ਲਤ

ਝੱਸ (ਹੋਰ ਨਾਂ ਲਤ, ਵਾਦੀ, ਨਸ਼ਾ ਜਾਂ ਅਮਲ ਹਨ) ਅਜਿਹੀ ਹਾਲਤ ਹੁੰਦੀ ਹੈ ਜਿਸ ਵਿੱਚ ਇਨਸਾਨ ਕਿਸੇ ਲਾਹੇਵੰਦ ਟੁੰਬ ਜਾਂ ਚੋਭ ਦੇ ਅਣਸੁਖਾਵੇਂ ਨਤੀਜਿਆਂ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਉਹਦਾ ਅਨੰਦ ਲੈਣ ਲਈ ਆਦਤਨ ਬੰਧੇਜ ਦਾ ਸ਼ਿਕਾਰ ਹੋ ਜਾਂਦਾ ਹੈ।[6] ਇਸ ਹਾਲਤ ਨੂੰ ਇੱਕ ਰੋਗ ਜਾਂ ਅਜਿਹੇ ਵਤੀਰਿਆਂ ਵੱਲ ਲੈ ਕੇ ਜਾਂਦੇ ਇੱਕ ਜੀਵ-ਅਮਲ ਵਜੋਂ ਸਮਝਿਆ ਜਾ ਸਕਦਾ ਹੈ।[1][7]ਨਸ਼ਿਆਂ ਦੀ ਲਤ ਪੂਰੀ ਕਰਨ ਲਈ ਨਸ਼ੇੜੀਆਂ ਵੱਲੋਂ ਚੋਰੀਆਂ, ਲੁੱਟਾਂ-ਖੋਹਾਂ, ਦਿਨ ਦਿਹਾੜੇ ਡਾਕੇ, ਬੈਂਕ ਡਕੈਤੀਆਂ, ਔਰਤਾਂ ਨਾਲ ਛੇੜਛਾੜ, ਬਲਾਤਕਾਰ, ਅਗਵਾ, ਕਤਲ, ਫਿਰੌਤੀਆਂ, ਅੰਨ੍ਹੇਵਾਹ ਸੜਕ ਹਾਦਸੇ ਅਤੇ ਹਰ ਤਰ੍ਹਾਂ ਦੇ ਘਿਨਾਉਣੇ ਅਪਰਾਧ ਨਿੱਤ ਪੜ੍ਹਨ ਸੁਣਨ ਨੂੰ ਮਿਲਦੇ ਹਨ।

ਲਤ ਛੁਡਾਉਣ ਦਾ ਤਰੀਕਾ

ਸੰਯੁਕਤ ਰਾਸ਼ਟਰ ਦੀ ਡਰੱਗਜ਼ ਤੇ ਜੁਰਮਾਂ ਦਾ ਲੇਖਾ-ਜੋਖਾ ਰੱਖਦੀ ਸੰਸਥਾ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਤਿੰਨ ਉਪਾਅ ਹਨ। 1. ਨਸ਼ਿਆਂ ਦੀ ਮੁੱਢਲੀ ਸਪਲਾਈ ਲਾਈਨ ਨੂੰ ਰੋਕ ਦਿੱਤਾ ਜਾਵੇ। 2. ਨਸ਼ੱਈ ਲੋਕਾਂ ਦਾ ਇਲਾਜ ਕਰਵਾ ਕੇ ਨਸ਼ਿਆਂ ਦੀ ਲੋੜ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ। 3. ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਲਿਆ ਜਾਵੇ।[8]

[9]

ਹਵਾਲੇ

ਅਗਾਂਹ ਪੜ੍ਹੋ