ਮੇਸੁਟ ਓਜ਼ਿਲ

ਮੇਸੁਟ/ਮਸੂਦ ਓਜਿਲ (ਜਨਮ 15 ਅਕਤੂਬਰ 1988) ਇੱਕ ਜਰਮਨ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜਿਹੜਾ ਸੁਪਰ ਲੀਗ ਕਲੱਬ ਇਸਤਾਂਬੁਲ ਬਾਸਾਕਸ਼ੇਹਿਰ ਲਈ ਇੱਕ ਹਮਲਾਵਰ ਮਿਡਫੀਲਡਰ ਵਜੋਂ ਖੇਡਦਾ ਹੈ। ਓਜ਼ਿਲ ਆਪਣੇ ਤਕਨੀਕੀ ਹੁਨਰ, ਰਚਨਾਤਮਕਤਾ, ਪਾਸ ਕਰਨ ਦੇ ਹੁਨਰ ਅਤੇ ਦ੍ਰਿਸ਼ਟੀ ਲਈ ਜਾਣਿਆ ਜਾਂਦਾ ਹੈ।[1] ਉਹ ਵਾਈਡ ਮਿਡਫੀਲਡਰ ਵਜੋਂ ਵੀ ਖੇਡ ਸਕਦਾ ਹੈ।

ਮਸੂਦ ਓਜਿਲ ਖੇਡਣ ਤੋਂ ਪਹਿਲਾ

ਗੇਲਸੇਨਕਿਰਚੇਨ ਵਿੱਚ ਜੰਮਿਆ, ਓਜ਼ਿਲ ਨੇ 19 ਸਾਲ ਦੀ ਉਮਰ ਵਿੱਚ 2008 ਵਿੱਚ ਵਰਡਰ ਬ੍ਰੇਮੇਨ ਕਲੱਬ ਨਾਲ ਹਸਤਾਖਰ ਕਰਨ ਤੋਂ ਪਹਿਲਾਂ, ਹੋਮਟਾਊਨ ਕਲੱਬ ਸ਼ਾਲਕੇ 04 ਲਈ ਖੇਡਦੇ ਹੋਏ ਆਪਣੇ ਸੀਨੀਅਰ ਕਲੱਬ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੇ ਪਹਿਲੇ ਸੀਜ਼ਨ ਵਿੱਚ ਡੀਐਫਬੀ-ਪੋਕਲ ਜਿੱਤਣ ਤੋਂ ਬਾਅਦ, ਉਸਦਾ ਦਾਖਲਾ ਰੀਅਲ ਮੈਡ੍ਰਿਡ ਵਿੱਚ ਹੋਇਆ।[2] ਉੱਥੇ, ਉਸਨੇ ਕਲੱਬ ਨੂੰ ਲਾ ਲੀਗਾ ਖਿਤਾਬ ਜਿੱਤਣ ਵਿੱਚ ਮਦਦ ਕੀਤੀ, ਅਤੇ ਲਗਾਤਾਰ ਤਿੰਨ ਸੀਜ਼ਨਾਂ ਲਈ ਲੀਗ ਸਹਾਇਤਾ ਵਿੱਚ ਪਹਿਲੇ ਸਥਾਨ 'ਤੇ ਰਿਹਾ।[3] 2013 ਵਿੱਚ, ਓਜ਼ਿਲ ਇੱਕ ਤਤਕਾਲੀ ਕਲੱਬ ਰਿਕਾਰਡ ਐਸੋਸੀਏਸ਼ਨ ਫੁੱਟਬਾਲ ਟ੍ਰਾਂਸਫਰ ਦਾ ਵਿਸ਼ਾ ਸੀ ਜਦੋਂ ਉਸਨੇ £42.5 ਮਿਲੀਅਨ (€50 ਮਿਲੀਅਨ ਦੀ ਕੀਮਤ) ਦੇ ਟੀਮ ਅੰਤਰਨ ਕਰਕੇ ਆਰਸਨਲ ਵਿੱਚ ਸ਼ਾਮਲ ਹੋਇਆ, ਉਸ ਸਮੇਂ ਉਹ ਸਭ ਤੋਂ ਮਹਿੰਗਾ ਜਰਮਨ ਖਿਡਾਰੀ ਬਣ ਗਿਆ। ਇੰਗਲੈਂਡ ਵਿੱਚ, ਉਸਨੇ ਤਿੰਨ ਐਫਏ ਕੱਪ ਜਿੱਤੇ ਅਤੇ ਇੱਕ ਪ੍ਰੀਮੀਅਰ ਲੀਗ ਸੀਜ਼ਨ ਵਿੱਚ ਹੁਣ ਤੱਕ ਦੀ ਦੂਜੀ ਸਭ ਤੋਂ ਵੱਧ ਸਹਾਇਤਾ (19) ਰਿਕਾਰਡ ਕਰਦੇ ਹੋਏ ਆਰਸਨਲ ਦੇ ਨੌਂ ਸਾਲਾਂ ਦੇ ਟਰਾਫੀ ਨਾ ਜਿੱਤਣ ਦੀ ਲੜੀ ਨੂੰ ਸਮਾਪਤ ਕਰਨ ਵਿੱਚ ਮਦਦ ਕੀਤੀ। 2021 ਵਿੱਚ, ਓਜਿਲ ਨੇ ਇੱਕ ਮੁਫਤ ਟੀਮ ਅੰਤਰਨ ਕਰਕੇ ਫਨਬਾਹਚੇ ਵਿੱਚ ਸ਼ਾਮਲ ਹੋਇਆ;[4] ਕਲੱਬ ਨਾਲ ਉਸਦਾ ਇਕਰਾਰਨਾਮਾ 2022 ਵਿੱਚ ਸਮਾਪਤ ਹੋਣ ਉਪਰੰਤ ਉਸਨੇ ਇਸਤਾਂਬੁਲ ਬਾਸਾਕਸ਼ੇਹਿਰ ਵਿੱਚ ਸ਼ਾਮਲ ਹੋਇਆ।

ਇੱਕ ਜਰਮਨ ਅੰਤਰਰਾਸ਼ਟਰੀ ਖਿਡਾਰੀ ਦੇ ਰੂਪ ਵਿੱਚ ਓਜ਼ਿਲ ਦੇ ਕੋਲ਼ ਸਭ ਤੋਂ ਵੱਧ ''ਉੱਤਮ ਜਰਮਨ ਖਿਡਾਰੀ'' ਪੁਰਸਕਾਰ (5) ਦਾ ਰਿਕਾਰਡ ਹੈ। ਉਸਨੇ 20 ਸਾਲ ਦੀ ਉਮਰ ਵਿੱਚ 2009 ਵਿੱਚ ਜਰਮਨੀ ਦੀ ਰਾਸ਼ਟਰੀ ਟੀਮ ਲਈ ਆਪਣੀ ਸੀਨੀਅਰ ਸ਼ੁਰੂਆਤ ਕੀਤੀ, ਅਤੇ ਪੰਜ ਵੱਡੇ ਪ੍ਰਤਿਯੋਗਿਤਾਵਾਂ ਵਿੱਚ ਦਿਖਾਈ ਦਿੱਤੀ। ਉਹ 2010 ਫੀਫਾ ਵਿਸ਼ਵ ਕੱਪ ਅਤੇ UEFA ਯੂਰੋ 2012 ਵਿੱਚ ਸਭ ਤੋਂ ਉੱਤਮ ਸਹਾਇਕ ਪ੍ਰਦਾਤਾ ਸੀ। ਉਸਨੇ ਜਰਮਨੀ ਨੂੰ ਦੋ ਵਾਰ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਵੱਡਾ ਯੋਗਦਾਨ ਦਿੱਤਾ। ਓਜ਼ਿਲ ਨੇ 2014 ਫੀਫਾ ਵਿਸ਼ਵ ਕੱਪ ਜਿੱਤਣ ਵਿੱਚ ਜਰਮਨੀ ਦੀ ਵੱਡੀ ਮਦਦ ਕੀਤੀ, ਪਰ ਜਰਮਨ ਫੁਟਬਾਲ ਐਸੋਸੀਏਸ਼ਨ (DFB) ਅਤੇ ਜਰਮਨ ਮੀਡੀਆ ਦੁਆਰਾ ਵਿਤਕਰੇ ਅਤੇ ਨਿਰਾਦਰ ਦਾ ਦੋਸ਼ ਲਗਾਉਂਦੇ ਹੋਏ 2018 ਵਿੱਚ ਉਹ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਤੋਂ ਸੰਨਿਆਸ ਲੈ ਲਿਆ ਸੀ।

ਹਵਾਲੇ