29 ਫ਼ਰਵਰੀ

ਲੀਪ ਸਾਲ ਦਾ 366 ਵਾਂ ਦਿਨ
<<ਫ਼ਰਵਰੀ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
2526272829

29 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 ਦਿਨ ਬਾਕੀ ਹਨ। ਇਹ ਹਰ ਚਾਰ ਸਾਲਾਂ ਬਾਅਦ ਸਿਰਫ਼ ਲੀਪ ਸਾਲਾਂ ਵਿੱਚ ਹੁੰਦਾ ਹੈ। ਲੀਪ ਸਾਲ ਉਹ ਸਾਲ ਹੈ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨ੍ਹਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)।

ਵਾਕਿਆ

  • 1712ਸਵੀਡਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ। 29 ਫ਼ਰਵਰੀ ਤੋਂ ਅਗਲਾ ਦਿਨ 30 ਫ਼ਰਵਰੀ ਮੰਨਿਆ ਗਿਆ।
  • 1716ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ।
  • 1880ਸਵਿਟਜ਼ਰਲੈਂਡ ਤੇ ਇਟਲੀ ਨੂੰ ਮਿਲਾਉਣ ਵਾਲੀ 'ਗੌਥਰਡ ਟੱਨਲ' (ਸੁਰੰਗ) ਤਿਆਰ ਹੋਈ।
  • 1908ਹਾਲੈਂਡ ਦੇ ਸਾਇੰਸਦਾਨਾਂ ਨੇ ਸਥੂਲ ਹੀਲੀਅਮ ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
  • 1912ਅਰਜਨਟੀਨਾ ਦੇ ਸੂਬੇ ਵਿੱਚ ਟੰਡਿਲ ਪਹਾੜੀ ਤੇ ਟਿਕਿਆ ਹੋਇਆ 300 ਟਨ ਭਾਰਾ ਪੱਥਰ ਦੀ ਪਿਆਦਰਾ ਮੋਵੇਦਿਜ਼ਾ (ਮੂਵਿੰਗ ਸਟੋਨ) ਡਿਗ ਕੇ ਟੁਟ ਗਿਆ।
  • 1956ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
  • 1964ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇਜ਼ਹਾਰ ਕੀਤਾ ਕਿ ਅਮਰੀਕਾ ਨੇ ਖ਼ੁਫ਼ੀਆ ਤੌਰ 'ਤੇ ਏ-11 ਜੈੱਟ ਫ਼ਾਈਟਰ ਤਿਆਰ ਕਰ ਲਿਆ ਹੈ।
  • 1984ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
  • 1988 – ਨਾਜ਼ੀ ਦਸਤਾਵੇਜ਼ਾਂ ਵਿਚੋਂ ਯੂ.ਐਨ.ਓ. ਦੇ ਸੈਕਟਰੀ ਜਨਰਲ ਕੁਰਟ ਵਾਲਦਹੀਮ ਦਾ ਨਾਜ਼ੀਆਂ ਨਾਲ ਸਬੰਧ ਦਾ ਪਤਾ ਲੱਗਾ।

ਜਨਮ

ਮੌਤ

  • 2012 – ਭਾਰਤੀ ਸਮਾਜ ਸੇਵਕ ਨਾਇਰ ਸੇਵਾ ਸੋਸਾਇਟੀ ਦੇ ਪ੍ਰਬੰਧਕ ਪੀ. ਕੇ. ਨਰਾਇਣਨਾ ਪਾਨਿਸਕਰ ਦੀ ਮੌਤ। (ਮੌਤ 1930)