27 ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

27 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 147ਵਾਂ (ਲੀਪ ਸਾਲ ਵਿੱਚ 148ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 218 ਦਿਨ ਬਾਕੀ ਹਨ।

ਵਾਕਿਆ

ਜਗਜੀਤ ਸਿੰਘ ਲਾਇਲਪੁਰੀ
  • 1710ਸਰਹਿੰਦ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
  • 1796 – ਜੇਮਸ ਮੈਕਲਿਨ ਨੇ ਪਿਆਨੋ ਦਾ ਪੇਟੇਂਟ ਕਰਵਾਇਆ।
  • 1895 – ਬ੍ਰਿਟਿਸ਼ ਖੋਜਕਰਤਾ ਬਿਰਟ ਐਕਰਸ ਨੇ ਫਿਲਮ ਕੈਮਰਾ/ਪ੍ਰੋਜੈਕਟਰ ਦਾ ਪੇਟੇਂਟ ਕਰਵਾਇਆ।
  • 1921 – 84 ਸਾਲਾਂ ਤੱਕ ਬ੍ਰਿਤਾਨੀ ਸ਼ਾਸਨ 'ਚ ਰਹਿਣ ਤੋਂ ਬਾਅਦ ਅਫਗਾਨਿਸਤਾਨ ਨੂੰ ਆਜ਼ਾਦੀ ਮਿਲੀ।
  • 1931 – ਪਿਕਾਰਡ ਅਤੇ ਨਿਪਰ ਗੁਬਾਰੇ ਦੇ ਸਹਾਰੇ ਸਮਤਾਪ ਮੰਡਲ ਤੱਕ ਪੁੱਜਣ ਵਾਲੇ ਪਹਿਲੇ ਵਿਅਕਤੀ ਬਣੇ।
  • 1941 – ਬਰਤਾਨੀਆ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ ਜਰਮਨ ਦਾ ਜਹਾਜ਼ ‘ਬਿਸਮਾਰਕ’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
  • 1942ਅਡੋਲਫ ਹਿਟਲਰ ਨੇ 10 ਹਜ਼ਾਰ ਚੇਕ ਲੋਕਾਂ ਨੂੰ ਮਾਰਨ ਦਾ ਆਦੇਸ਼ ਦਿੱਤਾ।
  • 1951ਮੁੰਬਈ ਦੇ ਤਾਰਾਪੋਰਵਾਲਾ ਐਕਵਰੀਅਮ ਦਾ ਉਦਘਾਟਨ।
  • 1957ਕਾਪੀਰਾਈਟ ਬਿੱਲ ਪਾਸ ਹੋਇਆ ਜੋ 21 ਜਨਵਰੀ 1958 ਤੋਂ ਪ੍ਰਭਾਵੀ ਹੋਇਆ।
  • 1961ਅਮਰੀਕੀ ਰਾਸ਼ਟਰਪਤੀ ਜੇ.ਐਫ਼ ਕੈਨੇਡੀ ਨੇ ਦੇਸ਼ ਦੇ ਚੰਦਰਮਾ 'ਤੇ ਪੁੱਜਣ ਦੇ ਮਿਸ਼ਨ ਦਾ ਐਲਾਨ ਕੀਤਾ।
  • 1985ਇੰਗਲੈਂਡ ਅਤੇ ਚੀਨ ਵਿੱਚ ਹਾਂਗ ਕਾਂਗ ਨੂੰ 1997 ਵਿੱਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
  • 1994 – ਮਸ਼ਹੂਰ ਰੂਸ ਦੇ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
  • 1997ਉੱਤਰੀ ਧਰੁਵ 'ਤੇ ਪੁੱਜਿਆ 20 ਬ੍ਰਿਤਾਨੀ ਔਰਤਾਂ ਦਾ ਦਲ। ਇਹ ਕਾਰਨਾਮਾ ਕਰਨ ਵਾਲਾ ਸਿਰਫ ਔਰਤਾਂ ਦਾ ਪਹਿਲਾ ਦਲ ਬਣਿਆ।
  • 1999 – ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ ਨੇ ਯੂਗੋਸਲਾਵੀਆ ਦੇ ਸਾਬਕਾ ਹਾਕਮ ਸਲੋਬਨ ਮਿਲੋਸਵਿਕ ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।

ਜਨਮ

ਮੌਤ