੨੦੦੭-੨੦੦੮ ਦਾ ਮਾਲੀ ਸੰਕਟ

ਵਿੱਤੀ ਸੰਕਟ 2008 ਜਾਂ ਵਰਤਮਾਨ ਵਿੱਤੀ ਸੰਕਟ ਇੱਕ ਅਜਿਹਾ ਵਿੱਤੀ ਸੰਕਟ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਚਲਨਿਧੀ ਦੀ ਕਮੀ ਨਾਲ ਪੈਦਾ ਹੋਇਆ। ਇਹਦਾ ਸਿੱਟਾ ਵੱਡੀਆਂ ਵਿੱਤੀ ਸੰਸਥਾਵਾਂ ਦੇ ਪਤਨ, ਰਾਸ਼ਟਰੀ ਸਰਕਾਰਾਂ ਦੁਆਰਾ ਬੈਂਕਾਂ ਦੀ ਜਮਾਨਤ ਅਤੇ ਦੁਨੀਆ ਭਰ ਵਿੱਚ ਸ਼ੇਅਰ ਬਾਜ਼ਾਰ ਦੀ ਗਿਰਾਵਟ ਵਿੱਚ ਨਿਕਲਿਆ। ਕਈ ਖੇਤਰਾਂ ਵਿੱਚ, ਘਰੇਲੂ ਬਾਜ਼ਾਰ ਨੂੰ ਵੀ ਨੁਕਸਾਨ ਉਠਾਉਣਾ ਪਿਆ, ਜਿਸਦੇ ਪਰਿਣਾਮਸਰੂਪ ਕਈ ਨਿਸ਼ਕਾਸਨ, ਕੁਰਕੀਆਂ ਅਤੇ ਦੀਰਘਕਾਲਿਕ ਬੇਕਰੀ ਸਾਹਮਣੇ ਆਈਆਂ। ਕਈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਹ 1930 ਦੇ ਦਹਾਕੇ ਦੀ ਮਹਾਨ ਮੰਦੀ ਦੇ ਬਾਅਦ ਦਾ ਸਭ ਤੋਂ ਖ਼ਰਾਬ ਵਿੱਤੀ ਸੰਕਟ ਹੈ।[1] ਇਸ ਦੀ ਵਜ੍ਹਾ ਨਾਲ ਪ੍ਰਮੁੱਖ ਕਾਰੋਬਾਰਾਂ ਦੀ ਅਸਫਲਤਾ, ਟਰਿਲੀਅਨ ਅਮਰੀਕੀ ਡਾਲਰਾਂ ਵਿੱਚ ਅਨੁਮਾਨਿਤ ਖਪਤਕਾਰ ਦੌਲਤ ਵਿੱਚ ਗਿਰਾਵਟਾਂ, ਅਤੇ ਆਰਥਕ ਗਤੀਵਿਧੀਆਂ ਵਿੱਚ ਮਹੱਤਵਪੂਰਣ ਗਿਰਾਵਟ ਵੇਖੀ ਗਈ ਜੋ ਇਸਨੂੰ 2008–2012 ਵਾਲੇ ਵਿਸ਼ਵ ਆਰਥਿਕ ਮੰਦੀ ਵਿੱਚ ਲੈ ਗਈਆਂ ਅਤੇ ਯੂਰੋ ਸੰਕਟ ਨੂੰ ਵਧਾ ਦਿੱਤਾ।[2][3]

ਹਵਾਲੇ