ਯੂਨਾਈਟਡ ਕਿੰਗਡਮ

ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ 'ਤੇ ਯੂਨਾਈਟਡ ਕਿੰਗਡਮ, ਯੂ. ਕੇ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈ[1]ਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ।[2][3] ਇਹ ਦੇਸ਼ ਗਰੇਟ ਬ੍ਰਿਟੇਨ, ਜੋ ਕਿ ਪਹਿਲਾਂ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ।[4] ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ ਫਰਾਂਸ ਨਾਲ ਜੁੜਿਆ ਹੋਇਆ ਹੈ।ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।

ਯੂਨਾਈਟਡ ਕਿੰਗਡਮ ਦਾ ਝੰਡਾ
ਯੂਨਾਈਟਡ ਕਿੰਗਡਮ ਦਾ ਨਕਸ਼ਾ

ਬਾਹਰੀ ਕੜੀ

ਹਵਾਲੇ