ਜੂਨੋ (ਪੁਲਾੜ ਵਾਹਨ)

ਜੂਨੋ ਪੁਲਾੜ ਵਾਹਨ ਅਮਰੀਕਾ ਦੇ ਵਿਗਿਆਨੀਆਂ ਨੇ 5 ਅਗਸਤ 2011 ਨੂੰ ਫ਼ਲੌਰਿਡਾ ਸਥਿਤ ਕੇਪ ਕੇਨੈਵਰਾਲ ਏਅਰ ਫੋਰਸ ਸਟੇਸ਼ਨ ਤੋਂ ਲਾਂਚ ਕੀਤਾ। ਧਰਤੀ ਤੋਂ 3.24 ਅਰਬ ਕਿਲੋਮੀਟਰ ਦੀ ਦੂਰੀ ਲਗਭਗ ਪੰਜ ਸਾਲਾਂ ਵਿੱਚ ਤੈਅ ਕਰਕੇ ਇਹ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਦਾਖਲ ਹੋਇਆ ਸੀ। 4 ਜੁਲਾਈ 2016 ਨੂੰ ਕੈਲੀਫੋਰਨੀਆ ਦੇ ਪੈਸਾਡੇਨਾ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਦੇ ਵਿਗਿਆਨੀਆਂ ਨੂੰ ਨਾਸਾ ਦੁਆਰਾ ਲਾਂਚ ਕੀਤੇ ਪੁਲਾੜੀ ਵਾਹਨ ਜੂਨੋ ਦੇ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਦਾਖਲ ਹੋਇਆ। ਪੁਲਾੜੀ ਵਾਹਨ ਜੂਨੋ ਜੋ ਸੂਰਜੀ ਊਰਜਾ ਉੱਤੇ ਨਿਰਭਰ ਹੈ। ਇਸ ਵਿੱਚ ਨੌਂ ਵਿਗਿਆਨਕ ਯੰਤਰ ਫਿੱਟ ਹਨ।

ਜੂਨੋ
ਕਲਾਕਾਰ ਨੇ ਬਣਾਇਆ ਜੂਨੋ ਪੁਲਾੜ ਵਾਹਨ
ਮਿਸ਼ਨ ਦੀ ਕਿਸਮਬ੍ਰਹਸਿਪਤੀ ਗ੍ਰਹਿ ਦਾ ਪੱਥ
ਚਾਲਕਨਾਸਾ / ਜੈੱਟ ਪ੍ਰੋਪਲਸ਼ਨ ਲੈਬੋਰੇਟਰੀ
COSPAR ID2011-040A
ਸੈਟਕੈਟ ਨੰ.]]37773
ਵੈੱਬਸਾਈਟ
ਮਿਸ਼ਨ ਦੀ ਮਿਆਦਯੋਜਨਾ: 7 years
ਅੰਡਾਕਾਰ: 12 ਸਾਲ, 8 ਮਹੀਨੇ, 24 ਦਿਨ

ਕਰੂਜ਼: 5 ਸਾਲ
ਵਿਗਿਆਨ ਫੇਜ਼: 2 ਸਾਲ
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਨਿਰਮਾਤਾਲੌਜਹੀਡ ਮਾਰਟਿਨ ਪੁਲਾੜ ਯੋਜਨਾ
ਛੱਡਨ ਵੇਲੇ ਭਾਰ3,625 kg (7,992 lb)[1]
ਸੁੱਕਾ ਭਾਰ1,593 kg (3,512 lb)[2]
ਪਸਾਰ20.1 × 4.6 m (66 × 15 ft)[2]
ਤਾਕਤਧਰਤੀ ਤੇ 14 ਕਿਲੋਵਾਟ,[2] 435 W at Jupiter[1]
2 × 55-A·h lithium-ion batteries[2]
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀAugust 5, 2011, 16:25 (2011-08-05UTC16:25) UTC
ਰਾਕਟਐਟਲਸ V
ਛੱਡਣ ਦਾ ਟਿਕਾਣਾਕੇਪ ਕੇਨੈਵਰਾਲ ਏਅਰ ਫੋਰਸ ਸਟੇਸ਼ਨ
ਠੇਕੇਦਾਰਸੰਯੁਕਤ ਲਾਂਚ ਸਹਿਯੋਗ
ਧਰਤੀ ਉੱਡਣ ਵਾਲਾ
Invalid parameterOctober 9, 2013
"distance" should not be set for missions of this nature559 km (347 mi)
ਬ੍ਰਹਸਿਪਤੀ ਗ੍ਰਹਿ ਪੱਥ
Invalid parameterJuly 5, 2016, 03:53 UTC[3]
7 ਸਾਲ, 9 ਮਹੀਨੇ, 25 ਦਿਨ ago
Orbits37 (ਯੋਜਨਾ)[4][5]

ਜੂਨੋ ਮਿਸ਼ਨ ਚਿੰਨ੍ਹ
ਨਵਾ ਫਰਾਂਟੀਅਰ ਯੋਜਨਾ
 

ਕੰਮ

ਇਹ ਪੁਲਾੜ ਵਾਹਨ ਗ੍ਰਹਿ ਦੀ ਠੋਸ ਸਤ੍ਹਾ ਦੀ ਹੋਂਦ ਹੋਣ ਬਾਰੇ ਪਤਾ ਲਗਾਵੇਗਾ। ਇਸ ਤੋਂ ਗ੍ਰਹਿ ਦੀ ਅੰਦਰੂਨੀ ਸੰਰਚਨਾ ਸਮਝਣ ਵਿੱਚ ਮਦਦ ਮਿਲੇਗੀ। ਗ੍ਰਹਿ ਦੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਨੂੰ ਮਾਪਣ ਦੀ ਕੋਸ਼ਿਸ ਕਰੇਗਾ। ਇਸ ਦੇ ਵਾਤਾਵਰਨ ਵਿੱਚ ਮੌਜੂਦ ਪਾਣੀ ਅਤੇ ਅਮੋਨੀਆ ਦੀ ਮਾਤਰਾ ਵੀ ਮਾਪੇਗਾ। ਇਹ ਗ੍ਰਹਿ ਉੱਤੇ ਸਵੇਰਾਂ ਦਾ ਅਧਿਐਨ ਵੀ ਕਰੇਗਾ। ਇਸ ਮਿਸ਼ਨ ਨਾਲ ਸੂਰਜ ਮੰਡਲ ਦੇ ਵੱਡੇ ਗ੍ਰਹਿਆਂ ਦੇ ਨਿਰਮਾਣ ਬਾਰੇ ਸਮਝਣ ਵਿੱਚ ਮਦਦ ਮਿਲੇਗੀ, ਉੱਥੇ ਸੂਰਜੀ ਮੰਡਲ ਦੇ ਬਾਕੀ ਗ੍ਰਹਿਆਂ ਨੂੰ ਇਕੱਠਿਆਂ ਰੱਖਣ ਵਿੱਚ ਇਨ੍ਹਾਂ ਦੀ ਭੂਮਿਕਾ ਨੂੰ ਸਮਝਣ ਵਿੱਚ ਵੀ ਮਦਦ ਮਿਲੇਗੀ। ਇਹ ਵੀਹ ਮਹੀਨੇ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਰਹਿ ਕੇ ਇਸ ਦੇ ਗਿਰਦ 37 ਚੱਕਰ ਲਗਾਵੇਗਾ ਅਤੇ ਇਸ ਬਾਰੇ ਜਾਣਕਾਰੀ ਤੇ ਹੋਰ ਅੰਕੜੇ ਇਕੱਠੇ ਕਰੇਗਾ। ਜੂਨੋ ਮਿਸ਼ਨ ਉੱਤੇ ਲਗਭਗ 1.1 ਅਰਬ ਅਮਰੀਕਨ ਡਾਲਰ ਖਰਚ ਹੋਇਆ ਹੈ।

ਹਵਾਲੇ