ਹਮਾਸ

ਹਮਾਸ (ਅਰਬੀ ਭਾਸ਼ਾ ਵਿੱਚ حركة المقاومة الاسلامي, ਜਾਂ ਹਰਕੱਤ ਅਲ ਮੁਕਾਵਾਮਾ ਅਲ-ਇਸਲਾਮੀਆ ਜਾਂ ਇਸਲਾਮਿਕ ਪ੍ਰਤੀਰੋਧ ਅੰਦੋਲਨ) ਫਲਸਤੀਨੀ ਸੁੰਨੀ ਮੁਸਲਮਾਨਾਂ ਦੀ ਇੱਕ ਹਥਿਆਰਬੰਦ ਸੰਸਥਾ ਹੈ ਜੋ ਫਲਸਤੀਨ ਰਾਸ਼ਟਰੀ ਅਥਾਰਟੀ ਦੀ ਮੁੱਖ ਪਾਰਟੀ ਹੈ। ਹਮਾਸ ਦਾ ਗਠਨ 1987 ਵਿੱਚ ਮਿਸਰ ਅਤੇ ਫਲਸਤੀਨ ਦੇ ਮੁਸਲਮਾਨਾਂ ਨੇ ਮਿਲ ਕੇ ਕੀਤਾ ਸੀ (ਇਸ ਦੀ ਨੀਂਹ ਸ਼ੇਖ਼ ਅਹਿਮਦ ਯਾਸੀਨ ਨੇ ਰੱਖੀ)ਜਿਸਦਾ ਉੱਦੇਸ਼ ਖੇਤਰ ਵਿੱਚ ਇਜਰਾਇਲੀ ਹਕੂਮਤ ਦੀ ਥਾਂ ਇਸਲਾਮਿਕ ਹਕੂਮਤ ਕਾਇਮ ਕਰਨਾ ਸੀ। ਹਮਾਸ ਦਾ ਪ੍ਰਭਾਵ ਗਾਜਾ ਪੱਟੀ ਵਿੱਚ ਜਿਆਦਾ ਹੈ। ਇਸਦੇ ਹਥਿਆਰਬੰਦ ਵਿਭਾਗ ਦਾ ਗਠਨ 1992 ਵਿੱਚ ਹੋਇਆ ਸੀ। 1993 ਵਿੱਚ ਕੀਤੇ ਗਏ ਪਹਿਲੇ ਆਤਮਘਾਤੀ ਹਮਲੇ ਤੋਂ ਲੈ ਕੇ 2005 ਤੱਕ ਹਮਾਸ ਨੇ ਇਜਰਾਇਲੀ ਖੇਤਰਾਂ ਵਿੱਚ ਕਈ ਆਤਮਘਾਤੀ ਹਮਲੇ ਕੀਤੇ। 2005 ਵਿੱਚ ਹਮਾਸ ਨੇ ਹਿੰਸਾ ਤੋਂ ਆਪਣੇ ਆਪ ਨੂੰ ਵੱਖ ਕੀਤਾ ਅਤੇ 2006 ਤੋਂ ਗਾਜਾ ਤੋਂ ਇਜਰਾਇਲੀ ਖੇਤਰਾਂ ਵਿੱਚ ਰਾਕਟ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ ਜਿਸਦੇ ਲਈ ਹਮਾਸ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ। ਜਨਵਰੀ 2006 ਦੀਆਂ ਫਿਲਿਸਤੀਨੀ ਸੰਸਦੀ ਚੋਣਾਂ ਵਿੱਚ ਸੀਟਾਂ ਦੀ ਬਹੁਮਤ ਜਿੱਤਣ[4] ਤੋਂ ਬਾਅਦ ਅਤੇ ਫਿਰ ਹਿੰਸਕ ਸੰਘਰਸ਼ ਦੇ ਸਿਲਸਲੇ ਵਿੱਚ ਫਤਹ ਰਾਜਨੀਤਕ ਸੰਗਠਨ ਨੂੰ ਹਰਾ ਦੇਣ ਤੋਂ ਬਾਅਦ ਹਮਾਸ ਫਿਲਿਸਤੀਨੀ ਪ੍ਰਦੇਸ਼ਾਂ ਦੇ ਗਾਜਾ ਭਾਗ ਤੇ 2007 ਤੋਂ ਸਰਕਾਰ ਚਲਾ ਰਹੀ ਹੈ। ਸੰਨ 2008 ਦੇ ਅੰਤ ਵਿੱਚ ਇਸਰਾਇਲ ਦੁਆਰਾ ਗਾਜਾ ਪੱਟੀ ਵਿੱਚ ਹਮਾਸ ਦੇ ਖਿਲਾਫ ਕੀਤੀ ਗਈ ਫੌਜੀ ਕਾਰਵਾਈ ਵਿੱਚ ਕੋਈ 1300 ਲੋਕ ਮਾਰੇ ਗਏ ਸਨ। ਇਸ ਅਭਿਆਨ ਦਾ ਉਦੇਸ਼ ਇਜਰਾਇਲੀ ਖੇਤਰਾਂ ਵਿੱਚ ਰਾਕਟ ਹਮਲੇ ਰੋਕਣਾ ਸੀ। ਪਰ ਹਮਾਸ ਨੇ ਇਜਰਾਇਲ ਉੱਤੇ ਆਮ ਨਾਗਰਿਕਾਂ ਨੂੰ ਮਾਰਨ ਦਾ ਇਲਜ਼ਾਮ ਲਗਾਇਆ। ਇਜਰਾਇਲ, ਸੰਯੁਕਤ ਰਾਜ ਅਮਰੀਕਾ, ਯੂਰਪੀ ਸੰਘ,[5] ਅਤੇ ਜਾਪਾਨ ਹਮਾਸ ਇੱਕ ਆਤੰਕਵਾਦੀ ਸੰਗਠਨ ਮੰਨਦੇ ਹਨ ਜਦੋਂ ਕਿ ਅਰਬ ਦੇਸ਼, ਰੂਸ ਅਤੇ ਤੁਰਕੀ ਨਹੀਂ ਮੰਨਦੇ।

ਹਮਾਸ

ਹਵਾਲੇ