ਕੇਂਦਰੀ ਯੂਰਪ

ਕੇਂਦਰੀ ਯੂਰਪ, ਜਿਸ ਨੂੰ ਕਈ ਵਾਰ ਮੱਧ ਯੂਰਪ ਕਿਹਾ ਜਾਂਦਾ ਹੈ, ਯੂਰਪੀ ਮਹਾਂਦੀਪ ਦਾ ਇੱਕ ਖੇਤਰ ਹੈ ਜਿਸਦੀ ਪਰਿਭਾਸ਼ਾ ਪੂਰਬੀ ਯੂਰਪ ਅਤੇ ਪੱਛਮੀ ਯੂਰਪ ਵਿਚਲੇ ਵੱਖ-ਵੱਖ ਇਲਾਕੇ ਹਨ। ਇਸ ਖੇਤਰ[2] ਅਤੇ ਸ਼ਬਦ ਵਿੱਚ ਦਿਲਚਸਪੀ[3] ਸੀਤ ਯੁੱਧ ਦੇ ਅੰਤ ਕੋਲ ਮੁੜ ਉੱਭਰ ਕੇ ਆਈ ਜਿਸਨੇ ਯੂਰਪ ਨੂੰ ਸਿਆਸੀ ਤੌਰ ਉੱਤੇ ਪੂਰਬ ਅਤੇ ਪੱਛਮ ਵਿੱਚ ਵੰਡ ਦਿੱਤਾ ਸੀ ਅਤੇ ਜਿਸ ਕਰ ਕੇ ਕੇਂਦਰੀ ਯੂਰਪ ਦੋ ਹਿੱਸਿਆਂ ਵਿੱਚ ਵੰਡਿਆ ਗਿਆ।[4][5]

ਵਰਲਡ ਫ਼ੈਕਟਬੁੱਕ (2009), ਬ੍ਰਿਟਾਨਿਕਾ ਅਤੇ ਬ੍ਰੋਕਹਾਊਸ (1998) ਵਿਸ਼ਵਕੋਸ਼ਾਂ ਮੁਤਾਬਕ ਕੇਂਦਰੀ ਯੂਰਪ[1]
ਕੋਲੰਬੀਆ ਗਿਆਨਕੋਸ਼ (2009) ਮੁਤਾਬਕ ਕੇਂਦਰੀ ਯੂਰਪ
ਪੀ. ਜੋਨਜ਼ (ਖੇਤਰੀ ਭੂਗੋਲ ਲਈ ਲਿਬਨਿਤਸ ਸੰਸਥਾ) ਮੁਤਾਬਕ ਕੇਂਦਰੀ ਯੂਰਪ। ਕਈ ਕੇਂਦਰੀ ਯੂਰਪੀ ਦੇਸ਼ ਜਰਮਨ ਅਤੇ ਆਸਟਰੀਆਈ-ਹੰਗਰੀਆਈ ਸਾਮਰਾਜਾਂ ਦੇ ਹਿੱਸੇ ਸਨ; ਸੋ ਉਹਨਾਂ ਦੇ ਇਤਿਹਾਸਕ ਅਤੇ ਸੱਭਿਅਚਾਰਕ ਸਬੰਧ ਵੀ ਹਨ।

ਮੁਲਕ

ਕੇਂਦਰੀ ਯੂਰਪ ਸਿਧਾਂਤ ਦੀ ਸਮਝ ਅਜੇ ਤੀਕ ਤਕਰਾਰੀ ਹੈ[6] ਪਰ ਵੀਜ਼ੇਗ੍ਰਾਦ ਸਮੂਹ ਦੇ ਮੈਂਬਰਾਂ ਨੂੰ ਯਥਾਰਥ ਰੂਪ ਵਿੱਚ ਕੇਂਦਰੀ ਯੂਰਪ ਦਾ ਹਿੱਸਾ ਮੰਨ ਲਿਆ ਜਾਂਦਾ ਹੈ।[7]

ਕੇਂਦਰੀ ਯੂਰਪ ਮੰਨੇ ਜਾਂਦੇ ਦੇਸ਼

ਜ਼ਿਆਦਾਤਰ ਸਰੋਤਾਂ ਮੁਤਾਬਕ ਇਸ ਖੇਤਰ ਵਿੱਚ ਸ਼ਾਮਲ ਹਨ:

  •  ਆਸਟਰੀਆ
  • ਫਰਮਾ:Country data ਚੈੱਕ ਗਣਰਾਜ
  •  ਜਰਮਨੀ
  • ਫਰਮਾ:Country data ਹੰਗਰੀ
  • ਫਰਮਾ:Country data ਲੀਖਟਨਸ਼ਟਾਈਨ
  • ਫਰਮਾ:Country data ਪੋਲੈਂਡ
  • ਫਰਮਾ:Country data ਸਲੋਵਾਕੀਆ
  • ਫਰਮਾ:Country data ਸਲੋਵੇਨੀਆ[8] ਬਹੁਤੀ ਵਾਰ ਇਹ ਕੇਂਦਰੀ ਯੂਰਪ ਵਿੱਚ ਗਿਣਿਆ ਜਾਂਦਾ ਹੈ ਪਰ ਕਈ ਵਾਰ ਦੱਖਣ-ਪੂਰਬੀ ਯੂਰਪ ਵਿੱਚ ਵੀ ਮੰਨਿਆ ਜਾਂਦਾ ਹੈ[9][10]
  • ਫਰਮਾ:Country data ਸਵਿਟਜ਼ਰਲੈਂਡ

ਕਈ ਵਾਰ ਕੇਂਦਰੀ ਯੂਰਪ ਵਿੱਚ ਗਿਣੇ ਜਾਂਦੇ ਦੇਸ਼ (ਖੇਤਰ)

ਕੁਝ ਸਰੋਤ ਗੁਆਂਢੀ ਦੇਸ਼ਾਂ ਨੂੰ ਇਤਿਹਾਸਕ (ਪੂਰਵਲੇ ਹਾਬਸਬੁਰਗ ਸਾਮਰਾਜ ਅਤੇ ਜਰਮਨ ਸਾਮਰਾਜ) ਅਤੇ ਬਾਲਕਨ ਮੁਲਕਾਂ ਨੂੰ ਭੂਗੋਲਕ ਅਤੇ/ਜਾਂ ਸੱਭਿਆਚਾਰਕ ਕਾਰਨਾਂ ਕਰ ਕੇ ਵਿੱਚ ਗਿਣਦੇ ਹਨ:

  • ਫਰਮਾ:Country data ਕ੍ਰੋਏਸ਼ੀਆ[11]
  • ਫਰਮਾ:Country data ਰੋਮਾਨੀਆ[12][13][14] (ਟਰਾਂਸਸਿਲਵਾਨੀਆ ਦੇ ਭੂਗੋਲਕ ਖੇਤਰਾਂ[15] ਅਤੇ ਦੱਖਣੀ ਬੂਕੁਵੀਨਾ[16] ਸਮੇਤ)
  • ਫਰਮਾ:Country data ਸਰਬੀਆ[17][18] (ਉੱਤਰੀ ਸਰਬੀਆ- ਵੋਯਵੋਦੀਨ, ਮਚਵਾ ਅਤੇ ਬੈਲਗ੍ਰਾਦ[19] historically also Raška (Sandžak),[20] ਸੁਮਾਦੀਯਾ ਅਤੇ ਬ੍ਰਾਨੀਚੇਵੋ, ਅਤੇ ਕਈ ਵਾਰ ਕੇਂਦਰੀ ਸਰਬੀਆ[21]

ਬਾਲਟਿਕ ਮੁਲਕ, ਜੋ ਭੂਗੋਲਕ ਤੌਰ ਉੱਤੇ ਉੱਤਰੀ ਯੂਰਪ ਵਿੱਚ ਸਥਿਤ ਹਨ, ਜਰਮਨ ਰਿਵਾਇਤਾਂ ਮੁਤਾਬਕ ਕੇਂਦਰੀ ਯੂਰਪ ਦਾ ਹਿੱਸਾ ਮੰਨੇ ਜਾਂਦੇ ਹਨ।

ਹੇਠਲੇ ਮੁਲਕਾਂ ਦੇ ਛੋਟੇ ਹਿੱਸੇ ਕਈ ਵਾਰ ਵਿੱਚ ਗਿਣੇ ਜਾ ਸਕਦੇ ਹਨ:

  •  ਯੂਕਰੇਨ (ਜ਼ਕਰਪਾਤਸਕਾ ਓਬਲਾਸਤ, ਗਾਲਿਸੀਆ ਅਤੇ ਉੱਤਰੀ ਬੂਕੋਵੀਨਾ)
  • ਫਰਮਾ:Country data ਬੈਲਾਰੂਸ (ਪੱਛਮੀ ਹਿੱਸੇ)
  •  ਰੂਸ (ਕਲੀਨਿਨਗ੍ਰਾਦ ਓਬਲਾਸਤ)
  •  ਫ਼ਰਾਂਸ (ਅਲਸਾਸ ਅਤੇ ਲੋਰੈਨ ਦੇ ਕੁਝ ਹਿੱਸੇ)
  •  ਇਟਲੀ (ਦੱਖਣੀ ਟਿਰੋਲ, ਟਰੈਂਟੀਨੋ, ਤ੍ਰੀਐਸਤੇ ਅਤੇ ਗੋਰੀਜ਼ੀਆ, ਫ਼੍ਰੀਊਲੀ, ਕਈ ਵਾਰ ਪੂਰਾ ਉੱਤਰੀ ਇਟਲੀ)

ਹਵਾਲੇ