26 ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

13 ਜੇਠ ਨਾ: ਸ਼ਾ:

26 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।

ਪ੍ਰਮੁੱਖ ਘਟਨਾਵਾਂ

ਮਿਰਜ਼ਾ ਗ਼ੁਲਾਮ ਅਹਿਮਦ
  • 1521ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
  • 1739 – ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
  • 1805ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
  • 1824ਅਮਰੀਕਾ ਨੇ ਬ੍ਰਾਜ਼ੀਲ ਨੂੰ ਇੱਕ ਰਾਸ਼ਟਰ ਦੇ ਰੂਪ 'ਚ ਮਾਨਤਾ ਦਿੱਤੀ।
  • 1896ਰੂਸ ਦਾ ਆਖਰੀ ਜਾਰ ਨਿਕੋਲਸ ਸਿੰਘਾਸਨ 'ਤੇ ਬੈਠਿਆ।
  • 1943ਐਮਸਟਰਡੈਮ 'ਚ ਯੂਹਾਦੀਆਂ ਦਾ ਜਰਮਨੀ ਦੇ ਵਿਰੋਧ 'ਚ ਦੰਗਾ।
  • 1946ਅਮਰੀਕਾ 'ਚ ਹਾਈਡ੍ਰੋਜਨ ਬੰਬ ਦੇ ਪੈਟੇਂਨ ਲਈ ਅਰਜ਼ੀ ਕੀਤੀ ਗਈ ਸੀ।
  • 1957ਬਾਂਬੇ (ਹੁਣ ਮੁੰਬਈ) 'ਚ ਜਨਤਾ ਬੀਮਾ ਦੀ ਸ਼ੁਰੂਆਤ।
  • 1969 – ਐਪੋਲੋ 10 ਧਰਤੀ ਤੇ ਮਹਿਫ਼ੂਜ਼ ਵਾਪਸ ਪੁਜਾ।
  • 1984 – ਪਹਿਲੇ ਗ੍ਰੈਂਡ ਹਿਮਾਲਿਯਨ ਵਰਲਡ ਹੈਂਗ ਗਲਾਈਡਿੰਗ ਰੈਲੀ ਦੀ ਸ਼ੁਰੂਆਤ।
  • 1988ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਕ ਅਦਾਰੇ ਤੋਂ ਸਿਆਸੀ ਕਾਰਵਾਈ ਕਰਨ ਉੱਤੇ ਪਾਬੰਦੀ ਲਾਈ ਗਈ।
  • 1996ਅਟਲ ਬਿਹਾਰੀ ਬਾਜਪਾਈ ਨੇ 1984 ਦੇ ਦਰਬਾਰ ਸਾਹਿਬ ਉੱਤੇ ਫ਼ੌਜੀ ਐਕਸ਼ਨ ਨੂੰ 'ਮੰਦਭਾਗਾ' ਕਿਹਾ।
  • 1999ਭਾਰਤੀ ਅੰਤਰਿਕ ਅਨੁਸ਼ੰਧਾਨ ਸੰਗਠਨ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਕਲਾਸਾਂ 'ਚ ਸਥਾਪਿਤ ਕੀਤਾ।
  • 2004ਨਿਊਯਾਰਕ ਟਾਈਮਜ਼ ਨੇ ਸਵੀਕਾਰ ਕੀਤਾ ਕਿ ਉਸ ਦੀ ਗਲਤੀ ਰਿਪੋਟਿੰਗ ਦੀ ਵਜ੍ਹਾ ਨਾਲ ਇਸ ਅਫਵਾਹ ਨੂੰ ਬਲ ਮਿਲਿਆ ਕਿ ਇਰਾਕ ਦੇ ਕੋਲ ਜਨਸੰਹਾਰ ਦੇ ਹਥਿਆਰ ਹਨ ਜਿਸ ਦੇ ਕਾਰਨ ਅਮਰੀਕਾ ਨੇ ਉਸ 'ਤੇ ਹਮਲਾ ਕੀਤਾ ਹੈ।
  • 2006ਜਾਵਾ 'ਚ ਆਏ ਭੂਚਾਲ ਦੇ ਕਾਰਨ 5700 ਲੋਕਾਂ ਦੀ ਜਾਨ ਗਈ ਸੀ ਅਤੇ ਤਕਰੀਬਨ ਦੋ ਲੱਖ ਲੋਕ ਬੇਘਰ ਹੋ ਗਏ ਸਨ।

ਛੁੱਟੀਆਂ

ਜਨਮ

ਦਿਹਾਂਤ