ਪ੍ਰਜਾਤੀ

ਪ੍ਰਜਾਤੀ (ਅੰਗਰੇਜ਼ੀ: species, ਸਪੀਸ਼ੀਜ) ਜੀਵਾਂ ਦੇ ਜੀਵਵਿਗਿਆਨਕ ਵਰਗੀਕਰਣ ਵਿੱਚ ਸਭ ਤੋਂ ਬੁਨਿਆਦੀ ਅਤੇ ਹੇਠਲੀ ਸ਼੍ਰੇਣੀ ਹੁੰਦੀ ਹੈ। ਸ਼ੁਰੂ ਵਿਚ, ਸਪੀਸ਼ੀਜ ਸ਼ਬਦ ਦੀ ਵਰਤੋਂ ਗੈਰਰਸਮੀ ਤੌਰ 'ਤੇ ਅਸਪਸ਼ਟ ਤਰੀਕੇ ਨਾਲ ਕੀਤੀ ਜਾਂਦੀ ਸੀ, ਪਰ ਹੁਣ ਇਸ ਨੂੰ ਘੱਟੋ-ਘੱਟ 26 ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ।[1]

ਜੀਵਵਿਗਿਆਨਿਕ ਨਜਰੀਏ ਤੋਂ ਅਜਿਹੇ ਜੀਵਾਂ ਦੇ ਸਮੂਹ ਨੂੰ ਇੱਕ ਪ੍ਰਜਾਤੀ ਕਿਹਾ ਜਾਂਦਾ ਹੈ ਜੋ ਇੱਕ ਦੂਜੇ ਦੇ ਨਾਲ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦੇ ਹੋਣ ਅਤੇ ਜਿਹਨਾਂ ਦੀ ਔਲਾਦ ਆਪ ਅੱਗੇ ਔਲਾਦ ਜਣਨ ਦੀ ਸਮਰੱਥਾ ਰੱਖਦੀ ਹੋਵੇ। ਉਦਾਹਰਨ ਲਈ ਇੱਕ ਬਘਿਆੜ ਅਤੇ ਸ਼ੇਰ ਆਪਸ ਵਿੱਚ ਬੱਚਾ ਪੈਦਾ ਨਹੀਂ ਕਰ ਸਕਦੇ, ਇਸ ਲਈ ਉਹ ਵੱਖ ਪ੍ਰਜਾਤੀਆਂ ਦੇ ਮੰਨੇ ਜਾਂਦੇ ਹਨ। ਇੱਕ ਘੋੜਾ ਅਤੇ ਗਧਾ ਆਪਸ ਵਿੱਚ ਬੱਚਾ ਪੈਦਾ ਕਰ ਸਕਦੇ ਹਨ (ਜਿਸ ਨੂੰ ਖੱਚਰ ਕਿਹਾ ਜਾਂਦਾ ਹੈ), ਲੇਕਿਨ ਕਿਉਂਕਿ ਖੱਚਰ ਅੱਗੇ ਬੱਚਾ ਜਣਨ ਵਿੱਚ ਅਸਮਰਥ ਹੁੰਦੇ ਹਨ, ਇਸ ਲਈ ਘੋੜੇ ਅਤੇ ਗਧੇ ਵੀ ਵੱਖ ਪ੍ਰਜਾਤੀਆਂ ਦੇ ਮੰਨੇ ਜਾਂਦੇ ਹਨ। ਇਸ ਦੇ ਵਿਪਰੀਤ ਕੁੱਤੇ ਬਹੁਤ ਵੱਖ ਵੱਖ ਸ਼ਕਲਾਂ ਵਿੱਚ ਮਿਲਦੇ ਹਨ ਲੇਕਿਨ ਕਿਸੇ ਵੀ ਨਰ ਕੁੱਤੇ ਅਤੇ ਮਾਦਾ ਕੁੱਤੇ ਦੇ ਆਪਸ ਵਿੱਚ ਬੱਚੇ ਹੋ ਸਕਦੇ ਹਨ ਜੋ ਆਪ ਅੱਗੇ ਔਲਾਦ ਪੈਦਾ ਕਰਨ ਵਿੱਚ ਸਮਰੱਥ ਹਨ। ਇਸ ਲਈ ਸਾਰੇ ਕੁੱਤੇ, ਚਾਹੇ ਉਹ ਕਿਸੇ ਨਸਲ ਦੇ ਹੀ ਕਿਉਂ ਨਾ ਹੋਣ, ਜੀਵਵਿਗਿਆਨਕ ਦ੍ਰਿਸ਼ਟੀ ਤੋਂ ਇੱਕ ਹੀ ਜਾਤੀ ਦੇ ਮੈਂਬਰ ਸਮਝੇ ਜਾਂਦੇ ਹਨ।[2]

ਹਵਾਲੇ

🔥 Top keywords: ਮੁੱਖ ਸਫ਼ਾਸਾਕਾ ਸਰਹਿੰਦਗੁਰੂ ਗੋਬਿੰਦ ਸਿੰਘਖ਼ਾਸ:ਖੋਜੋਗੁਰੂ ਨਾਨਕਚਾਰ ਸਾਹਿਬਜ਼ਾਦੇਰਣਜੀਤ ਸਿੰਘਭਾਈ ਵੀਰ ਸਿੰਘਚਮਕੌਰ ਦੀ ਲੜਾਈਜਗਜੀਤ ਸਿੰਘ ਡੱਲੇਵਾਲਸਾਹਿਬਜ਼ਾਦਾ ਅਜੀਤ ਸਿੰਘਸਿਰਜਣਾਤਮਕ ਲੇਖਣੀਪੰਜਾਬੀ ਭਾਸ਼ਾਨਾਵਲਗੁਰੂ ਗ੍ਰੰਥ ਸਾਹਿਬਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਤੇਗ ਬਹਾਦਰਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਗੁਰੂ ਅੰਗਦਸਾਹਿਬਜ਼ਾਦਾ ਫ਼ਤਿਹ ਸਿੰਘਅੰਮ੍ਰਿਤਾ ਪ੍ਰੀਤਮਜਪੁਜੀ ਸਾਹਿਬਮਾਤਾ ਗੁਜਰੀਬੰਦਾ ਸਿੰਘ ਬਹਾਦਰਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀਪੰਜਾਬ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤਸਾਹਿਬਜ਼ਾਦਾ ਜ਼ੋਰਾਵਰ ਸਿੰਘਏਡਜ਼ਅੰਡੇਮਾਨ ਟਾਪੂਨਾਮੀਬੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020ਸਾਹਿਬਜ਼ਾਦਾ ਜੁਝਾਰ ਸਿੰਘਭਾਸ਼ਾਆਨੰਦਪੁਰ ਸਾਹਿਬਪੰਜਾਬੀ ਲੋਕ ਖੇਡਾਂਪਵਿੱਤਰ ਪਾਪੀ (ਨਾਵਲ)ਗੁਰੂ ਅਰਜਨ