ਬੁੱਧ ਫ਼ਲਸਫ਼ਾ

ਬੁੱਧ ਫ਼ਲਸਫ਼ੇ ਤੋਂ ਭਾਵ ਉਹ ਫ਼ਲਸਫ਼ਾ ਹੈ ਜੋ ਭਗਵਾਨ ਬੁੱਧ ਦੇ ਨਿਰਵਾਣ ਦੇ ਬਾਅਦ ਬੋਧੀ ਧਰਮ ਦੇ ਵੱਖ ਵੱਖ ਸੰਪ੍ਰਦਾਵਾਂ ਨੇ ਵਿਕਸਿਤ ਕੀਤਾ ਅਤੇ ਬਾਅਦ ਵਿੱਚ ਪੂਰੇ ਏਸ਼ੀਆ ਵਿੱਚ ਉਸਦਾ ਪ੍ਰਸਾਰ ਹੋਇਆ। ਦੁੱਖ ਤੋਂ ਮੁਕਤੀ ਬੋਧੀ ਧਰਮ ਦਾ ਹਮੇਸ਼ਾ ਤੋਂ ਮੁੱਖ ਸਰੋਕਾਰ ਰਿਹਾ ਹੈ।[1] ਕਰਮ, ਧਿਆਨ ਅਤੇ ਪ੍ਰਗਿਆ ਇਸਦੇ ਸਾਧਨ ਰਹੇ ਹਨ। ਚੀਜ਼ਾਂ ਨੂੰ ਉਵੇਂ ਦੇਖਣਾ "ਜਿਵੇਂ ਕਿ ਉਹ ਅਸਲ ਵਿੱਚ "(ਯਥਾਭੂਤਾ ਵਿਦਿਤਵਾ) ਹਨ। ਭਾਰਤੀ ਬੋਧੀਆਂ ਨੇ ਨਾ ਸਿਰਫ਼ ਬੁੱਧ ਦੀਆਂ ਸਿੱਖਿਆਵਾਂ ਤੋਂ ਬਲਕਿ ਦਾਰਸ਼ਨਿਕ ਵਿਸ਼ਲੇਸ਼ਣ ਅਤੇ ਤਰਕਸ਼ੀਲ ਵਿਚਾਰ-ਵਟਾਂਦਰੇ ਦੇ ਰਾਹੀਂ ਵੀ ਇਸ ਸਮਝ ਦੀ ਤਲਾਸ਼ ਕੀਤੀ।ਭਾਰਤ ਵਿੱਚ ਅਤੇ ਬਾਅਦ ਵਿੱਚ ਪੂਰਬੀ ਏਸ਼ੀਆ ਵਿੱਚ ਬੌਧਿਕ ਵਿਚਾਰਵਾਨਾਂ ਨੇ ਇਸ ਮਾਰਗ ਦੇ ਆਪਣੇ ਵਿਸ਼ਲੇਸ਼ਣ ਵਿੱਚ ਵਰਤਾਰਾਵਾਦ, ਤੱਤ ਮੀਮਾਂਸਾ, ਗਿਆਨ ਮੀਮਾਂਸਾ, ਮੰਤਕ ਅਤੇ ਸਮੇਂ ਦੀ ਫ਼ਿਲਾਸਫ਼ੀ ਦੇ ਰੂਪ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। 

ਬੋਧੀ ਨਾਲੰਦਾ ਯੂਨੀਵਰਸਿਟੀ ਅਤੇ ਮੱਠ 5ਵੀਂ ਸਦੀ ਈ. ਤੋਂ ਅੰ. 1200 ਤੱਕ ਭਾਰਤ ਵਿੱਚ ਸਿੱਖਣ ਦਾ ਇੱਕ ਮੁੱਖ ਕੇਂਦਰ ਸੀ 

ਮੁੱਢਲਾ ਬੁੱਧਵਾਦ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਕੀਤੇ ਅਨੁਭਵੀ ਪ੍ਰਮਾਣਾਂ ਤੇ ਅਧਾਰਤ ਸੀ[2] ਅਤੇ ਬੁੱਧ ਕੁਝ ਤੱਤ ਮੀਮਾਂਸਕ ਸਵਾਲਾਂ ਤੋਂ ਇੱਕ ਅਜੀਬ ਜਿਹੀ ਦੂਰੀ ਬਣਾਈ ਰੱਖਦਾ ਲੱਗਦਾ ਹੈ, ਜਿਨ੍ਹਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਉਹ ਮੁਕਤੀ ਲਈ ਅਨੁਕੂਲ ਨਹੀਂ ਸਨ ਸਗੋਂ ਅਗਲੀ ਅਟਕਲਪਨਾ ਵੱਲ ਲੈ ਜਾਂਦੇ ਸਨ। ਬੋਧੀ ਦਰਸ਼ਨ ਵਿੱਚ ਇੱਕ ਵਾਰ-ਵਾਰ ਆਉਂਦਾ ਥੀਮ ਸੰਕਲਪਾਂ ਦੀ ਰੇਈਫ਼ਿਕੇਸ਼ਨ ਅਤੇ ਬਾਅਦ ਵਿੱਚ ਬੌਧ ਮੱਧ-ਮਾਰਗ ਵਿੱਚ ਵਾਪਸੀ ਰਹੀ ਹੈ।[3][4]

ਬੋਧੀ ਫ਼ਲਸਫ਼ੇ ਦੇ ਵਿਸ਼ੇਸ਼ ਨੁਕਤੇ ਅਕਸਰ ਬੌਧ ਧਰਮ ਦੇ ਵੱਖ ਵੱਖ ਸਕੂਲਾਂ ਦਰਮਿਆਨ ਵਿਵਾਦਾਂ ਦਾ ਵਿਸ਼ਾ ਰਹੇ ਹਨ। ਇਹਨਾਂ ਵਿਆਖਿਆਵਾਂ ਅਤੇ ਵਿਵਾਦਾਂ ਨੇ ਅਭਿਧਰਮ ਦੇ ਮੁੱਢਲੇ ਬੌਧ ਧਰਮ ਵਿੱਚ ਵੱਖ-ਵੱਖ ਸਕੂਲਾਂ ਨੂੰ ਅਤੇ ਮਹਾਂਯਾਨ ਦੀਆਂ ਪਰੰਪਰਾਵਾਂ ਅਤੇ ਪ੍ਰਗਿਆਪਾਰਮਿਤਾ, ਮੱਧਿਅਮਕ, ਬੁੱਧ-ਪ੍ਰਵਿਰਤੀ ਅਤੇ ਯੋਗਾਚਾਰ ਦੇ ਸਕੂਲਾਂ ਜਨਮ ਦਿੱਤਾ।  

ਦਾਰਸ਼ਨਿਕ ਸਥਿਤੀ

ਭਾਰਤ ਵਿੱਚ ਫ਼ਲਸਫ਼ੇ ਦਾ ਉਦੇਸ਼ ਮੁੱਖ ਤੌਰ ਤੇ ਰੂਹਾਨੀ ਮੁਕਤੀ ਰਿਹਾ ਅਤੇ ਇਸ ਦੇ ਸੋਟਰਜੀਓਲੋਜੀਕਲ (ਧਾਰਮਿਕ ਮੁਕਤੀ ਦੇ ਸਿਧਾਂਤਾਂ ਦਾ ਅਧਿਐਨ) ਟੀਚੇ ਰਹੇ ਹਨ। ਭਾਰਤ ਦੇ ਮਾਧਿਅਮਕ ਬੌਧ ਦਰਸ਼ਨ ਦੇ ਆਪਣੇ ਅਧਿਐਨ ਵਿਚ, ਪੀਟਰ ਡੈਲਰ ਸੈਨਟੀਨਾ ਨੇ ਲਿਖਿਆ ਹੈ:[5]

ਧਿਆਨ ਸਭ ਤੋਂ ਪਹਿਲਾਂ ਇਸ ਤੱਥ ਵੱਲ ਖਿੱਚਿਆ ਜਾਣਾ ਚਾਹੀਦਾ ਹੈ ਕਿ ਭਾਰਤ ਵਿੱਚ ਦਾਰਸ਼ਨਿਕ ਪ੍ਰਣਾਲੀਆਂ ਕਦੇ-ਕਦਾਈਂ ਸਿਰਫ ਖ਼ਿਆਲੀ ਜਾਂ ਵਿਆਖਿਆਤਮਿਕ ਰਹੀਆਂ ਹਨ। ਅਸਲ ਵਿੱਚ ਭਾਰਤ ਦੀਆਂ ਸਾਰੀਆਂ ਮਹਾਨ ਦਾਰਸ਼ਨਿਕ ਪ੍ਰਣਾਲੀਆਂ: ਸਾਂਖ, ਅਦਵੈਤਵੇਦਾਂਤ, ਮਾਧਿਅਮਕਾ ਬਗੈਰਾ ਬਗੈਰਾ, ਦਾ ਸਰੋਕਾਰ ਮੁੱਢਲੇ ਤੌਰ ਤੇ ਮੁਕਤੀ ਜਾਂ ਮੋਕਸ਼ ਦਾ ਸਾਧਨ ਮੁਹੱਈਆ ਕਰਨਾ ਸੀ। ਇਹ ਇਹਨਾਂ ਪ੍ਰਣਾਲੀਆਂ ਦੀ ਇੱਕ ਪੱਕੀ ਮਨੌਤ ਸੀ ਕਿ ਜੇ ਉਨ੍ਹਾਂ ਦੀ ਦਾਰਸ਼ਨਿਕ ਪ੍ਰਣਾਲੀ ਸਹੀ ਢੰਗ ਨਾਲ ਸਮਝ ਲਈ ਅਤੇ ਆਤਮਸਾਤ ਕਰ ਲਈ ਜਾਂਦੀ ਹੈ, ਤਾਂ ਇੱਕ ਬਿਨਾਂ ਕਿਸੇ ਸ਼ਰਤ ਦੁੱਖ ਅਤੇ ਸੀਮਾ ਤੋਂ ਮੁਕਤ ਸਥਿਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। [...] ਜੇ ਇਹ ਤੱਥ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਜਿਵੇਂ ਕਿ ਆਮ ਤੌਰ ਤੇ ਪੱਛਮੀ ਫ਼ਲਸਫ਼ੇ ਦੀ ਪ੍ਰਵਿਰਤੀ ਹੈ ਦਾਰਸ਼ਨਿਕ ਉੱਦਮ ਨੂੰ ਸਿਰਫ਼ ਵਿਆਖਿਆਤਮਿਕ ਸਮਝ ਲਿਆ ਜਾਂਦਾ ਹੈ ਤਾਂ ਭਾਰਤੀ ਅਤੇ ਬੌਧ ਫ਼ਲਸਫ਼ੇ ਦੀ ਅਸਲੀ ਅਹਿਮੀਅਤ ਹਥ ਨਹੀਂ ਆਵੇਗੀ।

ਬੌਧ ਦਰਸ਼ਨ ਦਾ ਟੀਚਾ ਨਿਰਵਾਣ ਹੈ ਅਤੇ ਇਸਨੂੰ ਪ੍ਰਾਪਤ ਕਰਨ ਲਈ ਇਸ ਨੂੰ ਸੰਸਾਰ ਦੀ ਪ੍ਰਕਿਰਤੀ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਭਾਰਤੀ ਬੋਧੀ ਦਾਰਸ਼ਨਿਕਾਂ ਲਈ, ਬੁੱਧ ਦੀਆਂ ਸਿੱਖਿਆਵਾਂ ਨੂੰ ਕੇਵਲ ਵਿਸ਼ਵਾਸ ਨਾਲ ਮੰਨ ਲੈਣ ਲਈ ਨਹੀਂ ਸਨ, ਸਗੋਂ ਸੰਸਾਰ ਦੇ ਤਰਕਪੂਰਨ ਵਿਸ਼ਲੇਸ਼ਣ (ਪ੍ਰਮਾਣ) ਦੁਆਰਾ ਪੁਸ਼ਟੀ ਕਰਨੀ ਲੋੜੀਂਦੀ ਸੀ।  ਸ਼ੁਰੂਆਤੀ ਬੌਧ ਧਰਮ ਗ੍ਰੰਥਾਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਇੱਕ ਵਿਅਕਤੀ ਬੁੱਧ ਦੀਆਂ ਸਿੱਖਿਆਵਾਂ ਦਾ ਪੈਰੋਕਾਰ ਉਹਨਾਂ ਨੂੰ ਬੁੱਧੀ ਨਾਲ ਸਮਝਣ ਤੋਂ ਬਾਅਦ ਬਣਦਾ ਹੈ ਅਤੇ ਹੌਲੀ ਹੌਲੀ ਸਿਖਲਾਈ ਲਈ ਇਹ ਵੀ ਜ਼ਰੂਰੀ ਹੈ ਕਿ ਪੈਰੋਕਾਰ ਸਿੱਖਿਆਵਾਂ ਦੀ "ਜਾਂਚ" (ਉਪਪਾਰਿਕਖਤੀ) ਅਤੇ "ਪੜਤਾਲ" (ਤੁਲੇਤੀ) ਕਰੇ।[6]  ਬੁੱਧ ਨੇ ਆਪਣੇ ਪੈਰੋਕਾਰਾਂ ਤੋਂ ਇਹ ਆਸ ਵੀ ਕੀਤੀ ਕਿ ਉਹ ਉਸ ਨੂੰ ਆਲੋਚਨਾਤਮਿਕ ਤੌਰ ਤੇ ਇੱਕ ਅਧਿਆਪਕ ਵਜੋਂ ਸਮਝਣ ਅਤੇ ਉਸ ਦੀ ਕਹਿਣੀ ਅਤੇ ਕਰਨੀ ਦੀ ਪੜਤਾਲ ਕੀਤੀ ਜਾਵੇ, ਜਿਵੇਂ ਕਿ ਵਿਮਾਸਕਾ ਸੁਤ ਵਿੱਚ ਦਰਸਾਇਆ ਗਿਆ ਹੈ।

ਬੁੱਧ ਅਤੇ ਬੁੱਧ ਧਰਮ ਦੇ ਸ਼ੁਰੂ

ਗੌਤਮ ਬੁੱਧ ਆਪਣੇ ਚੇਲਿਆਂ ਵਿੱਚ ਘਿਰਿਆ,18 ਵੀਂ ਸਦੀ ਦਾ ਬਰਮੀ ਵਾਟਰ ਕਲਰ ਚਿੱਤਰ

ਬੁੱਧ

ਬੁੱਧ (ਲਗਪਗ 5 ਵੀਂ ਸਦੀ ਈਪੂ) ਮਗਧ ਤੋਂ ਉੱਤਰ ਭਾਰਤੀ ਸ਼ਰਮਣ ਸੀ। ਉਸ ਨੇ ਵੱਖ ਵੱਖ ਯੋਗ ਤਕਨੀਕਾਂ ਅਤੇ ਸਾਧਨਾ ਵਿਧੀਆਂ ਦੀ ਕਾਢ ਕੱਢੀ ਅਤੇ ਸਾਰੇ ਉੱਤਰੀ ਭਾਰਤ ਵਿੱਚ ਆਪਣੀਆਂ ਸਿੱਖਿਆਵਾਂ ਦਾ ਪਰਚਾਰ ਕੀਤਾ, ਜਿੱਥੇ ਉਸ ਦੀਆਂ ਸਿੱਖਿਆਵਾਂ ਨੇ ਜੜ੍ਹਾਂ ਲਾਈਆਂ। ਇਹ ਸਿੱਖਿਆਵਾਂ ਨੂੰ ਪਾਲੀ ਨਿਕਾਇਆਂ ਅਤੇ ਆਗਮਾਂ ਵਿੱਚ ਅਤੇ ਨਾਲ ਹੀ ਬਾਕੀ ਬਚੇ ਵੱਖ-ਵੱਖ ਟੋਟਿਆਂ ਦੇ ਸੰਗ੍ਰਿਹਾਂ ਵਿੱਚ ਸਾਂਭਿਆ ਹੋਇਆ ਹੈ। ਇਹਨਾਂ ਪਾਠਾਂ ਦਾ ਸਮਾਂ ਤਹਿ ਕਰਨਾ ਔਖਾ ਹੈ, ਅਤੇ ਇਸ ਗੱਲ ਤੇ ਅਸਹਿਮਤੀ ਹੈ ਕਿ ਇਨ੍ਹਾਂ ਵਿੱਚਲੀ ਕਿੰਨੀ ਕੁ ਸਮੱਗਰੀ ਕਿੰਨੀ ਇੱਕ ਧਾਰਮਿਕ ਬਾਨੀ ਦੀ ਹੈ। ਹਾਲਾਂਕਿ ਬੁੱਧ ਦੀਆਂ ਸਿੱਖਿਆਵਾਂ ਦਾ ਕੇਂਦਰ ਨਿਰਵਾਣ ਦਾ ਸਭ ਤੋਂ ਵਧੀਆ ਗੁਣ ਪ੍ਰਾਪਤ ਕਰਨ ਬਾਰੇ ਹੈ, ਪਰ ਇਹ ਮਨੁੱਖੀ ਦੁੱਖਾਂ, ਨਿੱਜੀ ਪਛਾਣ ਦੀ ਪ੍ਰਕਿਰਤੀ, ਅਤੇ ਸੰਸਾਰ ਬਾਰੇ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਵੀ ਕਰਦੀਆਂ ਹਨ।

ਨੋਟ

ਹਵਾਲੇ