ਰੋਮਾਜੀ

ਰੋਮਾਜੀ  (ローマ字; "roman letters") ਲਿਖਣ ਦਾ ਇੱਕ ਤਰੀਕਾ ਹੈ ਜਿਸ ਵਿੱਚ ਜਾਪਾਨੀ ਭਾਸ਼ਾ ਲਿਖਣ ਲਈ ਲਾਤੀਨੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।[1] ਇਸ ਨੂੰ ਅਕਸਰ ਗਲਤੀ ਨਾਲ ਰੋਮਾਂਜੀ ਜਾਂ ਰੌਮਾਜੀ ਵੀ ਕਿਹਾ ਜਾਂਦਾ ਹੈ। ਇਸ ਰੋਮਨੀਕਰਨ ਦੀ ਕਈ ਤਰੀਕੇ ਹਨ। ਇਹਨਾਂ ਵਿੱਚ 3 ਪ੍ਰਮੁੱਖ ਹੇਪਬਰਨ ਰੋਮਨੀਕਰਨ, ਕੁਨਰੇਈ ਰੋਮਨੀਕਰਨ ਅਤੇ ਨੀਹੋਨ-ਸ਼ੀਕੀ ਰੋਮਾਜੀ ਹੈ। ਹੇਪਬਰਨ ਰੋਮਨੀਕਰਨ ਦੇ ਰੂਪਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ।

ਜਾਪਾਨੀ ਭਾਸ਼ਾ ਵਿੱਚ ਆਮ ਤੌਰ ਉੱਤੇ ਚੀਨੀ ਤੋਂ ਉਧਾਰ ਲਏ ਚਿੱਤਰਾਂ(ਕਾਂਜੀ) ਦੇ ਨਾਲ ਉਚਾਰਖੰਡੀ ਲਿਪੀਆਂ(ਕਾਨਾ) ਵਿੱਚ ਲਿਖੀ ਜਾਂਦੀ ਹੈ। ਰੋਮਾਜੀ ਦੀ ਵਰਤੋਂ ਅਜਿਹੇ ਸਾਰੇ ਸੰਦਰਭਾਂ ਵਿੱਚ ਕੀਤੀ ਜਾ ਸਕਦੀ ਹੈ ਜਦੋਂ ਕੋਈ ਜਾਪਾਨੀ ਲਿਖਤ ਮੂਲ ਬੁਲਾਰਿਆਂ ਦੀ ਜਗ੍ਹਾ ਗੈਰ-ਜਾਪਾਨੀ ਬੁਲਾਰਿਆਂ ਲਈ ਹੋਵੇ ਜਿਹਨਾਂ ਨੂੰ ਕਾਂਜੀ ਜਾਂ ਕਾਨਾ ਨਾ ਆਉਂਦੀ ਹੋਵੇ। ਇਸਦੀ ਵਰਤੋਂ ਗਲੀਆਂ ਦੇ ਚਿੰਨ੍ਹਾਂ, ਪਾਸਪੋਰਟਾਂ, ਸ਼ਬਦ-ਕੋਸ਼ਾਂ ਅਤੇ ਵਿਦੇਸ਼ੀਆਂ ਲਈ ਲਿਖੀਆਂ ਕਿਤਾਬਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਜਾਪਾਨੀ ਸਭਿਆਚਾਰ ਸੰਬੰਧੀ ਸੰਕਲਪਾਂ ਦੇ ਲਿਪਾਂਤਰਨ ਕਰਨ ਲਈ ਵੀ ਵਰਤੀ ਜਾਂਦੀ ਹੈ। 

ਰੋਮਨੀਕਰਨਾਂ ਵਿੱਚ ਵਖਰੇਵੇਂ

ਇਸ ਚਾਰਟ ਤਿੰਨ ਪ੍ਰਮੁੱਖ ਰੋਮਾਜੀ ਤਰੀਕਿਆਂ ਵਿੱਚ ਵਖਰੇਵੇਂ ਦੱਸੇ ਗਏ ਹਨ।

ਕਾਨਾਸੁਧਾਰੀ ਹੋਈ ਹੈਪਬਰਨ
ਨਿਹੋਨ-ਸ਼ੀਕੀਕੁਨਰੇਈ-ਸ਼ੀਕੀ
ううūû
おう, おおōô
shisi
しゃshasya
しゅshusyu
しょshosyo
jizi
じゃjazya
じゅjuzyu
じょjozyo
chiti
tsutu
ちゃchatya
ちゅchutyu
ちょchotyo
jidizi
zuduzu
ぢゃjadyazya
ぢゅjudyuzyu
ぢょjodyozyo
fuhu
iwii
ewee
owoo
n-n'(-m)n-n'

ਹਵਾਲੇ