ਸੁਲੇਮਾਨ

ਸੁਲੇਮਾਨ ਅੱਲ੍ਹਾ ਤਾਅਲਾ ਦੇ ਭੇਜੇ ਨਬੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਹਜ਼ਰਤ ਦਾਊਦ ਦੀ ਤਰ੍ਹਾਂ ਅੱਲ੍ਹਾ ਨੇ ਹਜ਼ਰਤ ਸੁਲੇਮਾਨ ਨੂੰ ਬਹੁਤ ਸਾਰੇ ਮੋਅਜ਼ਜ਼ੇ ਅਤਾ ਕਰ ਰੱਖੇ ਸਨ। ਉਹ ਜਾਨਵਰਾਂ ਦੀਆਂ ਬੋਲੀਆਂ ਸਮਝ ਲੈਂਦੇ ਸਨ, ਹਵਾ ਉਨ੍ਹਾਂ ਦੇ ਕਾਬੂ ਵਿੱਚ ਸੀ। ਉਨ੍ਹਾਂ ਦਾ ਤਖ਼ਤ ਹਵਾ ਵਿੱਚ ਉੜਿਆ ਕਰਦਾ ਸੀ। ਯਾਨੀ ਸੁਬ੍ਹਾ ਤੇ ਸ਼ਾਮ ਮੁਖ਼ਤਲਿਫ਼ ਦਿਸ਼ਾਵਾਂ ਵਿੱਚ ਇੱਕ ਇੱਕ ਮਾਹ ਦਾ ਫ਼ਾਸਲਾ ਤੈਅ ਕਰ ਲਿਆ ਕਰਦੇ ਸਨ। ਹਜ਼ਰਤ ਸੁਲੇਮਾਨ ਦੀ ਸਭ ਤੋਂ ਬੜੀ ਖ਼ਸੂਸੀਅਤ ਇਹ ਸੀ ਕਿ ਉਨ੍ਹਾਂ ਦੀ ਹਕੂਮਤ ਸਿਰਫ਼ ਇਨਸਾਨਾਂ ਪਰ ਹੀ ਨਹੀਂ ਸੀ, ਬਲਕਿ ਜਿੰਨ ਭੀ ਉਨ੍ਹਾਂ ਦੇ ਅਧੀਨ ਸਨ।

ਸੁਲੇਮਾਨ
ਸੁਲੇਮਾਨ ਦੀ ਅਦਾਲਤ
ਉਨੀਂਵੀਂ ਸਦੀ ਦੀ ਨੱਕਾਸ਼ੀ ਗੁਸਤਾਵ ਦੋਰ
ਇਸਰਾਇਲ ਦੇ ਬਾਦਸ਼ਾਹ
ਤੋਂ ਪਹਿਲਾਂਦਾਊਦ
ਤੋਂ ਬਾਅਦਰੇਹੋਬੋਆਮ
ਨਿੱਜੀ ਜਾਣਕਾਰੀ
ਜਨਮਜੇਰੂਸਲਮ
ਮੌਤਜੇਰੂਸਲਮ
ਮਾਪੇ
  • ਦਾਊਦ (ਪਿਤਾ)
  • Bathsheba (ਮਾਤਾ)

ਸੁਲੇਮਾਨ ਇਸਰਾਇਲ ਦੇ ਬਾਦਸ਼ਾਹ ਦਾਊਦ ਦੇ ਘਰ 970 ਈਪੂ ਨੂੰ ਪੈਦਾ ਹੋਏ। ਉਹ ਦਾਊਦ ਦੇ ਜੇਠੇ ਪੁੱਤਰ ਨਹੀਂ ਸਨ।ਦਾਊਦ ਦੇ ਜਿਉਂਦੇ ਸਮੇਂ ਹੀ ਸਭ ਤੋਂ ਵੱਡੇ ਪੁੱਤਰ ਨੇ ਬਗਾਵਤ ਕਰ ਦਿੱਤੀ ਅਤੇ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਦਾਊਦ ਨੇ ਬਗਾਵਤ ਦਬਾ ਦਿੱਤੀ ਅਤੇ ਸੁਲੇਮਾਨ ਜੋ ਉਸ ਸਮੇਂ ਸਿਰਫ 12 ਸਾਲ ਦੇ ਸੀ, ਉਨ੍ਹਾਂ ਨੂੰ ਬਾਦਸ਼ਾਹ ਬਣਾ ਦਿੱਤਾ।

ਹਵਾਲੇ