ਜੇ ਆਰ ਆਰ ਟੋਲਕੀਅਨ

ਜਾਨ ਰੋਨਾਲਡ ਰਾਉਲ ਟੋਲਕੀਅਨ, CBE FRSL (/ˈtɒlkn//ˈtɒlkn/;[lower-alpha 1] 3 ਜਨਵਰੀ 1892 - 2 ਸਤੰਬਰ 1973) ਇੱਕ ਅੰਗਰੇਜ਼ੀ ਲੇਖਕ, ਕਵੀ, ਭਾਸ਼ਾ ਵਿਗਿਆਨੀ ਅਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਨ ਜਿਨ੍ਹਾਂ ਨੂੰ ਕਲਾਸਿਕ ਹਾਈ ਫੈਂਟਸੀ ਰਚਨਾਵਾਂ, ਦ ਹੋਬਿਟ, ਦ ਲੌਰਡ ਆਫ਼ ਦ ਰਿੰਗਜ਼ ਅਤੇ ਦ ਸਿਲਮਰੀਲੀਓਨ  ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। 

ਜੇ ਆਰ ਆਰ ਟੋਲਕੀਅਨ

CBE FRSL
ਜਨਮਜਾਨ ਰੋਨਾਲਡ ਰਾਉਲ ਟੋਲਕੀਅਨ
(1892-01-03)3 ਜਨਵਰੀ 1892
ਬਲੌਮਫੋਂਟੇਨ, ਔਰੇਂਜ ਫ਼ਰੀ ਸਟੇਟ (ਆਧੁਨਿਕ ਦੱਖਣੀ ਅਫਰੀਕਾ)
ਮੌਤ2 ਸਤੰਬਰ 1973(1973-09-02) (ਉਮਰ 81)
ਬੋਅਰਨਮੌਥ, ਇੰਗਲੈਂਡ, ਯੂਨਾਈਟਿਡ ਕਿੰਗਡਮ
ਕਿੱਤਾਲੇਖਕ, ਅਕਾਦਮਿਕ, ਭਾਸ਼ਾ ਸ਼ਾਸਤਰੀ, ਕਵੀ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਐਕਸਟਰ ਕਾਲਜ, ਆਕਸਫੋਰਡ
ਸ਼ੈਲੀਫੰਤਾਸੀ, ਹਾਈ ਫੰਤਾਸੀ, ਅਨੁਵਾਦ, ਸਾਹਿਤਕ ਆਲੋਚਨਾ
ਪ੍ਰਮੁੱਖ ਕੰਮ
  • ਦ ਹੋਬਿਟ
  • ਦ ਲੌਰਡ ਆਫ਼ ਦ ਰਿੰਗਜ਼
  • ਦ ਸਿਲਮਰੀਲੀਓਨ
ਜੀਵਨ ਸਾਥੀ
ਐਡੀਥ ਬ੍ਰੈਟ
(ਵਿ. 1916; ਮੌਤ 1971)
ਬੱਚੇ
  • ਜੌਨ ਫ੍ਰਾਂਸਿਸ (1917-2003)
  • ਮਾਈਕਲ ਹਿਲੇਰੀ (1920–1984)
  • ਕ੍ਰਿਸਟੋਫਰ ਜੌਹਨ (ਜ.1924) (ਜ. 1924)
  • ਪ੍ਰਿਸਸਿਲਾ ਐਨੀ (ਜ. 1929)
ਦਸਤਖ਼ਤ
ਤਸਵੀਰ:JRR Tolkien signature - from Commons.svg
ਮਿਲਟਰੀ ਜੀਵਨ
ਵਫ਼ਾਦਾਰੀ ਯੂਨਾਈਟਿਡ ਕਿੰਗਡਮ
ਸੇਵਾ/ਬ੍ਰਾਂਚ British Army
ਸੇਵਾ ਦੇ ਸਾਲ1915–1920
ਰੈਂਕLieutenant
ਯੂਨਿਟLancashire Fusiliers
ਲੜਾਈਆਂ/ਜੰਗਾਂਪਹਿਲੀ ਸੰਸਾਰ ਜੰਗ
  • Battle of the Somme
J .R .R. Tolkien

ਉਸ ਨੇ 1925 ਤੋਂ 1945 ਤਕ ਐਂਗਲੋ-ਸੈਕਸਨ ਦੇ ਰਾਵਲਿਨਸਨ ਅਤੇ ਬੋਸਵਰਥ ਪ੍ਰੋਫ਼ੈਸਰ ਦੇ ਤੌਰ 'ਤੇ ਕੰਮ ਕੀਤਾ ਅਤੇ ਪੈਮਬੋਰੋਕ ਕਾਲਜ, ਆਕਸਫੋਰਡ ਦੇ ਫੈਲੋ ਰਹੇ ਸਨ। 1945 ਤੋਂ 1959 ਤਕ ਮੇਰਟੋਨ ਪ੍ਰੋਫ਼ੈਸਰ ਆਫ ਇੰਗਲਿਸ਼ ਲੈਂਗੁਏਜ ਐਂਡ ਲਿਟਰੇਚਰ ਤੇ ਮੇਰਟੋਨ ਕਾਲਜ, ਆਕਸਫੋਰਡ ਦਾ ਫ਼ੈਲੋ ਰਿਹਾ। [1] ਉਹ ਇਕ ਸਮੇਂ ਸੀ. ਐਸ. ਲੇਵੀਸ ਦਾ ਕਰੀਬੀ ਮਿੱਤਰ ਸੀ - ਉਹ ਦੋਵੇਂ ਇਨਕਲਿੰਗਜ ਵਜੋਂ ਜਾਣੇ ਜਾਂਦੇ ਗੈਰ-ਰਸਮੀ ਸਾਹਿਤਕ ਵਿਚਾਰ-ਵਟਾਂਦਰਾ ਗਰੁੱਪ ਦੇ ਮੈਂਬਰ ਸਨ, ਜੋ ਹਨ। 28 ਮਾਰਚ 1972 ਨੂੰ ਮਹਾਰਾਣੀ ਐਲਿਜ਼ਾਬੈਥ ਦੂਜੀ ਦੁਆਰਾ ਟੋਲਕੀਅਨ ਨੂੰ ਬ੍ਰਿਟਿਸ਼ ਸਾਮਰਾਜ ਦੇ ਆਰਡਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। 

ਟੋਲਕੀਅਨ ਦੀ ਮੌਤ ਤੋਂ ਬਾਅਦ, ਉਸ ਦੇ ਪੁੱਤਰ ਕ੍ਰਿਸਟੋਫਰ ਨੇ ਆਪਣੇ ਪਿਤਾ ਦੇ ਵਿਆਪਕ ਨੋਟ ਅਤੇ ਅਣਪ੍ਰਕਾਸ਼ਿਤ ਖਰੜਿਆਂ ਦੇ ਆਧਾਰ ’ਤੇ ਕਈ ਤਰ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ  ਵਿਚ ਸਿਲਮਾਰਲੀਓਨ ਵੀ ਸੀ। ਇਹ, ਦ ਹੋਬਬਿਟ ਅਤੇ ਲਾਰਡ ਆਫ ਰਿੰਗਜ਼ ਨਾਲ ਮਿਲ ਕੇ, ਕਹਾਣੀਆਂ, ਕਵਿਤਾਵਾਂ, ਕਾਲਪਨਿਕ ਇਤਿਹਾਸਾਂ, ਆਪੇ ਘੜੀਆਂ ਭਾਸ਼ਾਵਾਂ, ਅਤੇ ਆਰਡਾ ਅਤੇ ਮਿਡਲ-ਅਰਥ ਕਹਾਉਂਦੇ ਫੈਂਟਸੀ ਸੰਸਾਰ ਬਾਰੇ ਸਾਹਿਤਕ ਨਿਬੰਧਾਂ ਦੀ ਇਕ ਜੁੜੀ ਹੋਈ ਬਾਡੀ ਬਣਦੀਆਂ ਹਨ।[lower-alpha 2] 1951 ਅਤੇ 1955 ਦੇ ਦਰਮਿਆਨ, ਟੋਲਕੀਅਨ ਨੇ ਇਹਨਾਂ ਲਿਖਤਾਂ ਦੇ ਵੱਡੇ ਹਿੱਸੇ ਲਈ  ਲੇਜੇਡਰੀਅਮ ਸ਼ਬਦ ਦੀ ਵਰਤੋਂ ਕੀਤੀ।[2]

ਹਾਲਾਂਕਿ ਕਈ ਹੋਰ ਲੇਖਕਾਂ ਨੇ ਟੋਲਕੀਨ ਤੋਂ ਪਹਿਲਾਂ ਫੰਤਾਸੀ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਸਨ,[3] ਦ ਹੋਬਿਟ ਅਤੇ ਦ ਲਾਰਡ ਆਫ ਦ ਰਿੰਗਜ਼ ਦੀ ਵੱਡੀ ਸਫਲਤਾ ਨੇ ਇਸ ਵਿਧਾ ਨੂੰ ਜਨ ਮਾਨਸ ਵਿੱਚ ਨਵੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ। ਇਸ ਨੇ ਟੋਲਕੀਅਨ ਨੂੰ ਆਧੁਨਿਕ ਫੰਤਾਸੀ ਸਾਹਿਤ ਦੇ "ਪਿਤਾ"[4][5]—ਜਾਂ ਹੋਰ ਵਧੇਰੇ ਠੀਕ, ਹਾਈ ਫੰਤਾਸੀ ਦੇ "ਪਿਤਾ"[6] ਦੇ ਤੌਰ 'ਤੇ ਪਛਾਣਿਆ ਹੈ। 2008 ਵਿੱਚ, ਦ ਟਾਈਮਜ਼ ਨੇ "1945 ਤੋਂ ਬਾਅਦ ਦੇ 50 ਮਹਾਨ ਬ੍ਰਿਟਿਸ਼ ਲੇਖਕਾਂ" ਦੀ ਸੂਚੀ ਵਿੱਚ ਉਸਨੂੰ ਦਰਜਾ ਦਿੱਤਾ।[7] 2009 ਵਿੱਚ ਫੋਰਬਜ਼  ਨੇ ਉਸਨੂੰ 5 ਵੀਂ ਸਿਖਰ ਦੀ ਕਮਾਈ ਕਰਨ ਵਾਲੇ "ਡੈੱਡ ਸੈਲੀਬ੍ਰਿਟੀ" ਦਾ ਦਰਜਾ ਦਿੱਤਾ।[8]

ਜ਼ਿੰਦਗੀ 

ਸੂਚਨਾ

ਹਵਾਲੇ