ਇੱਕ-ਕੋਸ਼ੀ ਪ੍ਰਾਣੀ

ਇੱਕ-ਕੋਸ਼ੀ ਜੀਵ, ਅਜਿਹਾ ਜੀਵ ਹੁੰਦਾ ਹੈ ਜਿਸ ਵਿੱਚ ਸਿਰਫ਼ ਇੱਕ ਕੋਸ਼ਾਣੂ ਹੋਵੇ। ਇਸ ਤੋਂ ਉਲਟ ਬਹੁਕੋਸ਼ੀ ਜੀਵਾਂ ਵਿੱਚ ਅਨੇਕਾਂ ਕੋਸ਼ਾਣੂ ਹੁੰਦੇ ਹਨ। ਇਤਿਹਾਸਕ ਤੌਰ ਉੱਤੇ ਇਹਨਾਂ ਨੂੰ ਮੋਨਾਡ ਵੀ ਆਖਿਆ ਜਾਂਦਾ ਸੀ।[1] ਇਹਨਾਂ ਜੀਵਾਂ ਦੀਆਂ ਪ੍ਰਮੁੱਖ ਢਾਣੀਆਂ ਵਿੱਚ ਬੈਕਟੀਰੀਆ, ਆਰਕੀਆ, ਪ੍ਰੋਟੋਜ਼ੋਆ, ਇੱਕ-ਕੋਸ਼ੀ ਕਾਈ ਅਤੇ ਇੱਕ-ਕੋਸ਼ੀ ਉੱਲੀ ਸ਼ਾਮਲ ਹਨ। ਇਹ ਜੀਵ ਦੋ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ: ਸੁਕੇਂਦਰੀ ਜੀਵ ਅਤੇ ਅਕੇਂਦਰੀ ਜੀਵ। ਇੱਕ-ਕੋਸ਼ੀ ਜੀਵਾਂ ਨੂੰ ਜੀਵਨ ਦਾ ਸਭ ਤੋਂ ਪੁਰਾਣਾ ਰੂਪ ਮੰਨਿਆ ਜਾਂਦਾ ਹੈ ਜੋ ਸ਼ਾਇਦ 3.8 ਅਰਬ ਵਰ੍ਹੇ ਪਹਿਲਾਂ ਮੌਜੂਦ ਸੀ।[2]

ਵਾਲੋਨੀਆ ਵੈਂਟਰੀਕੋਸਾ ਸਭ ਤੋਂ ਵੱਡੇ ਇੱਕ-ਕੋਸ਼ੀ ਜੀਵਾਂ 'ਚੋਂ ਹੈ।

ਹਵਾਲੇ