ਰਨੇ ਦੇਕਾਰਤ

ਰਨੇ ਦੇਕਾਰਤ (ਫ਼ਰਾਂਸੀਸੀ: [ʁəne dekaʁt]; ਲਾਤੀਨੀਕ੍ਰਿਤ: Renatus Cartesius; ਵਿਸ਼ੇਸ਼ਣ ਰੂਪ: "ਕਾਰਤੇਜੀਅਨ";[6] 31 ਮਾਰਚ 1596 – 11 ਫਰਵਰੀ 1650) ਫਰਾਂਸੀਸੀ ਦਾਰਸ਼ਨਿਕ, ਹਿਸਾਬਦਾਨ, ਅਤੇ ਲੇਖਕ ਸੀ ਜਿਸਨੇ ਆਪਣੇ ਜੀਵਨ ਦੇ ਬਾਲਗ ਦੌਰ ਦਾ ਵੱਡਾ ਹਿੱਸਾ ਡੱਚ ਗਣਰਾਜ ਵਿੱਚ ਗੁਜਾਰਿਆ। ਉਸਨੂੰ ਆਧੁਨਿਕ ਹਿਸਾਬ ਅਤੇ ਆਧੁਨਿਕ ਦਰਸ਼ਨ ਦਾ ਪਿਤਾ ਮੰਨਿਆ ਗਿਆ ਹੈ, ਅਤੇ ਬਾਅਦ ਵਾਲਾ ਬਹੁਤਾ ਪੱਛਮੀ ਦਰਸ਼ਨ ਉਹਦੀਆਂ ਰਚਨਾਵਾਂ ਦਾ ਪ੍ਰਤੀਕਰਮ ਹੈ,[7] ਜਿਹੜੀਆਂ ਅੱਜ ਤੱਕ ਪੜ੍ਹੀਆਂ ਜਾ ਰਹੀਆਂ ਹਨ। ਖਾਸਕਰ, ਉਸਦੀ ਰਚਨਾ ਪਹਿਲੇ ਦਰਸ਼ਨ ਬਾਰੇ ਮੈਡੀਟੇਸ਼ਨਜ ਬਹੁਤੇ ਯੂਨੀਵਰਸਿਟੀ ਵਿਭਾਗਾਂ ਵਿੱਚ ਮਿਆਰੀ ਪਾਠ ਪੁਸਤਕ ਵਜੋਂ ਚੱਲ ਰਹੀ ਹੈ। ਹਿਸਾਬ ਉੱਤੇ ਦੇਕਾਰਤ ਦਾ ਪ੍ਰਭਾਵ ਵੀ ਇਵੇਂ ਹੀ ਪ੍ਰਤੱਖ ਹੋ; ਕਾਰਤੇਜੀਅਨ ਕੁਆਰਡੀਨੇਟ ਪ੍ਰਣਾਲੀ — ਅੰਕਾਂ ਦੇ ਇੱਕ ਸੈੱਟ ਵਜੋਂ ਪੁਲਾੜ ਵਿੱਚ ਇੱਕ ਬਿੰਦੂ ਦਾ ਹਵਾਲਾ ਅਤੇ ਅਲਜਬਰੇ ਦੀਆਂ ਸਮੀਕਰਨਾਂ ਨੂੰ ਦੋ-ਪਾਸਾਰੀ ਕੁਆਰਡੀਨੇਟ ਪ੍ਰਣਾਲੀ ਵਿੱਚ ਜੁਮੈਟਰੀਕਲ ਰੂਪਾਂ ਵਿੱਚ ਪ੍ਰਗਟਾਉ ਸੰਭਵ ਬਣਾਉਂਦੇ ਸੰਕਲਪਾਂ ਦਾ ਨਾਮ ਉਸਦੇ ਨਾਮ ਤੋਂ ਹੀ ਪਿਆ ਹੈ। ਉਸਨੂੰ ਵਿਸ਼ਲੇਸ਼ਣਮਈ ਜੁਮੈਟਰੀ ਦਾ ਪਿਤਾ, ਅਲਜਬਰੇ ਅਤੇ ਜੁਮੈਟਰੀ ਦਰਮਿਆਨ ਇੱਕ ਪੁਲ ਕਿਹਾ ਜਾਂਦਾ ਹੈ। ਦੇਕਾਰਤ, ਵਿਗਿਆਨਕ ਕ੍ਰਾਂਤੀ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਵੀ ਇੱਕ ਸੀ। ਦੇਕਾਰਤ ਵਿਗਿਆਨਕ ਕ੍ਰਾਂਤੀ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਵੀ ਇੱਕ ਸੀ ਅਤੇ ਉਸਨੂੰ ਜੀਨੀਅਸ ਦੀ ਇੱਕ ਉਮਦਾ ਮਿਸਾਲ ਮੰਨਿਆ ਜਾਂਦਾ ਸੀ।

ਰਨੇ ਦੇਕਾਰਤ
ਪੋਰਟਰੇਟ ਫਰਾਂਸ ਹਾਲਸ ਵਾਲੇ ਤੋਂ, 1648[1]
ਜਨਮ31 ਮਾਰਚ 1596
ਤੂਰੇਨ, ਫਰਾਂਸ
ਮੌਤ11 ਫਰਵਰੀ 1650
ਰਾਸ਼ਟਰੀਅਤਾਫਰਾਂਸੀਸੀ
ਕਾਲ17ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਕਾਰਤੇਜੀਅਨਵਾਦ
ਰੈਸ਼ਨਲਿਜਮ
ਬੁਨਿਆਦਵਾਦ
ਕਾਰਤੇਜੀਅਨਵਾਦ ਦਾ ਬਾਨੀ
ਮੁੱਖ ਰੁਚੀਆਂ
ਮੈਟਾਫਿਜਿਕਸ, ਗਿਆਨ-ਸਿਧਾਂਤ, ਹਿਸਾਬ
ਮੁੱਖ ਵਿਚਾਰ
Cogito ergo sum, method of doubt, Cartesian coordinate system, Cartesian dualism, ontological argument for the existence of Christian God, mathesis universalis;
folium of Descartes
ਪ੍ਰਭਾਵਿਤ ਕਰਨ ਵਾਲੇ
  • ਪਲੈਟੋ, ਅਰਸਤੂ, Alhazen, Ghazali,[2] Averroes, Avicenna, Anselm, Augustine, Aquinas, Ockham, Suarez, Mersenne, Sextus Empiricus, Montaigne, Golius, Beeckman, Duns Scotus[3]
ਪ੍ਰਭਾਵਿਤ ਹੋਣ ਵਾਲੇ
  • Most philosophers after including: Spinoza, Hobbes, Arnauld, Malebranche, G. Wagner, Pascal, Biran, Locke, Huygens, Leibniz, More, Geulincx, Heereboord, Kant, Husserl, Brunschvicg, Durkheim, Žižek, Chomsky, Popper, Stanley, van Nierop, van Schooten, Swedenborg, Bossuet, La Forge, Cordemoy, Fontenelle, Le Gros Clark,[4] Mandeville, de Raey, Rohault, Régis, de La Barre, Clauberg, Bayle, Desgabets
ਦਸਤਖ਼ਤ

ਜ਼ਿੰਦਗੀ

ਮੁਢਲੀ ਜ਼ਿੰਦਗੀ

The house where he was born in La Haye en Touraine
Graduation registry for Descartes at the Collège Royal Henry-Le-Grand, La Flèche, 1616

ਦੇਕਾਰਤ ਦਾ ਜਨਮ 31 ਮਾਰਚ 1596 ਨੂੰ ਹੇਅ ਵਿੱਚ ਹੋਇਆ ਸੀ। ਉਹ ਇਕ ਸਾਲ ਦੀ ਉਮਰ ਦਾ ਸੀ, ਜਦ ਉਸ ਦੀ ਮਾਤਾ ਦੀ ਇਕ ਹੋਰ ਬੱਚੇ ਨੂੰ ਜਨਮ ਦੇਣ ਸਮੇਂ ਮੌਤ ਹੋ ਗਈ। ਉਸ ਦਾ ਪਿਤਾ, ਯੋਆਕਿਮ ਰੇਨੇ ਵਿਖੇ ਬ੍ਰਿਟਨੀ ਸੰਸਦ ਦਾ ਮੈਂਬਰ ਸੀ।[8]

ਹਵਾਲੇ