ਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ

ਹਲਕਾਅ ਇੱਕ ਜ਼ਹਿਰੀਲਾ ਰੋਗ ਹੈ, ਜਿਸ ਨਾਲ ਇਨਸਾਨਾਂ ਅਤੇ ਹੋਰ ਗਰਮ-ਖੂਨ ਵਾਲੇ ਜਾਨਵਰਾਂ ਵਿੱਚ ਤੇਜ਼ ਦਿਮਾਗੀ ਸੋਜ਼ ਹੁੰਦੀ ਹੈ।[1] ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ ਅਤੇ ਪ੍ਰਭਾਵਿਤ ਥਾਂ ਉੱਤੇ ਝਰਨਾਹਟ ਹੋਣੀ ਸ਼ਾਮਿਲ ਹੈ।[1] ਇਹਨਾਂ ਲੱਛਣਾਂ ਦੇ ਬਾਅਦ ਅੱਗੇ ਦਿੱਤੇ ਇੱਕ ਜਾਂ ਵੱਧ ਲੱਛਣ ਹੁੰਦੇ ਹਨ; ਤੇਜ਼ ਹਿਲਜੁਲ, ਬੇਕਾਬੂ ਭੜਕਾਹਟ, ਪਾਣੀ ਦਾ ਡਰ, ਸਰੀਰ ਦੇ ਭਾਗਾਂ ਨੂੰ ਹਿਲਾਉਣ ਦੀ ਅਸਮਰੱਥਾ, ਉਲਝਣ ਅਤੇ ਸੋਝੀ ਗਵਾਉਣੀ।[1] ਲੱਛਣ ਪੈਦਾ ਹੋਣ ਦੇ ਬਾਅਦ ਹਲਕਾਅ ਦਾ ਨਤੀਜਾ ਲਗਭਗ ਹਮੇਸ਼ਾ ਮੌਤ ਹੀ ਹੁੰਦਾ ਹੈ।[1] ਰੋਗ ਲੱਗਣ ਅਤੇ ਲੱਛਣ ਪ੍ਰਗਟ ਹੋਣ ਦੇ ਵਿਚਾਲੇ ਇੱਕ ਤੋਂ ਤਿੰਨ ਮਹੀਨਿਆਂ ਦਾ ਸਮਾਂ ਹੁੰਦਾ ਹੈ ਪਰ ਇਹ ਸਮਾਂ ਅੰਤਰਾਲ ਇੱਕ ਹਫ਼ਤੇ ਤੋਂ ਘੱਟ ਤੋਂ ਲੈ ਕੇ ਇੱਕ ਸਾਲ ਤੋਂ ਵੱਧ ਤੱਕ ਹੋ ਸਕਦਾ ਹੈ।[1] ਸਮਾਂ ਅੰਤਰਾਲ ਵਾਈਰਸ ਵਲੋਂ ਕੇਂਦਰੀ ਤੰਤੂ ਪ੍ਰਣਾਲੀ ਤੱਕ ਅੱਪੜਨ ਦੀ ਦੂਰੀ ਉੱਤੇ ਨਿਰਭਰ ਹੈ।[2]

ਹਲਕਾਅ
ਵਰਗੀਕਰਨ ਅਤੇ ਬਾਹਰਲੇ ਸਰੋਤ
ਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ (ਕ੍ਰੋਧਗ੍ਰਸਤ ਤੋਂ ਬਾਅਦ ਵਾਲਾ) ਪੜਾਅ
ਆਈ.ਸੀ.ਡੀ. (ICD)-10A82
ਰੋਗ ਡੇਟਾਬੇਸ (DiseasesDB)11148
ਮੈੱਡਲਾਈਨ ਪਲੱਸ (MedlinePlus)001334
ਈ-ਮੈਡੀਸਨ (eMedicine)med/1374 eerg/493 ped/1974
MeSHD011818

ਕਾਰਨ ਅਤੇ ਪੜਤਾਲ

ਹਲਕਾਅ ਇਨਸਾਨਾਂ ਨੂੰ ਹੋਰ ਜਾਨਵਰਾਂ ਤੋਂ ਫੈਲਦਾ ਹੈ। ਹਲਕਾਅ ਅਕਸਰ ਪ੍ਰਭਾਵਿਤ ਜਾਨਵਰ ਵਲੋਂ ਹੋਰ ਜਾਨਵਰਾਂ ਜਾਂ ਇਨਸਾਨਾਂ ਨੂੰ ਘਰੂੰਡਣ ਜਾਂ ਵੱਢਣ ਨਾਲ ਫੈਲਦਾ ਹੈ।[1] ਪ੍ਰਭਾਵਿਤ ਜਾਨਵਰ ਤੋਂ ਲਾਰ ਵੀ ਹਲਕਾਅ ਨੂੰ ਫੈਲਾ ਸਕਦੀ ਹੈ, ਜੇ ਲਾਰ ਹੋਰ ਜਾਨਵਰ ਜਾਂ ਇਨਸਾਨ ਦੀ ਇੱਕ ਲੇਸਦਾਰ ਝਿੱਲੀ ਦੇ ਸੰਪਰਕ ਵਿੱਚ ਆਉਂਦੀ ਹੈ।[1] ਇਨਸਾਨਾਂ ਵਿੱਚ ਬਹੁਤੇ ਹਲਕਾਅ ਕੁੱਤਿਆਂ ਦੇ ਵੱਢਣ ਕਰਕੇ ਆਉਂਦੇ ਹਨ।[1] ਦੇਸ਼ਾਂ ਜਿੱਥੇ ਕਿ ਕੁੱਤੇ ਆਮ ਹਨ, ਵਿੱਚ 99% ਹਲਕਾਅ ਦੇ ਕੇਸ ਕੁੱਤਿਆਂ ਦੇ ਵੱਢਣ ਕਰਕੇ ਹੁੰਦੇ ਹਨ।[3] ਅਮਰੀਕਾ ਵਿੱਚ ਚਾਮਚੜਿੱਕਾਂ ਵਲੋਂ ਵੱਢਿਆ ਜਾਣਾ ਇਨਸਾਨਾਂ ਵਿੱਚ ਹਲਕਾਅ ਦਾ ਆਮ ਸਰੋਤ ਹੈ ਅਤੇ ਕੁੱਤਿਆਂ ਦੇ ਕੇਸ 5% ਤੋਂ ਘੱਟ ਹਨ।[1][3] ਕੁਤਰਨ ਵਾਲੇ ਜੀਅ ਸ਼ਾਇਦ ਹੀ ਕਦੇ ਹਲਕਾਅ ਤੋਂ ਪ੍ਰਭਾਵਿਤ ਹੋਣ।[3] ਹਲਕਾਅ ਵਾਈਰਸ ਸਹਾਇਕ ਤੰਤੂਆਂ ਵਿੱਚੋਂ ਦੀ ਹੋ ਕੇ ਦਿਮਾਗ ਤੱਕ ਅੱਪੜਦਾ ਹੈ। ਰੋਗ ਦੀ ਪੜਤਾਲ ਕੇਵਲ ਲੱਛਣ ਪੈਦਾ ਹੋਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।[1]

ਰੋਕਥਾਮ ਅਤੇ ਇਲਾਜ

ਜਾਨਵਰ ਲਈ ਕੰਟਰੋਲ ਅਤੇ ਟੀਕੇ ਲਗਾਉਣ ਦੇ ਪ੍ਰੋਗਰਾਮਾਂ ਨੇ ਸੰਸਾਰ ਭਰ ਵਿੱਚ ਕੁੱਤਿਆਂ ਤੋਂ ਹੋਣ ਵਾਲੇ ਹਲਕਾਅ ਦੇ ਖ਼ਤਰਿਆਂ ਨੂੰ ਘਟਾ ਦਿੱਤਾ ਹੈ।[1] ਉਹਨਾਂ ਲੋਕਾਂ ਨੂੰ ਰੋਗ ਤੋਂ ਸੁਰੱਖਿਅਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਿਹਨਾਂ ਨੂੰ ਵੱਧ ਖ਼ਤਰਾ ਹੁੰਦਾ ਹੈ। ਵੱਧ ਖ਼ਤਰੇ ਵਾਲੇ ਲੋਕਾਂ ਵਿੱਚ ਉਹ ਸ਼ਾਮਿਲ ਹਨ, ਜੋ ਕਿ ਚਾਮਚੜਿੱਕਾਂ ਨਾਲ ਕੰਮ ਕਰਦੇ ਹਨ ਜਾਂ ਸੰਸਾਰ ਦੇ ਉਹਨਾਂ ਖੇਤਰਾਂ ਵਿੱਚ ਲੰਮਾ ਸਮਾਂ ਬਿਤਾਉਂਦੇ ਹਨ, ਜਿੱਥੇ ਕਿ ਹਲਕਾਅ ਆਮ ਹੈ।[1] ਲੋਕ, ਜਿਨ੍ਹਾਂ ਨੂੰ ਹਲਕਾਅ ਦਾ ਖਤਰਾ ਹੁੰਦਾ ਹੈ, ਨੂੰ ਹਲਕਾਅ ਦੇ ਟੀਕੇ ਅਤੇ ਕਈ ਵਾਰ ਹਲਕਾਅ ਇੰਮੂਨੋਗਲੋਬਿਨ ਬੀਮਾਰੀ ਰੋਕਣ ਦੇ ਸਮਰੱਥ ਹੁੰਦੇ ਹਨ, ਜੇ ਵਿਅਕਤੀ ਨੂੰ ਹਲਕਾਅ ਦੇ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਇਲਾਜ ਮਿਲ ਜਾਵੇ।[1] ਵੱਢਣ ਅਤੇ ਘਰੂੰਡਾਂ ਨੂੰ ਸਾਬਣ ਅਤੇ ਪਾਣੀ ਪੋਵੀਡੋਨ ਆਈਓਡੀਨ, ਜਾਂ ਸਰਫ਼ ਨਾਲ 15 ਮਿੰਟਾਂ ਤੱਕ ਧੋਣਾ ਚਾਹੀਦਾ ਹੈ, ਕਿਉਂਕਿ ਇਹ ਵਾਈਰਸ ਨੂੰ ਖਤਮ ਕਰ ਸਕਦੇ ਹਨ, ਇਹ ਹਲਕਾਅ ਨੂੰ ਫੈਲਣ ਤੋਂ ਰੋਕਣ ਲਈ ਕੁਝ ਪ੍ਰਭਾਵੀ ਹੋ ਸਕਦੀ ਹੈ।[1] ਲੱਛਣ ਮਿਲਣ ਤੋਂ ਬਾਅਦ ਹਲਕਾਅ ਦੀ ਲਾਗ ਤੋਂ ਕੁਝ ਕੁ ਲੋਕ ਹੀ ਜਿਉਂਦੇ ਬਚਦੇ ਹਨ। ਮਿਲਵਾਊਕੇ ਪ੍ਰੋਟੋਕਾਲ ਵਰਗੇ ਵੱਡੇ ਇਲਾਜ ਵੀ ਸਨ।[4]

ਵੈਕਸੀਨ

ਹਲਕਾਅ ਦੀ ਵੈਕਸੀਨ
Vaccine description
Target diseaseਹਲਕਾਅ
TypeKilled/Inactivated
ਇਲਾਜ ਸੰਬੰਧੀ ਅੰਕੜੇ
AHFS/Drugs.commonograph
MedlinePlusa607023
ਕਨੂੰਨੀ ਦਰਜਾ?
ਸ਼ਨਾਖਤੀ ਨਾਂ
ਕੈਸ ਨੰਬਰ  Y
ਏ.ਟੀ.ਸੀ. ਕੋਡJ07BG01
ChemSpidernone  N
  N (ਇਹ ਕੀ ਹੈ?)  (ਤਸਦੀਕ ਕਰੋ)

ਹਲਕਾਅ ਦੀ ਵੈਕਸੀਨ ਅਜਿਹੀ ਵੈਕਸੀਨ ਹੈ, ਜੋ ਕਿ ਹਲਕਾਅ ਨੂੰ ਰੋਕਣ ਲਈ ਵਰਤੀ ਜਾਂਦੀ ਹੈ।[5] ਕਈ ਮੌਜੂਦ ਹਨ, ਜੋ ਕਿ ਸੁਰੱਖਿਅਤ ਅਤੇ ਪ੍ਰਭਾਵੀ ਵੀ ਹਨ। ਇਹਨਾਂ ਨੂੰ ਹਲਕਾਅ ਤੋਂ ਪਹਿਲਾਂ ਰੋਕਣ ਅਤੇ ਕੁੱਤੇ ਵਲੋਂ ਵੱਢਣ ਜਾਂ ਚਾਮਚੜਿੱਕ ਵਲੋਂ ਘਰੂੰਡਣ ਨਾਲ ਵਾਈਰਸ ਲੱਗਣ ਦੇ ਬਾਅਦ ਰੋਕਥਾਮ ਲਈ ਵਰਤਿਆ ਜਾ ਸਕਦਾ ਹੈ। ਬਚਾਅ, ਜੋ ਕਿ ਵਿਕਸਤ ਹੁੰਦਾ ਹੈ, ਤਿੰਨ ਖੁਰਾਕਾਂ ਦੇ ਬਾਅਦ ਤੱਕ ਮੌਜੂਦ ਰਹਿੰਦਾ ਹੈ। ਇਹਨਾਂ ਨੂੰ ਅਕਸਰ ਚਮੜੀ ਜਾਂ ਪੱਠਿਆਂ ਵਿੱਚ ਟੀਕੇ ਰਾਹੀਂ ਦਿੱਤਾ ਜਾਂਦਾ ਹੈ। ਵੱਢੇ ਜਾਣ ਦੇ ਬਾਅਦ ਵੈਕਸੀਨ ਨੂੰ ਆਮ ਤੌਰ ਉੱਤੇ ਹਲਕਾਅ ਇੰਮੂਨੋਗਲੋਬਿਨ ਨਾਲ ਵਰਤਿਆ ਜਾਂਦਾ ਹੈ। ਉਹ, ਜਿਨ੍ਹਾਂ ਨੂੰ ਰੋਗ ਦਾ ਵੱਧ ਖਤਰਾ ਹੋਵੇ, ਨੂੰ ਸੰਭਾਵਿਤ ਲਾਗ ਤੋਂ ਪਹਿਲਾਂ ਵੈਕਸੀਨ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਵੈਕਸੀਨ ਇਨਸਾਨਾਂ ਅਤੇ ਹੋਰ ਜਾਨਵਰਾਂ ਵਿੱਚ ਪ੍ਰਭਾਵੀ ਹੁੰਦੀਆਂ ਹਨ। ਰੋਗ ਤੋਂ ਸੁਰੱਖਿਅਤ ਕੀਤੇ ਕੁੱਤੇ ਇਨਸਾਨਾਂ ਵਿੱਚ ਬੀਮਾਰੀ ਰੋਕਣ ਲਈ ਬਹੁਤ ਸਹਾਇਕ ਹਨ।[5]

ਸੁਰੱਖਿਆ

ਸੰਸਾਰ ਵਿੱਚ ਲੱਖਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਂਦੀ ਹੈ ਅਤੇ ਇਹ ਅੰਦਾਜ਼ਾ ਹੈ ਕਿ ਹਰ ਸਾਲ 2,50,000 ਤੋਂ ਵੱਧ ਲੋਕਾਂ ਨੂੰ ਬਚਾਇਆ ਜਾਂਦਾ ਹੈ।[5] ਉਹਨਾਂ ਨੂੰ ਸਾਰੇ ਉਮਰ ਦੇ ਲੋਕਾਂ ਲਈ ਵਰਤਿਆ ਜਾ ਸਕਦਾ ਹੈ। 35 ਤੋਂ 45 ਫੀਸਦੀ ਲੋਕਾਂ ਨੂੰ ਟੀਕਾ ਲਗਾਉਣ ਦੀ ਥਾਂ ਉੱਤੇ ਕੁਝ ਸਮੇਂ ਲਈ ਲਾਲੀ ਅਤੇ ਦਰਦ ਹੁੰਦਾ ਹੈ। 5 ਤੋਂ 15 ਫੀਸਦੀ ਲੋਕਾਂ ਨੂੰ ਬੁਖਾਰ, ਸਿਰ-ਪੀੜ, ਜਾਂ ਕਚਿਆਣ ਹੋ ਸਕਦੀ ਹੈ। ਹਲਕਾਅ ਹੋਣ ਦੇ ਬਾਅਦ ਇਸ ਦੇ ਵਰਤਣ ਦੇ ਕੋਈ ਉਲਟ-ਅਲਾਮਤ (contraindication) ਨਹੀਂ ਹੁੰਦੀ ਹੈ। ਬਹੁਤੇ ਵੈਕਸੀਨ ਵਿੱਚ ਥੀਮਰੋਸਲ ਨਹੀਂ ਹੁੰਦੀ ਹੈ। ਤੰਤੂ ਟਿਸ਼ੂਆਂ ਤੋਂ ਤਿਆਰ ਵੈਕਸੀਨਾਂ ਨੂੰ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਕੁਝ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ, ਪਰ ਇਹ ਘੱਟ ਪ੍ਰਭਾਵੀ ਹਨ ਅਤੇ ਵੱਧ ਬੁਰੇ ਪ੍ਰਭਾਵ ਰੱਖਦੀਆਂ ਹਨ। ਇਸਕਰਕੇ ਇਹਨਾਂ ਨੂੰ ਸੰਸਾਰ ਸਿਹਤ ਸੰਗਠਨ ਵਲੋਂ ਸਿਫਾਰਸ਼ ਨਹੀਂ ਕੀਤਾ ਜਾਂਦਾ ਹੈ।[5]

2014 ਵਿੱਚ ਇਲਾਜ ਦੇ ਕੋਰਸ ਦੀ ਥੋਕ ਦੀ ਕੀਮਤ 44 ਤੋਂ 78 ਅਮਰੀਕੀ ਡਾਲਟਰਾਂ ਵਿਚਾਲੇ ਸੀ।[6] ਅਮਰੀਕਾ ਵਿੱਚ ਹਲਕਾਅ ਦੇ ਟੀਕਿਆਂ ਦਾ ਇੱਕ ਕੋਰਸ 750 ਅਮਰੀਕੀ ਡਾਲਰਾਂ ਤੋਂ ਵੱਧ ਦਾ ਹੈ।[7]

ਮਹਾਂਮਾਰੀ

ਹਲਕਾਅ ਕਾਰਨ ਸੰਸਾਰ ਭਰ ਵਿੱਚ ਹਰ ਵਰ੍ਹੇ 26,000 ਤੋਂ 55,000 ਮੌਤਾਂ ਹੁੰਦੀਆਂ ਹਨ।[1][8] ਇਹਨਾਂ ਵਿੱਚੋਂ 55% ਤੋਂ ਵੱਧ ਮੌਤਾਂ ਏਸ਼ੀਆ ਅਤੇ ਅਫ਼ਰੀਕਾ ਵਿੱਚ ਹੁੰਦੀਆਂ ਹਨ।[1] ਹਲਕਾਅ 150 ਤੋਂ ਵੱਧ ਦੇਸ਼ਾਂ ਅਤੇ ਸਿਰਫ਼ ਐਂਟਾਰਟਿਕਾ ਨੂੰ ਛੱਡ ਕੇ ਸਾਰੇ ਮਹਾਂਦੀਪਾਂ ਵਿੱਚ ਮੌਜੂਦਾ ਹੈ।[1] 3 ਅਰਬ ਤੋਂ ਵੱਧ ਲੋਕ ਸੰਸਾਰ ਦੇ ਹਲਕਾਅ ਹੋਣ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ।[1] ਬਹੁਤੇ ਯੂਰਪ ਅਤੇ ਆਸਟਰੇਲੀਆ ਵਿੱਚ ਹਲਕਾਅ ਕੇਵਲ ਚਾਮਚੜਿੱਕਾਂ ਵਿੱਚ ਹੀ ਮੌਜੂਦ ਹੈ।[9] ਕੁਝ ਛੋਟੇ ਟਾਪੂਨੁਮਾ ਦੇਸ਼ਾਂ ਵਿੱਚ ਹਲਕਾਅ ਬਿਲਕੁਲ ਵੀ ਨਹੀਂ ਹੈ।[10]

ਹਵਾਲੇ