ਮੈਡਮ ਤੁਸਾਦ ਮਿਊਜ਼ੀਅਮ

ਮੈਡਮ ਤੁਸਾਦ ਮਿਊਜ਼ੀਅਮ ਲੰਡਨ ਵਿਖੇ ਇੱਕ ਮਿਊਜ਼ੀਅਮ ਹੈ, ਜਿੱਥੇ ਸੰਸਾਰ ਦੀਆਂ ਮਸ਼ਹੂਰ ਹਸਤੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਅਤੇ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇਸਦੀ ਮੁੱਖ ਸ਼ਾਖਾ ਲੰਡਨ ਵਿਖੇ ਹੈ ਅਤੇ ਹੋਰ ਸ਼ਹਿਰਾਂ ਵਿੱਚ ਵੀ ਕਈ ਸ਼ਾਖਾਵਾਂ ਹਨ। ਇਸਦੀ ਸਥਾਪਨਾ ਮੋਮ ਮੂਰਤੀਕਾਰਾ ਮੈਰੀ ਤੁਸਾਦ ਨੇ ਕੀਤੀ ਸੀ। ਲੰਡਨ ਵਿੱਚ ਮੈਡਮ ਤੁਸਾਦ, ਯਾਤਰੀਆਂ ਲਈ ਮੁੱਖ ਖਿੱਚ ਕੇਂਦਰ ਹੈ।

ਮੈਡਮ ਤੁਸਾਦ ਮਿਊਜ਼ੀਅਮ

ਪਿਛੋਕੜ

ਮੈਰੀ ਤੁਸਾਦ (ਜਨਮ: ਮਾਰੀਆ ਗਰੋਸੋਲਟਜ਼, 1 ਦਸੰਬਰ 1761) ਸਟਰਾਸਬਰਗ, ਫਰਾਂਸ ਵਿਖੇ ਪੈਦਾ ਹੋਈ ਸੀ। ਉਸਦੀ ਮਾਂ ਡਾ: ਫਿਲਪ ਕ੍ਰੀਟੀਅਸ ਲਈ ਬਰਨ, ਸਵਿੱਟਜਰਲੈਂਡ ਵਿਖੇ ਕੰਮ ਕਰਦੀ ਸੀ, ਜੋ ਮੋਮ ਮਾਡਲਿੰਗ ਵਿੱਚ ਇੱਕ ਡਾਕਟਰ ਸੀ। ਕ੍ਰੀਟੀਅਸ ਨੇ ਤੁਸਾਦ ਨੂੰ ਮੋਮ ਮਾਡਲਿੰਗ ਦੀ ਕਲਾ ਸਿਖਾਈ ਸੀ। ਤੁਸਾਦ ਨੇ ਆਪਣੀ ਪਹਿਲੀ ਮੋਮ ਦੀ ਮੂਰਤੀ 1771 ਵਿੱਚ ਵੋਲਟੇਅਰ ਦੀ ਤਿਆਰ ਕੀਤੀ ਸੀ। [1] 17 ਸਾਲ ਦੀ ਉਮਰ ਵਿੱਚ ਉਹ ਪੈਲੇਸ ਆਫ ਵਰਸਾਈ ਵਿਖੇ ਫਰਾਂਸ ਦੇ ਸੋਲ੍ਹਵੇਂ ਕਿੰਗ ਲੂਈਸ ਦੀ ਕਲਾਸ ਸਿੱਖਿਅਕ ਬਣ ਗਈ। ਉਸਨੇ ਰੂਸੋ ਅਤੇ ਬੈਂਜਾਮਿਨ ਫ਼ਰੈਂਕਲਿਨ ਵਰਗੇ ਪ੍ਰਸਿੱਧ ਲੋਕਾਂ ਦੀਆਂ ਮੂਰਤੀਆਂ ਵੀ ਬਣਾਈਆਂ ਸਨ।

1794 ਵਿੱਚ ਡਾਕਟਰ ਮੌਤ ਤੋਂ ਬਾਅਦ ਵੱਡੀ ਮਾਤਰਾ ਵਿੱਚ ਮੋਮ ਮਾਡਲ ਉਸਨੂੰ ਵਰਾਸਤ ਚਿੱਚ ਮਿਲ ਗਏ ਅਤੇ ਅਗਲੇ 33 ਸਾਲ ਉਸਨੇ ਯੂਰਪ ਦੀ ਯਾਤਰਾ ਕੀਤੀ। ਉਸ ਨੇ 1795 ਵਿੱਚ ਫ੍ਰੈਂਕੋਸ ਤੁਸਾਦ ਨਾਲ ਵਿਆਹ ਕਰਵਾ ਲਿਆ ਅਤੇ ਇਕ ਨਵਾਂ ਨਾਮ ਮੈਡਮ ਤੁਸਾਦ ਹਾਸਲ ਕੀਤਾ। 1802 ਵਿੱਚ, ਉਸਨੇ ਲਿਸੀਅਮ ਥਿਏਟਰ, ਲੰਡਨ ਵਿੱਚ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਪੌਲ ਫਿਲਡੋਰ ਤੋਂ ਇੱਕ ਸੱਦਾ ਸਵੀਕਾਰ ਕੀਤਾ।

ਨੈਪੋਲੀਅਨ ਯੁੱਧਾਂ ਦੇ ਕਾਰਨ ਉਹ ਫਰਾਂਸ ਵਾਪਸ ਨਹੀਂ ਜਾ ਸਕੀ, ਇਸ ਲਈ ਉਸ ਨੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਵਿੱਚ ਆਪਣੇ ਸੰਗ੍ਰਿਹ ਦਾ ਪ੍ਰਦਰਸ਼ਨ ਕੀਤਾ। 1831 ਤੋਂ, ਉਸਨੇ ਬੈਕਰ ਸਟਰੀਟ ਬਾਜ਼ਾਰ ਦੇ ਉਪਰਲੀ ਮੰਜ਼ਿਲ 'ਤੇ ਆਪਣੇ ਕੁਝ ਨਮੂਨੇ ਰੱਖੇ। ਇਹ 1836 ਵਿੱਚ ਤੁਸਾਦ ਦਾ ਪਹਿਲਾ ਸਥਾਈ ਘਰ ਬਣ ਗਿਆ। ਤੁਸਾਦ ਬੇਕਰ ਸਟ੍ਰੀਟ, ਲੰਡਨ ਵਿੱਚ ਸੈਟਲ ਹੋ ਗਈ ਅਤੇ ਇੱਕ ਉਸਨੇ ਇੱਥੇ ਇੱਕ ਮਿਊਜ਼ੀਅਮ ਖੋਲ੍ਹਿਆ। [2]

ਵੱਖ ਵੱਖ ਸਥਾਨਾਂ 'ਤੇ ਮਿਊਜ਼ੀਅਮ

ਮੈਡਮ ਤੁਸਾਦ ਦਾ ਪ੍ਰਵੇਸ਼, ਬਰਲਿਨ
ਵਾਸ਼ਿੰਗਟਨ, ਡੀ.ਸੀ. ਵਿੱਚ ਮੈਡਮ ਤੁਸਾਦ, 2007 ਵਿੱਚ ਖੋਲ੍ਹਿਅਾ ਗਿਅਾ

ਏਸ਼ੀਆ

ਸ਼ੰਘਾਈ, ਚਾਈਨਾ ਵਿਖੇ, ਮਹਾਰਾਣੀ ਐਲਿਜ਼ਾਬੈਥ II ਦਾ ਮੋਮ ਦਾ ਬੁੱਤ

ਯੂਰਪ

ਉੱਤਰੀ ਅਮਰੀਕਾ

ਓਸੇਨੀਆ

ਸਿਡਨੀ, ਅਸਟ੍ਰੇਲੀਆ

ਗੈਲਰੀ

ਹਵਾਲੇ