ਸਪੇਨੀ ਫਲੂ

ਸਪੇਨੀ ਫਲੂ ਜਾਂ 1918 ਦੀ ਫ਼ਲੂ ਮਹਾਂਮਾਰੀ (ਜਨਵਰੀ 1918 – ਦਸੰਬਰ 1920) ਇਨਫ਼ਲੂਐਂਜ਼ਾ (ਨਜ਼ਲਾ) ਦੀ ਡਾਢੀ ਮਾਰੂ ਮਹਾਂਮਾਰੀ ਸੀ ਜੋ ਐੱਚਵਨ ਐੱਨਵਨ ਇਨਫ਼ਲੂਐਂਜ਼ਲਾ ਵਾਇਰਸ ਦੀਆਂ ਦੋ ਮਹਾਂਮਾਰੀਆਂ ਵਿੱਚੋਂ ਪਹਿਲੀ ਸੀ।[1] ਇਹ ਰੋਗ ਪ੍ਰਸ਼ਾਂਤ ਟਾਪੂਆਂ ਅਤੇ ਆਰਕਟਿਕ ਵਰਗੇ ਦੁਰਾਡੇ ਇਲਾਕਿਆਂ ਸਮੇਤ ਦੁਨੀਆ ਭਰ ਵਿੱਚ 50 ਕਰੋੜ ਲੋਕ ਨੂੰ ਹੋਇਆ[2] ਅਤੇ ਉਹਨਾਂ ਵਿੱਚੋਂ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਗਈ ਮਤਲਬ ਦੁਨੀਆ ਦੀ ਕੁੱਲ ਅਬਾਦੀ ਦਾ ਤਿੰਨ ਤੋਂ ਪੰਜ ਫ਼ੀਸਦੀ।[3] ਇਸੇ ਕਰ ਕੇ ਇਹ ਮਨੁੱਖੀ ਅਤੀਤ ਦੀਆਂ ਸਭ ਤੋਂ ਮਾਰੂ ਆਫ਼ਤਾਂ ਵਿੱਚੋਂ ਇੱਕ ਹੋ ਨਿੱਬੜੀ।[2][4][5][6]

ਕੈਂਪ ਫ਼ਨਸਟਨ ਦੇ ਹਸਪਤਾਲ ਦੇ ਵਾਰਡ ਵਿੱਚ ਸਪੇਨੀ ਨਜ਼ਲੇ ਨਾਲ਼ ਪੀੜਤ ਫ਼ੋਰਟ ਰਾਇਲੀ, ਕਾਂਸਸ ਦੇ ਫ਼ੌਜੀ।

ਹੌਂਸਲਾ ਬਣਾਈ ਰੱਖਣ ਵਾਸਤੇ ਜੰਗ ਵੇਲੇ ਦੇ ਸੈਂਸਰਾਂ ਨੇ ਰੋਗ ਅਤੇ ਮੌਤਾਂ ਦੀਆਂ ਅਗੇਤੀਆਂ ਇਤਲਾਹਾਂ ਨੂੰ ਜਰਮਨੀ, ਬ੍ਰਿਟੇਨ, ਫ਼ਰਾਂਸ ਅਤੇ ਅਮਰੀਕਾ ਵਿੱਚ ਘਟਾ ਕੇ ਦੱਸਿਆ;[7][8]ਪਰ ਉਸ ਵੇਲੇ ਦੇ ਨਿਰਪੱਖ ਸਪੇਨ ਵਿੱਚ ਅਖ਼ਬਾਰਾਂ ਨੂੰ ਇਸ ਮਹਾਂਮਾਰੀ ਦੀ ਖ਼ਬਰ ਦੇਣ ਦੀ ਖੁੱਲ੍ਹ ਸੀ ਜਿਸ ਕਰ ਕੇ ਇਹ ਝੂਠੀ ਰਾਇ ਬਣ ਗਈ ਕਿ ਸਪੇਨ ਵਿੱਚ ਇਹਦਾ ਅਸਰ ਕੁਝ ਜ਼ਿਆਦਾ ਹੀ ਵੱਡਾ ਸੀ।[9]—ਅਤੇ ਇਸੇ ਕਰ ਕੇ ਇਸ ਮਹਾਂਮਾਰੀ ਨੂੰ ਸਪੇਨੀ ਫਲੂ ਕਿਹਾ ਜਾਣਾ ਲੱਗਿਆ।[10]

ਵਿਗਿਆਨੀ 1918 ਫਲੂ ਦੇ ਮਹਾਂਮਾਰੀ ਦੀ ਉੱਚ ਮੌਤ ਦਰ ਲਈ ਕਈ ਸੰਭਵ ਵਿਆਖਿਆਵਾਂ ਪੇਸ਼ ਕਰਦੇ ਹਨ। ਕੁਝ ਵਿਸ਼ਲੇਸ਼ਣਾਂ ਨੇ ਵਿਸ਼ਾਣੂ ਨੂੰ ਖਾਸ ਤੌਰ 'ਤੇ ਘਾਤਕ ਦੱਸਿਆ ਹੈ ਕਿਉਂਕਿ ਇਹ ਇੱਕ ਸਾਇਟੋਕਿਨ ਤੂਫਾਨ ਮਚਾ ਦਿੰਦਾ ਹੈ, ਜੋ ਕਿ ਨੌਜਵਾਨ ਬਾਲਗਾਂ ਦੇ ਮਜ਼ਬੂਤ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਤੋੜ ਦਿੰਦਾ ਹੈ। [11] ਇਸਦੇ ਉਲਟ, ਮਹਾਂਮਾਰੀ ਦੇ ਸਮੇਂ ਤੋਂ ਡਾਕਟਰੀ ਰਸਾਲਿਆਂ ਦਾ 2007 ਦਾ ਇੱਕ ਵਿਸ਼ਲੇਸ਼ਣ[12][13] ਪਾਇਆ ਕਿ ਵਾਇਰਲ ਇਨਫੈਕਸ਼ਨ ਪਿਛਲੇ ਇਨਫਲੂਐਨਜ਼ਾ ਦੇ ਹਮਲੇ ਨਾਲੋਂ ਵਧੇਰੇ ਹਮਲਾਵਰ ਨਹੀਂ ਸੀ। ਇਸ ਦੀ ਬਜਾਏ, ਕੁਪੋਸ਼ਣ, ਭੀੜ ਨਾਲ ਭਰੇ ਮੈਡੀਕਲ ਕੈਂਪਾਂ ਅਤੇ ਹਸਪਤਾਲਾਂ ਅਤੇ ਮਾੜੇ ਸਫਾਈ ਪ੍ਰਬੰਧਾਂ ਨੇ ਬੈਕਟੀਰੀਆ ਦੀ ਸੁਪਰਿਨਫੈਕਸ਼ਨ ਨੂੰ ਉਤਸ਼ਾਹਿਤ ਕੀਤਾ। ਇਸ ਸੁਪਰਿਨਫੈਕਸ਼ਨ ਕਾਰਨ ਕਾਫੀ ਸਮੇਂ ਲਈ ਮੌਤ ਦੇ ਬਿਸਤਰ ਤੇ ਰਹਿਣ ਤੋਂ ਬਾਅਦ ਜ਼ਿਆਦਾਤਰ ਪੀੜਤਾਂ ਦੀ ਮੌਤ ਹੋ ਗਈ।[14][15]

ਹਵਾਲੇ

ਬਾਹਰਲੇ ਜੋੜ