ਕੁਰਦ ਲੋਕ

ਕੁਰਦ ਲੋਕ (ਕੁਰਦੀ ਭਾਸ਼ਾ: کورد) ਮਧ ਪੂਰਬ ਵਿੱਚ ਇੱਕ ਨਸਲੀ ਸਮੂਹ ਹਨ। ਇਹ ਮੁਖ ਰੂਪ ਵਿੱਚ ਉਤਰੀ ਇਰਾਕ, ਤੁਰਕੀ, ਇਰਾਨ, ਅਤੇ ਸੀਰੀਆ ਵਿੱਚ ਰਹਿੰਦੇ ਹਨ।

ਕੁਰਦ
کورد
ਕੁਰਦ ਸੂਰਜ
ਕੁੱਲ ਅਬਾਦੀ
30–40 ਮਿਲੀਅਨ[1]
(The World Factbook, 2015 estimate)
36.4–45.6 million[2]
(Kurdish Institute of Paris, 2017 estimate)
 ਤੁਰਕੀest. 14.3–20 ਮਿਲੀਅਨ[1][2]
 ਈਰਾਨest. 8.2–12 ਮਿਲੀਅਨ[1][2]
 ਇਰਾਕest. 5.6–8.5 ਮਿਲੀਅਨ[1][2]
 ਸੀਰੀਆest. 2–3.6 ਮਿਲੀਅਨ[1][2]
 ਜਰਮਨੀ1.2 million-1.5 ਮਿਲੀਅਨ[3][4]
 ਫ਼ਰਾਂਸ150,000[5]
 ਸਵੀਡਨ83,600[6]
 ਨੀਦਰਲੈਂਡ70,000[7]
 ਰੂਸ63,818[8]
ਫਰਮਾ:Country data Belgium50,000[9]
 ਯੂਨਾਈਟਿਡ ਕਿੰਗਡਮ49,841[10][11][12]
 ਕਜ਼ਾਖਸਤਾਨ46,348[13]
ਫਰਮਾ:Country data Armenia37,470[14]
  Switzerland35,000[15]
 ਡੈੱਨਮਾਰਕ30,000[16]
 Jordan30,000[17]
ਫਰਮਾ:Country data Austria23,000[18]
ਫਰਮਾ:Country data Greece22,000[19]
 ਸੰਯੁਕਤ ਰਾਜ20,591[20]
ਫਰਮਾ:Country data Georgia13,861[21]
 ਕਿਰਗਿਜ਼ਸਤਾਨ13,200[22]
 ਕੈਨੇਡਾ16,315[23]
ਫਰਮਾ:Country data Finland14,054[24]
 ਆਸਟਰੇਲੀਆ10,551[25]
ਫਰਮਾ:Country data Azerbaijan6,100[26]
ਭਾਸ਼ਾਵਾਂ
ਕੁਰਦੀ and Zaza–Gorani
Minor: ਤੁਰਕੀ (ਤੁਰਕੀ ਵਿੱਚ), ਫ਼ਾਰਸੀ (ਇਰਾਨ ਵਿੱਚ), ਅਰਬੀ (ਸੀਰੀਆ ਅਤੇ ਈਰਾਕ ਵਿੱਚ), Aramaic (ਸੀਰੀਆ ਅਤੇ ਈਰਾਕ ਦੇ ਭਾਗਾਂ ਵਿੱਚ)
In their different forms: Sorani, Kurmanji, Pehlewani, Zaza, Gorani
ਧਰਮ
Majority Islam
(Sunni Muslim, Alevi Islam, Shia Islam)
with minorities of Yazidism, Yarsanism, Zoroastrianism, Agnosticism, Judaism, Christianity
ਸਬੰਧਿਤ ਨਸਲੀ ਗਰੁੱਪ
ਹੋਰ ਇਰਾਨੀ ਲੋਕ

ਕੁਰਦ ਤਿੰਨ ਸੌ ਸਾਲ ਈਪੂ ਤੋਂ ਈਰਾਨ ਤੋਂ ਸ਼ਾਮ ਤੱਕ ਫੈਲੇ ਹੋਏ ਇਨ੍ਹਾਂ ਇਲਾਕਿਆਂ ਵਿੱਚ ਆਬਾਦ ਹਨ ਜਿਨ੍ਹਾਂ ਨੂੰ ਕੁਰਦ ਕੁਰਦਿਸਤਾਨ ਕਹਿੰਦੇ ਹਨ। ਸੱਤਵੀਂ ਸਦੀ ਵਿੱਚ ਕੁਰਦ ਇਸਲਾਮ ਵੱਲ ਖਿੱਚੇ ਗਏ ਅਤੇ ਇਨ੍ਹਾਂ ਵਿੱਚੋਂ ਸਲਾਹਉੱਦੀਨ ਅਯੂਬੀ ਉਭਰੇ ਸਨ ਜਿਸ ਨੇ ਸਲੀਬੀ ਜੰਗਾਂ ਵਿੱਚ ਆਪਣੀਆਂ ਜਿੱਤਾਂ ਨਾਲ ਬਹੁਤ ਨਾਮ ਪੈਦਾ ਕੀਤਾ।

ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਕੁਰਦ ਇਨ੍ਹਾਂ ਇਲਾਕਿਆਂ ਵਿੱਚ ਉਸਮਾਨੀਆ ਸਲਤਨਤ ਦੇ ਤਹਿਤ ਬੇਘਰਿਆਂ ਦੀ ਜ਼ਿੰਦਗੀ ਗੁਜ਼ਾਰਦੇ ਸਨ। ਉਸਮਾਨੀਆ ਸਲਤਨਤ ਦੇ ਖ਼ਾਤਮੇ ਦੇ ਬਾਅਦ ਮੱਧ-ਪੂਰਬ ਵਿੱਚ ਕਈ ਨਵੇਂ ਆਜ਼ਾਦ ਦੇਸ਼ ਵਜੂਦ ਵਿੱਚ ਆਏ ਲੇਕਿਨ ਆਜ਼ਾਦ ਖੁਦਮੁਖ਼ਤਾਰ ਦੇਸ਼ ਦਾ ਕੁਰਦਾਂ ਦਾ ਖ਼ਾਬ ਸਾਕਾਰ ਨਾ ਹੋ ਸਕਿਆ ਹਾਲਾਂਕਿ ਉਂਨ੍ਹੀ ਸੌ ਵੀਹ ਦੇ ਸੀਵਰੇ ਦੇ ਮੁਆਹਿਦੇ ਵਿੱਚ ਜਿਸਦੇ ਤਹਿਤ ਇਰਾਕ ਸ਼ਾਮ ਅਤੇ ਕੁਵੈਤ ਆਜ਼ਾਦ ਦੇਸ਼ ਵਜੂਦ ਵਿੱਚ ਆਏ ਕੁਰਦਾਂ ਨਾਲ ਇੱਕ ਆਜ਼ਾਦ ਮਮਲਕਤ ਦਾ ਵਾਅਦਾ ਕੀਤਾ ਗਿਆ ਸੀ। ਲੇਕਿਨ ਤੁਰਕੀ ਵਿੱਚ ਮੁਸਤਫ਼ਾ ਕਮਾਲ ਅਤਾਤੁਰਕ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੁਰਕੀ ਨੇ ਅਤੇ ਇਸ ਦੇ ਨਾਲ ਈਰਾਨ ਅਤੇ ਇਰਾਕ ਨੇ ਕੁਰਦਾਂ ਦੇ ਆਜ਼ਾਦ ਦੇਸ਼ ਨੂੰ ਤਸਲੀਮ ਕਰਨ ਤੋਂ ਇਨਕਾਰ ਕਰ ਦਿੱਤਾ। ਭਾਵੇਂ ਉੱਤਰੀ ਇਰਾਕ ਵਿੱਚ ਕੁਰਦਾਂ ਦੀ ਆਬਾਦੀ ਸੱਠ ਲੱਖ ਦੇ ਲੱਗਪਗ ਹੈ ਲੇਕਿਨ ਸਭ ਤੋਂ ਜ਼ਿਆਦਾ ਤਾਦਾਦ ਉਨ੍ਹਾਂ ਦੀ ਤੁਰਕੀ ਵਿੱਚ ਹੈ ਜਿੱਥੇ ਇਹ ਇੱਕ ਕਰੋੜ ਅੱਸੀ ਲੱਖ ਦੇ ਕਰੀਬ ਦੱਸੇ ਜਾਂਦੇ ਹਨ। ਸ਼ਾਮ ਵਿੱਚ ਉਨ੍ਹਾਂ ਦੀ ਤਾਦਾਦ ਅਠਾਈ ਲੱਖ ਹੈ ਅਤੇ ਈਰਾਨ ਵਿੱਚ ਅਠਤਾਲੀ ਲੱਖ ਦੇ ਕ਼ਰੀਬ ਹਨ। ਈਰਾਨ ਵਿੱਚ ਕੁਰਦਾਂ ਦੀ ਬਹੁਗਿਣਤੀ ਅਜਰਬਾਈਜਾਨ ਅਤੇ ਹਮਦਾਨ ਦੇ ਇਲਾਕਿਆਂ ਵਿੱਚ ਆਬਾਦ ਹੈ ਜਿਸਨੂੰ ਈਰਾਨੀ ਕੁਰਦਿਸਤਾਨ ਕਿਹਾ ਜਾਂਦਾ ਹੈ, ਕੁਰਦ ਉਸਨੂੰ ਪੂਰਬੀ ਕੁਰਦਿਸਤਾਨ ਕਹਿੰਦੇ ਹਨ।

ਈਰਾਨ ਵਿੱਚ ਕੁਰਦਾਂ ਦੇ ਖਿਲਾਫ ਕਾਰਵਾਈਆਂ ਦਾ ਸਿਲਸਿਲਾ ਸਤਾਰਹਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ ਜਦੋਂ ਸ਼ਾਹ ਅੱਬਾਸ ਨੇ ਕੁਰਦਾਂ ਨੂੰ ਵੱਡੇ ਪੈਮਾਨੇ ਉੱਤੇ ਜ਼ਬਰਦਸਤੀ ਖੁਰਾਸਾਨ ਵਿੱਚ ਮੁੰਤਕਿਲ ਕਰ ਦਿੱਤਾ। ਫਿਰ ਉਂਨ੍ਹੀ ਸੌ ਛਿਆਲੀ ਵਿੱਚ ਕਾਜ਼ੀ ਮੁਹੰਮਦ ਦੀ ਅਗਵਾਈ ਵਿੱਚ ਬਗਾਵਤ ਹੋਈ ਅਤੇ ਕੁਰਦਾਂ ਨੇ ਮਹਾਂ ਆਬਾਦ ਜਮਹੂਰੀਆ ਦੇ ਨਾਮ ਨਾਲ ਇੱਕ ਵੱਖ ਦੇਸ਼ ਕਾਇਮ ਕੀਤਾ ਜੋ ਜ਼ਿਆਦਾ ਅਰਸਾ ਨਾ ਰਿਹਾ। ਕਾਜ਼ੀ ਮੁਹੰਮਦ ਨੂੰ ਆਖ਼ਰਕਾਰ ਖੁੱਲੇ ਆਮ ਫ਼ਾਂਸੀ ਦੇ ਦਿੱਤੀ ਗਈ।

ਰਜ਼ਾ ਸ਼ਾਹ ਪਹਲਵੀ ਦੇ ਦੌਰ ਵਿੱਚ ਕੁਰਦਾਂ ਦੀ ਜ਼ਬਾਨ ਉੱਤੇ ਰੋਕ ਲਾ ਦਿੱਤੀ ਗਈ ਅਤੇ ਉਨੀ ਸੌ ਉਨਾਸੀ ਦੇ ਇਸਲਾਮੀ ਇਨਕਲਾਬ ਦੇ ਬਾਅਦ ਆਇਤਉੱਲਾਲ੍ਹਾ ਖੁਮੈਨੀ ਨੇ ਕੁਰਦਾਂ ਦੇ ਖਿਲਾਫ ਧਾਰਮਕ ਲੜਾਈ ਦਾ ਐਲਾਨ ਕੀਤਾ ਅਤੇ ਵੱਡੇ ਪੈਮਾਨੇ ਉੱਤੇ ਕੁਰਦ ਇਲਾਕਿਆਂ ਵਿੱਚ ਫ਼ੌਜੀ ਕਾਰਵਾਈ ਕੀਤੀ ਗਈ, ਆਖ਼ਰਕਾਰ ਕੁਰਦਾਂ ਨੂੰ ਹਾਰ ਮੰਨਣੀ ਪਈ।

ਉੱਧਰ ਉੱਤਰੀ ਇਰਾਕ ਵਿੱਚ ਕੁਰਦਾਂ ਨੇ ਸੰਨ ਉਂਨ੍ਹੀ ਸੌ ਸੱਠ ਤੋਂ ਉਂਨ੍ਹੀ ਸੌ ਪਛੱਤਰ ਤੱਕ ਮੁਸਤਫ਼ਾ ਬਰਜ਼ਾਨੀ ਦੀ ਅਗਵਾਈ ਵਿੱਚ ਬਗਾਵਤ ਕੀਤੀ ਜਿਸਦੇ ਨਤੀਜਾ ਵਿੱਚ ਉਨ੍ਹਾਂ ਨੂੰ ਖੁਦਮੁਖ਼ਤਾਰੀ ਹਾਸਲ ਹੋਈ ਲੇਕਿਨ ਉਂਨ੍ਹੀ ਸੌ ਇਕਾਨਵੇ ਵਿੱਚ ਕੁਰਦਾਂ ਦੀ ਬਗਾਵਤ ਦੇ ਬਾਅਦ ਸੱਦਾਮ ਹੁਸੈਨ ਦੀ ਹਕੂਮਤ ਨੇ ਇਸ ਇਲਾਕਿਆਂ ਉੱਤੇ ਦੁਬਾਰਾ ਕਬਜ਼ਾ ਕਰ ਲਿਆ ਅਤੇ ਕੁਰਦਾਂ ਉੱਤੇ ਸਖ਼ਤ ਜ਼ੁਲਮ ਕੀਤੇ।

ਇਰਾਕ ਵਿੱਚ ਸੱਦਾਮ ਹੁਸੈਨ ਦੇ ਪਤਨ ਦੇ ਬਾਅਦ ਕੁਰਦਾਂ ਨੂੰ ਨਵੇਂ ਸੰਵਿਧਾਨ ਦੇ ਤਹਿਤ ਖੁਦਮੁਖ਼ਤਾਰੀ ਹਾਸਲ ਹੋ ਗਈ ਸੀ ਅਤੇ ਉਨ੍ਹਾਂ ਦੀ ਇਲਾਕਾਈ ਪਾਰਲੀਮੈਂਟ ਵੀ ਤਸਲੀਮ ਕਰ ਲਈ ਗਈ ਸੀ। ਇਰਾਕ ਦੀ ਜੰਗ ਦੇ ਬਾਅਦ ਅਮਰੀਕੀਆਂ ਨੇ ਉਨ੍ਹਾਂ ਦੇ ਤੇਲ ਨਾਲ ਮਾਲਾਮਾਲ ਇਲਾਕਿਆਂ ਕਰਕੇ ਉਨ੍ਹਾਂ ਵੱਲ ਨਰਮ ਵਤੀਰਾ ਰਖਿਆ ਸੀ ਲੇਕਿਨ ਨਾ ਜਾਣੇ ਫਿਰ ਕਿਉਂ ਹੱਥ ਖਿੱਚ ਲਿਆ। ਪਿਛਲੇ ਦਿਨਾਂ ਵਿੱਚ ਕੁਰਦਾਂ ਨੇ ਆਪਣੀ ਆਜ਼ਾਦ ਖ਼ੁਦਮੁਖਤਾਰ ਦੇਸ਼ ਦੀ ਸਥਾਪਨਾ ਲਈ ਰੈਫ਼ਰੈਂਡਮ ਦਾ ਵੀ ਪ੍ਰਬੰਧ ਕੀਤਾ ਸੀ ਜਿਸਨੂੰ ਇਰਾਕੀ ਹੁਕੂਮਤ ਨੇ ਰੱਦ ਕਰ ਦਿੱਤਾ ਅਤੇ ਫ਼ੌਜ ਦੀ ਵਰਤੋਂ ਕਰਕੇ ਕੁਰਦਾਂ ਦੀ ਅਜ਼ਾਦੀ ਦੇ ਸਾਰੇ ਖ਼ਾਬ ਚਕਨਾਚੂਰ ਕਰ ਦਿੱਤੇ।

ਇਹੀ ਵਜ੍ਹਾ ਹੈ ਕਿ ਕੁਰਦਾਂ ਦਾ ਇਤਿਹਾਸ ਈਰਾਨ ਅਤੇ ਇਰਾਕ ਵਿੱਚ ਬਗ਼ਾਵਤਾਂ ਦੀ ਇਬਾਰਤ ਹੈ। ਤੁਰਕੀ ਵਿੱਚ ਕੁਰਦਾਂ ਨੇ ਉਂਨ੍ਹੀ ਸੌ ਪੰਝੀ ਵਿੱਚ ਸ਼ੇਖ ਸਈਦ ਦੀ ਅਗਵਾਈ ਵਿੱਚ ਬਗਾਵਤ ਕੀਤੀ ਸੀ ਜਿਸਦੇ ਬਾਅਦ ਤੁਰਕੀ ਦੀ ਹੁਕੂਮਤ ਨੇ ਕੁਰਦਾਂ ਦੇ ਖਿਲਾਫ ਨਿਹਾਇਤ ਸਖ਼ਤ ਨੀਤੀ ਅਖ਼ਤਿਆਰ ਕੀਤੀ ਅਤੇ ਉਨ੍ਹਾਂ ਦੀ ਜ਼ਬਾਨ ਅਤੇ ਰਹਿਤਲ ਖ਼ਤਮ ਕਰਕੇ ਪਹਾੜੀ ਤੁਰਕ ਕਰਾਰ ਦਿੱਤਾ। ਪਹਾੜੀ ਤੁਰਕ ਕਰਾਰ ਦੇਕੇ ਉਨ੍ਹਾਂ ਨੂੰ ਤੁਰਕ ਸਮਾਜ ਵਿੱਚ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

1978 ਵਿੱਚ ਤੁਰਕੀ ਦੇ ਕੁਰਦਾਂ ਨੇ ਜਦੋਂ ਅਜ਼ਾਦੀ ਅਤੇ ਖੁਦਮੁਖ਼ਤਾਰੀ ਦੀ ਤਹਿਰੀਕ ਸ਼ੁਰੂ ਕੀਤੀ ਤਾਂ ਵੱਡੇ ਪੈਮਾਨਾ ਉੱਤੇ ਤੁਰਕੀ ਦੀ ਹੁਕੂਮਤ ਅਤੇ ਕੁਰਦਾਂ ਦੇ ਦਰਮਿਆਨ ਲੜਾਈ ਭੜਕ ਉੱਠੀ। ਇਸ ਤਹਿਰੀਕ ਵਿੱਚ ਅਲਹਿਦਗੀ ਪਸੰਦ ਤੰਜ਼ੀਮ ਕੁਰਦਿਸਤਾਨ ਵਰਕਰਜ਼ ਪਾਰਟੀ ਪੇਸ਼ ਪੇਸ਼ ਸੀ। ਇਹ ਤਹਿਰੀਕ ਤੁਰਕੀ ਦੀ ਆਰਥਿਕਤਾ ਲਈ ਬੇਹੱਦ ਤਬਾਹਕੁਨ ਸਾਬਤ ਹੋਈ। ਇਸ ਦੌਰਾਨ ਤੁਰਕੀ ਦੀ ਆਰਥਿਕਤਾ ਨੂੰ 450 ਅਰਬ ਡਾਲਰ ਦਾ ਘਾਟਾ ਪਿਆ। ਆਖਿਰ ਇਸ ਤਹਿਰੀਕ ਦੇ ਆਗੂ ਅਬਦੁੱਲਾਹ ਔਜਲਾਨ ਨੇ 2015 ਵਿੱਚ ਤਹਿਰੀਕ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਇਹ ਲੜਾਈ ਖ਼ਤਮ ਹੋਈ।

ਕੁਰਦਿਸਤਾਨ ਦੇ ਇਲਾਕਿਆਂ ਦੇ ਬਾਹਰ ਪੂਰੀ ਦੁਨੀਆ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਕੁਰਦ ਫੈਲੇ ਹੋਏ ਹਨ ਉਨ੍ਹਾਂ ਵਿੱਚ ਜ਼ਿਆਦਾਤਰ ਉਹ ਹਨ ਜਿਨ੍ਹਾਂ ਨੇ ਤੁਰਕੀ, ਇਰਾਕ ਅਤੇ ਈਰਾਨ ਵਿੱਚ ਤਸੱਦਦ ਕਾਰਨ ਉਥੋਂ ਭੱਜ ਕੇ ਸ਼ਰਣ ਲਈ ਹੈ। ਇਨ੍ਹਾਂ ਕੁਰਦਾਂ ਦਾ ਕਹਿਣਾ ਹੈ ਕਿ ਇਹ ਕਿਸ ਕਦਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਕੁਰਦ ਆਗੂ ਸਲਾਹਉਦੀਨ ਅਯੂਬੀ ਨੇ ਤਾਂ ਈਰਾਨ ਤੋਂ ਲੈ ਕੇ ਉੱਤਰੀ ਅਫ਼ਰੀਕਾ ਤੱਕ ਇੱਕ ਵੱਡੀ ਤਾਦਾਦ ਵਿੱਚ ਮੁਲਕਾਂ ਨੂੰ ਅਜ਼ਾਦੀ ਦੀ ਨੇਅਮਤ ਨਾਲ ਸਰਸ਼ਾਰ ਕੀਤਾ, ਲੇਕਿਨ ਉਸ ਦੀ ਕੌਮ ਅਜੇ ਤੱਕ ਆਪਣੀ ਅਜ਼ਾਦੀ ਲਈ ਤੜਫ਼ ਰਹੀ ਹੈ।

ਗੈਲਰੀ

ਹਵਾਲੇ