ਲੋਹਾ ਯੁੱਗ

ਲੋਹਾ ਯੁੱਗ (Iron Age) ਉਸ ਕਾਲ ਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਨੇ ਲੋਹੇ ਦੀ ਵਰਤੋਂ ਕੀਤੀ। ਇਤਹਾਸ ਵਿੱਚ ਇਹ ਯੁੱਗ ਪੱਥਰ ਯੁੱਗ ਅਤੇ ਕਾਂਸੀ ਯੁੱਗ ਤੋਂ ਬਾਅਦ ਦਾ ਕਾਲ ਹੈ। ਪੱਥਰ ਯੁੱਗ ਵਿੱਚ ਮਨੁੱਖ ਕਿਸੇ ਵੀ ਧਾਤ ਨੂੰ ਖਾਣ ਵਿੱਚੋਂ ਖੋਦਣ ਤੋਂ ਅਸਮਰੱਥ ਸੀ। ਕਾਂਸੀ ਯੁੱਗ ਵਿੱਚ ਲੋਹੇ ਦੀ ਖੋਜ ਨਹੀਂ ਸੀ ਹੋਈ ਪਰ ਲੋਹਾ ਯੁੱਗ ਵਿੱਚ ਮਨੁੱਖਾਂ ਨੇ ਤਾਂਬੇ, ਕਾਂਸੀ ਅਤੇ ਲੋਹੇ ਤੋਂ ਇਲਾਵਾ ਕਈ ਹੋਰ ਠੋਸ ਧਾਤਾਂ ਦੀ ਖੋਜ ਅਤੇ ਉਨ੍ਹਾਂ ਦੀ ਵਰਤੋਂ ਵੀ ਸਿੱਖ ਲਈ ਸੀ। ਸੰਸਾਰ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਲੋਹਾ-ਵਰਤੋਂ ਦਾ ਗਿਆਨ ਹੌਲੀ-ਹੌਲੀ ਫੈਲਣ ਜਾਂ ਪੈਦਾ ਹੋਣ ਨਾਲ ਇਹ ਯੁੱਗ ਵੱਖ-ਵੱਖ ਡੰਗਾਂ ਉੱਤੇ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਪਰ ਅਨਾਤੋਲੀਆ ਤੋਂ ਲੈ ਕੇ ਭਾਰਤੀ ਉਪਮਹਾਂਦੀਪ ਵਿੱਚ ਇਹ 1300 ਈਪੂ ਦੇ ਲਾਗੇ ਸ਼ੁਰੂ ਹੋਇਆ ਸੀ, ਭਾਵੇਂ ਕੁਝ ਸਰੋਤਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਲੋਹੇ ਦੀ ਵਰਤੋਂ ਦੇ ਕੁਝ ਚਿੰਨ ਮਿਲਦੇ ਹਨ।[1][2]

ਕੋਰੀਆ ਦੇ ਸਿਲਾ ਸੂਬੇ ਦੇ ਕਾਲ ਤੋਂ ਲੋਹੇ ਦੀ ਇੱਕ ਢਾਲ ਜੋ ਕੋਰੀਆਈ ਕੌਮੀ ਅਜਾਇਬਘਰ ਵਿੱਚ ਰੱਖੀ ਹੋਈ ਹੈ।

ਹਵਾਲੇ