ਪੀਟਰ ਹੈਂਡਕੇ

ਪੀਟਰ ਹੈਂਡਕੇ (ਜਰਮਨ: [ˈhantkə]; ਜਨਮ 6 ਦਸੰਬਰ 1942) ਇੱਕ ਆਸਟ੍ਰੀਆਈ ਨਾਵਲਕਾਰ, ਨਾਟਕਕਾਰ ਅਤੇ ਅਨੁਵਾਦਕ ਹੈ। ਉਸਨੂੰ ਸਾਲ 2019 ਵਿਚ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ।[1]

ਪੀਟਰ ਹੈਂਡਕੇ
ਹੈਂਡਕੇ 2006 ਵਿੱਚ
ਹੈਂਡਕੇ 2006 ਵਿੱਚ
ਜਨਮ (1942-12-06) 6 ਦਸੰਬਰ 1942 (ਉਮਰ 81)
ਗ੍ਰਿਫੇਨ, ਆਸਟਰੀਆ
ਕਿੱਤਾਨਾਵਲਕਾਰ, ਨਾਟਕਕਾਰ
ਸਿੱਖਿਆਗ੍ਰੈਜ਼ ਯੂਨੀਵਰਸਿਟੀ
ਪ੍ਰਮੁੱਖ ਅਵਾਰਡਸਾਹਿਤ ਦਾ ਨੋਬਲ ਪੁਰਸਕਾਰ (2019)
ਦਸਤਖ਼ਤ

ਜ਼ਿੰਦਗੀ

ਮੁਢਲਾ ਜੀਵਨ

ਹੈਂਡਕੇ ਅਤੇ ਉਸਦੀ ਮਾਂ (ਇਕ ਕੈਰਿੰਥੀਅਨ ਸਲੋਵੇਨੀ ਔਰਤ ਜਿਸਦੀ 1971 ਵਿੱਚ ਆਤਮ ਹੱਤਿਆ, ਹੈਂਡਕੇ ਦੀ ਕਿਤਾਬ ਏ ਸਾਰੋ ਬਿਓਰੋਨਡ ਡ੍ਰੀਮਜ਼, ਉਸਦੀ ਜ਼ਿੰਦਗੀ ਦੀ ਇੱਕ ਝਲਕ, ਦਾ ਵਿਸ਼ਾ ਹੈ)[2] 1944 ਤੋਂ 1948 ਤੱਕ ਗਰਿਫ਼ਨ, ਆਸਟਰੀਆ ਵਿੱਚ ਵੱਸਣ ਤੋਂ ਪਹਿਲਾਂ, ਬਰਲਿਨ ਦੇ ਸੋਵੀਅਤ-ਕਬਜ਼ੇ ਵਾਲੇ ਪੰਨਕੋ ਜ਼ਿਲ੍ਹੇ ਵਿੱਚ ਰਹਿੰਦੇ ਸੀ। ਉਸਦੇ ਕੁਝ ਜੀਵਨੀਕਾਰਾਂ ਦੇ ਅਨੁਸਾਰ, ਉਸਦਾ ਮਤਰੇਆ ਪਿਤਾ ਬਰੂਨੋ ਦੀ ਸ਼ਰਾਬਬਾਜ਼ੀ ਅਤੇ ਛੋਟੇ ਕਸਬੇ ਦੀ ਸੀਮਿਤ ਸਭਿਆਚਾਰਕ ਜ਼ਿੰਦਗੀ ਆਦਤ ਅਤੇ ਬੰਧੇਜ ਪ੍ਰਤੀ ਹੈਂਡਕੇ ਦੀ ਚਿੜ ਦਾ ਕਾਰਨ ਬਣੀ। 1954 ਵਿਚ, ਹੈਂਡਕੇ ਨੂੰ ਆਸਟਰੀਆ ਦੇ ਸਨਕਟ ਵੀਟ ਐਨ ਡੇਰ ਗਲਾਨ ਦੇ ਤਨਜ਼ੇਨਬਰਗ ਕੈਸਲ ਵਿਖੇ ਮੁੰਡਿਆਂ ਦੇ ਬੋਰਡਿੰਗ ਸਕੂਲ ਕੈਥੋਲਿਕ ਮਾਰੀਅਨਮ ਵਿੱਚ ਭੇਜਿਆ ਗਿਆ। ਉਥੇ, ਉਸਨੇ ਆਪਣੀ ਪਹਿਲੀ ਲਿਖਤ ਸਕੂਲ ਦੇ ਅਖ਼ਬਾਰ ਫੋਕਲ ਵਿੱਚ ਪ੍ਰਕਾਸ਼ਤ ਕੀਤੀ। 1959 ਵਿਚ, ਉਹ ਕਲਾਜੇਨਫਰਟ ਚਲਾ ਗਿਆ, ਜਿੱਥੇ ਉਹ ਹਾਈ ਸਕੂਲ ਗਿਆ ਅਤੇ 1961 ਵਿਚ, ਉਸਨੇ ਗ੍ਰੈਜ਼ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ।

ਕੈਰੀਅਰ

ਅਧਿਐਨ ਕਰਦੇ ਸਮੇਂ, ਹੈਂਡਕੇ ਨੇ ਆਪਣੇ ਆਪ ਨੂੰ ਲੇਖਕ ਵਜੋਂ ਸਥਾਪਤ ਕੀਤਾ, ਨੌਜਵਾਨ ਲੇਖਕਾਂ ਦੇ ਇੱਕ ਸੰਗਠਨ ਗਰੇਜ਼ਰ ਗਰੱਪੇ (ਗ੍ਰੇਜ਼ ਲੇਖਕਾਂ ਦੀ ਸਭਾ) ਨਾਲ ਜੋੜ ਲਿਆ।[3] ਸਮੂਹ ਨੇ ਸਾਹਿਤਕ ਡਾਈਜਸਟ ਮਾਨੂਸਕ੍ਰਿਪਟੇ ਪ੍ਰਕਾਸ਼ਤ ਕੀਤਾ। ਇਸ ਦੇ ਮੈਂਬਰਾਂ ਵਿੱਚ ਵੋਲਫਗਾਂਗ ਬਾਵਰ ਅਤੇ ਬਾਰਬਾਰਾ ਫਰਿਸ਼ਮੂਥ ਸ਼ਾਮਲ ਸਨ।[4]

ਜਰਮਨ ਪਬਲਿਸ਼ਿੰਗ ਹਾਊਸ ਸੁਹਰਕੈਂਪ ਵਰਲਾਗ ਦੁਆਰਾ ਉਸਦੇ ਨਾਵਲ ਡਾਈ ਹੌਰਨਿਸਨ (ਭਰਿੰਡ) ਪ੍ਰਕਾਸ਼ਨ ਲਈ ਸਵੀਕਾਰ ਕੀਤੇ ਜਾਣ ਤੋਂ ਬਾਅਦ 1965 ਵਿੱਚ ਹੈਂਡਕੇ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਉਹ ਪ੍ਰਿੰਸਟਨ, ਨਿਊ ਜਰਸੀ, ਯੂਐਸਏ ਵਿੱਚ ਗਰੂਪੇ 47 ਨਾਲ ਸਬੰਧਤ ਐਵਾਂ ਗਾਰਦ ਕਲਾਕਾਰਾਂ ਦੀ ਇੱਕ ਮੀਟਿੰਗ ਵਿੱਚ ਹਾਜ਼ਰੀ ਦੇ ਬਾਅਦ ਧਿਆਨ ਵਿੱਚ ਆਇਆ, ਜਿੱਥੇ ਉਸਨੇ ਆਪਣਾ ਨਾਟਕ ਪਬਲਿਕਮਸਬੇਸਚਿੰਪਫੰਗ (ਹਾਜ਼ਰੀਨ ਨਰਾਜ਼ ਕਰਨਾ) ਪੇਸ਼ ਕੀਤਾ।[5] ਹੈਂਡਕੇ ਸੰਨ 1969 ਵਿੱਚ ਵਰਲਾਗ ਡੇਰ ਆਟੋਰੇਨ ਪਬਲਿਸ਼ਿੰਗ ਹਾਊਸ ਦੇ ਸਹਿ-ਸੰਸਥਾਪਕਾਂ ਵਿਚੋਂ ਇੱਕ ਬਣਿਆ ਅਤੇ 1973 ਤੋਂ 1977 ਤਕ ਗਰੇਜ਼ਰ ਆਟੋਰਨਵਰਸਮਲੰਗ, ਲਿਖਾਰੀ ਸਭਾ ਦਾ ਮੈਂਬਰ ਰਿਹਾ। ਹੈਂਡਕੇ ਨੇ ਫਿਲਮਾਂ ਲਈ ਬਹੁਤ ਸਾਰੀਆਂ ਸਕ੍ਰਿਪਟਾਂ ਲਿਖੀਆਂ ਹਨ।[6] ਉਸਨੇ Die linkshändige Frau (ਖੱਬੂ ਔਰਤ) ਦਾ ਨਿਰਦੇਸ਼ਨ ਕੀਤਾ, ਜੋ ਕਿ 1978 ਵਿੱਚ ਰਿਲੀਜ਼ ਹੋਈ ਸੀ। ਲਿਓਨਾਰਡ ਮਾਲਟਿਨ ਦੀ ਫਿਲਮ ਗਾਈਡ ਦਾ ਫਿਲਮ ਦਾ ਵੇਰਵਾ ਇਹ ਹੈ ਕਿ ਇੱਕ ਔਰਤ ਆਪਣੇ ਪਤੀ ਨੂੰ ਛੱਡਣ ਦੀ ਮੰਗ ਕਰਦੀ ਹੈ ਅਤੇ ਉਹ ਮੰਨ ਲੈਂਦਾ ਹੈ। "ਸਮਾਂ ਬੀਤਦਾ ਹੈ ... ਅਤੇ ਦਰਸ਼ਕ ਸੌਂ ਜਾਂਦੇ ਹਨ।" ਫਿਲਮ ਨੂੰ 1978 ਵਿੱਚ ਕਾਨ ਫਿਲਮ ਫੈਸਟੀਵਲ ਵਿੱਚ ਗੋਲਡਨ ਪਾਮ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ 1980 ਵਿੱਚ ਜਰਮਨ ਆਰਟਹਾਊਸ ਸਿਨੇਮਾ ਲਈ ਗੋਲਡ ਅਵਾਰਡ ਮਿਲਿਆ ਸੀ। ਹੈਂਡਕੇ ਨੇ ਆਪਣੀ ਸਕ੍ਰੀਨ ਪਲੇਅ ਫਾਲਸ਼ੇ ਬੇਵੇਗੰਗ ਲਈ 1975 ਵਿੱਚ ਸੋਨੇ ਦਾ ਜਰਮਨ ਫਿਲਮ ਪੁਰਸਕਾਰ ਵੀ ਜਿੱਤਿਆ। ਇਸ ਤੋਂ ਇਲਾਵਾ, ਉਸਨੇ ਵਿਮ ਵੇਂਡਰਜ਼ ਦੀ ਫਿਲਮ ਵਿੰਗਜ਼ ਆ ਡਿਜ਼ਾਇਰ (1987) ਲਿਖਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ; ਫਿਲਮ ਦੇ ਸ਼ੁਰੂ ਵਿੱਚ ਕਵਿਤਾ ਵੀ ਉਸ ਦੁਆਰਾ ਲਿਖੀ ਗਈ ਸੀ। 1975 ਤੋਂ, ਹੈਂਡਕੇ ਯੂਰਪੀਅਨ ਸਾਹਿਤਕ ਪੁਰਸਕਾਰ ਪੇਤਰਾਰਕਾ-ਖਾਇਜ ਦਾ ਜਿਊਰੀ ਮੈਂਬਰ ਹੈ।[7]

ਗ੍ਰੈਜ਼, ਤੋਂ ਬਾਦ ਹੈਂਡਕੇ ਡੋਸਲਡੋਰਫ਼, ਬਰਲਿਨ, ਕਰੋਨਬਰਗ (ਸਭ ਜਰਮਨੀ ਵਿਚ), ਪੈਰਿਸ, ਫ਼ਰਾਂਸ, ਅਮਰੀਕਾ (1978 ਤੋਂ 1979 ਤੱਕ) ਅਤੇ ਸਾਲਜ਼ਬਰਗ, ਆਸਟਰੀਆ (1979 ਤੋਂ 1988) ਵਿੱਚ ਰਿਹਾ। 1991 ਤੋਂ, ਉਹ ਪੈਰਿਸ ਦੇ ਨੇੜੇ ਚਾਵਿਲ ਵਿੱਚ ਰਿਹਾ ਹੈ।[ਹਵਾਲਾ ਲੋੜੀਂਦਾ] ਉਹ ਕੋਰਿੰਨਾ ਬੇਲਜ਼ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ ਫਿਲਮ ਪੀਟਰ ਹੈਂਡਕੇ: ਇਨ ਦ ਵੂਡਜ਼, ਮਾਈਟ ਬੀ ਲੇਟ (2016) ਦਾ ਵਿਸ਼ਾ ਹੈ।[8]

ਵਿਵਾਦ

ਯੁਗੋਸਲਾਵ ਯੁੱਧਾਂ ਅਤੇ ਉਸ ਤੋਂ ਬਾਅਦ ਯੂਗੋਸਲਾਵੀਆ ਉੱਤੇ ਹੋਏ ਨਾਟੋ ਬੰਬਾਰੀ ਬਾਰੇ ਉਸ ਦੀਆਂ ਲਿਖਤਾਂ ਜੋ ਪੱਛਮੀ ਦੇਸ਼ਾਂ ਦੀ ਨੀਤੀ ਦੀ ਆਲੋਚਨਾ ਕਰ ਰਹੀਆਂ ਸਨ ਅਤੇ ਸਲੋਬੋਡਨ ਮਿਲੋਸੀਵੀਸ ਦੇ ਅੰਤਮ ਸੰਸਕਾਰ ਸਮੇਂ ਉਸ ਦੇ ਭਾਸ਼ਣ ਕਾਰਨ ਵਿਵਾਦ ਪੈਦਾ ਹੋ ਗਿਆ, ਅਤੇ ਉਸਨੂੰ ਅਤਿ-ਸੱਜੇ ਸਰਬੀਆਈ ਰਾਸ਼ਟਰਵਾਦ ਦਾ ਸਮਰਥਕ ਦੱਸਿਆ ਜਾਂਦਾ ਹੈ।[9] ਉਸਨੂੰ ਜਾਰਜ ਬਾਚਨੇਰ ਪੁਰਸਕਾਰ, ਫ੍ਰਾਂਜ਼ ਕਾਫਕਾ ਪੁਰਸਕਾਰ ਅਤੇ ਅੰਤਰਰਾਸ਼ਟਰੀ ਇਬਸਨ ਪੁਰਸਕਾਰ ਮਿਲ ਚੁੱਕੇ ਹਨ ; ਬਾਅਦ ਵਾਲਾ ਪੁਰਸਕਾਰ ਬਹੁਤ ਵਿਵਾਦਪੂਰਨ ਸੀ ਅਤੇ ਹੈਂਡਕੇ ਨੂੰ ਓਸਲੋ ਵਿੱਚ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਨਾਰਵੇਈ ਮੀਡੀਆ ਵਿੱਚ ਆਲੋਚਕਾਂ ਨੇ ਉਸਨੂੰ ਵੱਡੀ ਪੱਧਰ ਤੇ ਯੁੱਧ ਅਪਰਾਧੀਆਂ ਨਾਲ ਸਬੰਧਾਂ ਵਾਲਾ ਇੱਕ ਫਾਸ਼ੀਵਾਦੀ ਦੱਸਿਆ ਸੀ।[10] 2006 ਵਿੱਚ ਹੇਨਰਿਕ ਹੀਨ ਪੁਰਸਕਾਰ ਲਈ ਉਸਦੀ ਨਾਮਜ਼ਦਗੀ ਇੱਕ ਘੁਟਾਲੇ ਦਾ ਕਾਰਨ ਬਣੀ, ਅਤੇ ਉਸਦੇ ਸਿਆਸੀ ਵਿਚਾਰਾਂ ਕਾਰਨ ਇਨਾਮ ਵਾਪਸ ਲੈ ਲਿਆ ਗਿਆ।[11]

ਇਹ ਵੀ ਵੇਖੋ

  • ਆਸਟ੍ਰੀਆ ਦੇ ਲੇਖਕਾਂ ਦੀ ਸੂਚੀ
  • ਆਸਟ੍ਰੀਅਨਾਂ ਦੀ ਸੂਚੀ

ਹਵਾਲੇ