ਆਂਧਰਾ ਪ੍ਰਦੇਸ਼

ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[5]

ਆਂਧਰਾ ਪ੍ਰਦੇਸ਼
ఆంధ్ర ప్రదేశ్
ਭਾਰਤ ਦੇ ਸੂਬੇ
ਉਪਨਾਮ: 
ਭਾਰਤ ਦੀ ਚੌਲਾਂ ਦੀ ਕੋਲੀ, ਏਸ਼ੀਆ ਦੀ ਆਂਡੇ ਦੀ ਕੋਲੀ
ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਸਥਾਂਨ
ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਸਥਾਂਨ
ਦੇਸ਼ ਭਾਰਤ
ਭਾਰਤ ਦਾ ਖੇਤਰਦੱਖਣੀ ਭਾਰਤ
ਸਥਾਪਿਤ1 ਅਕਤੂਬਰ 1953; 70 ਸਾਲ ਪਹਿਲਾਂ (1953-10-01) (ਪਹਿਲੀ ਵਾਰ)[1]
2 ਜੂਨ 2014; 9 ਸਾਲ ਪਹਿਲਾਂ (2014-06-02) (ਦੂਜੀ ਵਾਰ)[2]
ਰਾਜਧਾਨੀਹੈਦਰਾਬਾਦ
ਵੱਡਾ ਸ਼ਹਿਰਵਿਸ਼ਾਖਾਪਟਨਮ
ਵੱਡਾ UAਵਿਜੇਵਾੜਾ ਅਤੇ ਗੁੰਟੂਰ
ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ13
ਸਰਕਾਰ
 • ਗਵਰਨਰਈ.ਐਸ.ਐਲ.ਨਰਸਿਮਹਾ
 • ਮੁੱਖ ਮੰਤਰੀਐਨ. ਚੰਦਰਬਾਬੂ ਨਾਇਡੂ (ਤੇਲਗੂ ਦੇਸਮ ਪਾਰਟੀ)
 • ਵਿਧਾਨ ਸਭਾBicameral (175 + 50 seats)
 • ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕੇ25
 • ਹਾਈ ਕੋਰਟਹੈਦਰਾਬਾਦ
ਖੇਤਰ
 • ਕੁੱਲ1,60,205 ਵਰਗ ਕਿਲੋਮੀਟਰ km2 (Formatting error: invalid input when rounding sq mi)
 • ਰੈਂਕ8ਵਾਂ
ਆਬਾਦੀ
 (2011)[3]
 • ਕੁੱਲ4,93,86,799
 • ਰੈਂਕ10ਵਾਂ
 • ਘਣਤਾ308/km2 (800/sq mi)
ਵਸਨੀਕੀ ਨਾਂਆਂਧਰਾਟੇ
ਸਮਾਂ ਖੇਤਰਯੂਟੀਸੀ+05:30 (ਭਾਰਤੀ ਮਿਆਰੀ ਸਮਾਂ)
UN/LOCODEAP
ਵਾਹਨ ਰਜਿਸਟ੍ਰੇਸ਼ਨAP
ਸ਼ਾਖਰਤਾ ਦਰ67.41%[4]
ਦਫ਼ਤਰੀ ਭਾਸ਼ਾਤੇਲਗੂ ਭਾਸ਼ਾ
ਵੈੱਬਸਾਈਟhttp://www.ap.gov.in/
^† ਤੇਲੰਗਾਨਾ ਦੀ ਰਾਜਧਾਨੀ ਵੀ ਹੈ
ਆਂਧਰਾ ਪ੍ਰਦੇਸ਼ ਦੇ ਪ੍ਰਤੀਕ
ਚਿੰਨ੍ਹਕਲਸ਼
ਗੀਤਮਾਂ ਤੇਲਗੂ ਤਾਲਿਕੀ
ਭਾਸ਼ਾਤੇਲਗੂ ਭਾਸ਼ਾ
ਪੰਛੀਭਾਰਤੀ ਰੋਲਰ
ਫੁੱਲਲਿਲੀ
ਫਲਅੰਬ
ਰੁੱਖਨਿੰਮ
ਨਾਚਕੁਚੀਪੁੜੀ
Sportਕਬੱਡੀ

ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸ ਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[6] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।

ਇਤਿਹਾਸ

ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[7]

ਹਵਾਲੇ