ਸਿੱਖਿਆ ਸ਼ਾਸਤਰ

ਸਿੱਖਿਆ ਸ਼ਾਸਤਰ (ਅੰਗਰੇਜ਼ੀ: Pedagogy) ਅਧਿਆਪਨ ਦੀ ਕਲਾ ਅਤੇ ਵਿਗਿਆਨ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਇਹ ਅਧਿਐਨ ਕੀਤਾ ਜਾਂਦਾ ਹੈ ਕਿ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਪੜ੍ਹਾਇਆ ਜਾ ਸਕਦਾ ਹੈ। ਇਸਦਾ ਟੀਚਾ ਸਧਾਰਨ ਸਿੱਖਿਆ(ਮਨੁੱਖ ਦਾ ਸੰਪੂਰਨ ਵਿਕਾਸ) ਤੋਂ ਲੈ ਕੇ ਵਿਸ਼ੇਸ਼ ਸਿੱਖਿਆ(ਵਿਸ਼ੇਸ਼ ਮੁਹਾਰਤ ਹਾਸਿਲ ਕਰਨ ਲਈ) ਤੱਕ ਹੋ ਸਕਦਾ ਹੈ।

ਉਦਾਹਰਨ ਦੇ ਤੌਰ ਉੱਤੇ ਪਾਉਲੋ ਫ਼ਰੇਰੇ ਆਪਣੇ ਪੜ੍ਹਾਉਣ ਦੇ ਤਰੀਕੇ ਨੂੰ "ਆਲੋਚਨਾਤਮਕ ਸਿੱਖਿਆ ਸ਼ਾਸਤਰ" ਕਹਿੰਦਾ ਸੀ।

ਪੈਡਗੋਜੀ (/ pɛdəddi /) ਉਹ ਅਨੁਸ਼ਾਸ਼ਨ ਹੈ ਜੋ ਅਧਿਆਪਨ ਦੇ ਸਿਧਾਂਤ ਅਤੇ ਅਭਿਆਸ ਨਾਲ ਸਬੰਧਤ ਹੈ ਅਤੇ ਇਹ ਇਸ ਤੱਥ ਤੇ ਧਿਆਨ ਦਿੰਦਾ ਹੈ ਕਿ ਅਧਿਆਪਨ ਕਿਵੇਂ ਵਿਦਿਆਰਥੀ ਨੂੰ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ।.[1][2][3] ਸਿੱਖਿਆ ਸ਼ਾਸਤਰ, ਸਿੱਖਣ ਦੇ ਸਿਧਾਂਤਾਂ, ਵਿਦਿਆਰਥੀਆਂ ਦੀ ਸਮਝ, ਜ਼ਰੂਰਤਾਂ ਅਤੇ ਉਹਨਾਂ ਦੇ ਵਿਅਕਤੀਗਤ ਪਿਛੋਕੜ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਨ ਕਿਰਿਆਵਾਂ, ਫੈਸਲਿਆਂ ਅਤੇ ਸਿੱਖਿਆ ਦੀਆਂ ਰਣਨੀਤੀਆਂ ਨੂੰ ਨਿਰਧਰਤ ਕਰਦਾ ਹੈ।[4][5] ਪੈਡਗੋਜੀ ਇਸ ਗੱਲ ਨਾਲ ਵੀ ਵਾਵਸਤਾ ਹੈ ਕਿ ਅਧਿਆਪਕ ਕਿਵੇਂ ਵਿਦਿਆਰਥੀਆਂ ਨਾਲ ਰੂਬਰੂ ਹੁੰਦਾ ਹੈ ਅਤੇ ਸਮਾਜਿਕ ਅਤੇ ਬੌਧਿਕ ਵਾਤਾਵਰਣ ਦਾ ਨਿਰਮਾਣ ਕਰਦਾ ਹੈ। ਇਸਦੇ ਟੀਚਿਆਂ ਵਿੱਚ ਸਿੱਖਿਆ ਦੇ ਵਿਆਪਕ ਦ੍ਰਿਸ਼ਟੀਕੋਣ (ਮਨੁੱਖੀ ਸੰਭਾਵਨਾ ਦਾ ਵਿਕਾਸ) ਤੋਂ ਲੈ ਕੇ ਸਿੱਖਿਆ ਦੇ ਸੰਕੁਚਿਤ ਦ੍ਰਿਸ਼ਟੀਕੋਣ ਵੋਕੇਸ਼ਨਲ ਉਦੇਸ਼ (ਵਿਸ਼ੇਸ਼ ਹੁਨਰ ਦੇਣ ਅਤੇ ਪ੍ਰਾਪਤ ਕਰਨ) ਲਈ ਦੇਣਾ ਤੱਕ ਸ਼ਾਮਿਲ ਹੁੰਦੇ ਹਨ।

ਸਿੱਖਿਆਦਾਇਕ ਰਣਨੀਤੀਆਂ ਵਿਦਿਆਰਥੀ ਦੇ ਪਿਛੋਕੜ ਦੇ ਗਿਆਨ, ਅਨੁਭਵ, ਸਥਿਤੀ ਅਤੇ ਵਾਤਾਵਰਨ ਦੇ ਨਾਲ-ਨਾਲ ਅਧਿਆਪਕ ਅਤੇ ਵਿਦਿਆਰਥੀ ਦੁਆਰਾ ਨਿਰਧਾਰਤ ਟੀਚਿਆਂ ਰਾਹੀਂ ਵੀ ਨਿਯੰਤ੍ਰਿਤ ਹੁੰਦੀਆਂ ਹਨ। ਇਸ ਦੀ ਇਕ ਮਿਸਾਲ ਸੁਕਰਾਤ ਦੀ ਸਿੱਖਿਆ ਵਿਧੀ ਹੋਵੇਗੀ।[6]

ਨਿਰੁਕਤੀ ਅਤੇ ਉਚਾਰਨ

ਪੈਡਗੋਜੀ (/ pɛdəddi /) ਸ਼ਬਦ ਯੂਨਾਨੀ ਸ਼ਬਦ Greek παιδαγωγία (paidagōgia), from παιδαγωγός (paidagōgos) ਤੋਂ ਨਿਕਲਿਆ ਹੈ ਜੋ ਕਿ ἄγω (ágō) " ਮੈਂ ਅਗਵਾਈ ਕਰਦਾ ਹਾਂ " παῖς (país, genitive παιδός, paidos) ਮਤਲਬ " ਬੱਚਾ " ਅਤੇ ਇਹ ਦੋਵੇਂ ਮਿਲ ਕੇ ਇਕੱਠਾ " ਬੱਚੇ ਦੀ ਅਗਵਾਈ ਕਰਨਾ " ਜਾਂ " ਬੱਚੇ ਨੂੰ ਅਗਵਾਈ ਦੇਣਾ " ਦਾ ਭਾਵ ਦਿੰਦਾ ਹੈ।.[7] ਇਸ ਦਾ ਉਚਾਰਨ /ˈpɛdəɡɒi/, /ˈpɛdəɡi/, or /ˈpɛdəɡɒɡi/.[1][2] ਹੈ।

ਹਵਾਲੇ