31 ਜਨਵਰੀ

<<ਜਨਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

18 ਮਾਘ ਨਾ: ਸ਼ਾ:

31 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 31ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 334 (ਲੀਪ ਸਾਲ ਵਿੱਚ 335) ਦਿਨ ਬਾਕੀ ਹਨ।

ਵਾਕਿਆ

  • 1627ਸਪੇਨ ਦੀ ਸਰਕਾਰ ਨੇ ਅਪਣਾ ਦੀਵਾਲਾ ਕਢਿਆ। ਦੁਨੀਆ ਵਿੱਚ ਇੱਕ ਸਰਕਾਰ ਪਹਿਲੀ ਵਾਰ ਦੀਵਾਲੀਆ ਹੋਈ ਸੀ।
  • 1713ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਤੋਂ ਮਗਰੋਂ ਉਸ ਦੇ ਪੁੱਤਰ ਜਹਾਂਦਾਰ ਸ਼ਾਹ ਦੇ ਕਤਲ ਮਗਰੋਂ ਫ਼ਰੱਖ਼ਸ਼ੀਅਰ ਨੇ ਦਿੱਲੀ ਦੇ ਤਖ਼ਤ 'ਤੇ ਕਾਬਜ਼ ਕੀਤਾ
  • 1921ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ 'ਤੇ ਪੰਥਕ ਦਾ ਕਬਜ਼ਾ।
  • 1929 – ਕਮਿਊਨਿਸਟ ਲਹਿਰ ਯਾਨਿ 'ਲਾਲ ਪਾਰਟੀ' ਦਾ ਮਹਾਨ ਆਗੂ ਅਤੇ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਲਿਓਨ ਟਰਾਟਸਕੀ ਨੂੰ ਜੋਸਿਫ਼ ਸਟਾਲਿਨ ਨੇ ਦੇਸ਼ ਨਿਕਾਲਾ ਦੇ ਕੇ ਟਰਕੀ ਭੇਜ ਦਿਤਾ।
  • 1932ਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
  • 1939ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿੱਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
  • 1950ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਐਸ. ਟਰੂਮੈਨ ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ ਹਾਈਡਰੋਜਨ ਬੰਬ ਬਣਾਏਗਾ।
  • 1990ਮਾਸਕੋ, ਰੂਸ ਵਿੱਚ ਪਹਿਲਾ 'ਮੈਕਡਾਨਲਡ' ਰੈਸਟੋਰੈਂਟ ਖੁਲ੍ਹਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਕਡਾਨਲਡ ਰੈਸਟੋਰੈਂਟ ਵੀ ਹੈ।
  • 1996ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
  • 2011ਮਿਆਂਮਾਰ ਵਿੱਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ।

ਜਨਮ

ਐਲਵਾ ਮਿਰਡਲ

ਦਿਹਾਂਤ

ਸੰਤ ਅਤਰ ਸਿੰਘ

ਛੁੱਟੀਆਂ ਅਤੇ ਹੋਰ ਦਿਨ