ਕਾਜ਼ੂਓ ਇਸ਼ੀਗੁਰੋ

ਕਾਜ਼ੂਓ ਇਸ਼ੀਗੁਰੋ OBE FRSA FRSL (ਜਪਾਨੀ: カズオ・イシグロ ਜ 石黒 一雄石黒 一雄; ਜਨਮ 8 ਨਵੰਬਰ 1954) ਇੱਕ ਬ੍ਰਿਟਿਸ਼ ਨਾਵਲਕਾਰ, ਪਟਕਥਾਕਾਰ, ਅਤੇ ਕਹਾਣੀਕਾਰ ਹੈ। ਉਸ ਦਾ ਜਨਮ ਜਪਾਨ ਦੇ ਨਾਗਾਸਾਕੀ ਵਿੱਚ ਹੋਇਆ; ਜਦੋਂ ਉਹ ਪੰਜ ਸਾਲ ਦਾ ਸੀ, ਉਸ ਦਾ ਪਰਿਵਾਰ 1960 ਵਿੱਚ ਇੰਗਲੈਂਡ ਚਲਾ ਗਿਆ ਸੀ। ਇਸ਼ੀਗੂਰੋ ਨੇ ਕੈਂਟ ਯੂਨੀਵਰਸਿਟੀ ਤੋਂ 1978 ਵਿੱਚ ਅੰਗਰੇਜ਼ੀ ਅਤੇ ਫ਼ਿਲਾਸਫ਼ੀ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ 1980 ਵਿੱਚ ਈਸਟ ਐਂਗਲਿਆ ਯੂਨੀਵਰਸਿਟੀ ਦੇ ਰਚਨਾਤਮਕ ਲੇਖਣੀ ਕੋਰਸ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਕਾਜ਼ੂਓ ਇਸ਼ੀਗੁਰੋ
カズオ・イシグロ
石黒 一雄

OBE FRSA FRSL
ਜਨਮ (1954-11-08) 8 ਨਵੰਬਰ 1954 (ਉਮਰ 69)
ਜਪਾਨ, ਨਾਗਾਸਾਕੀ
ਕਿੱਤਾਨਾਵਲਕਾਰ, ਪਟਕਥਾਕਾਰ, ਕਹਾਣੀਕਾਰ
ਸਿੱਖਿਆਕੈਂਟ ਯੂਨੀਵਰਸਿਟੀ (BA)
ਈਸਟ ਐਂਗਲਿਆ ਯੂਨੀਵਰਸਿਟੀ (ਐਮਏ)
ਕਾਲ1981–ਵਰਤਮਾਨ
ਸ਼ੈਲੀਡਰਾਮਾ
ਇਤਿਹਾਸਕ ਗਲਪ
ਵਿਗਿਆਨਕ ਗਲਪ
ਵਿਧਾ ਗਲਪ
ਪ੍ਰਮੁੱਖ ਕੰਮਐੱਨ ਆਰਟਿਸਟ ਆਫ਼ ਦ ਫਲੋਟਿੰਗ ਵਰਲਡ
ਦ ਰੀਮੇਨਸ ਆਫ ਦ ਡੇਅ
ਵੈਨ ਵੀ ਵਰ ਔਰਫ਼ਨਜ
ਨੈਵਰ ਲੈੱਟ ਮੀ ਗੋ
ਪ੍ਰਮੁੱਖ ਅਵਾਰਡWinifred Holtby Memorial Prize (1982)
Whitbread Prize (1986)
Booker Prize (1989)
Order of the British Empire (1995)
Chevalier de l'Ordre des Arts et des Lettres (1998)
Nobel Prize in Literature (2017)
ਜੀਵਨ ਸਾਥੀ
Lorna MacDougall
(ਵਿ. 1986)
ਬੱਚੇ1

ਇਸ਼ਿਗੁਰੋ ਅੰਗਰੇਜ਼ੀ ਬੋਲਣ ਵਾਲੇ ਦੁਨੀਆ ਦੇ ਸਭ ਤੋਂ ਮਸ਼ਹੂਰ ਸਮਕਾਲੀ ਲੇਖਕਾਂ ਵਿਚੋਂ ਇੱਕ ਹੈ, ਜਿਸ ਨੇ ਚਾਰ ਮੈਨ ਬੁੱਕਰ ਇਨਾਮ ਨਾਮਾਂਕਨ ਪ੍ਰਾਪਤ ਕੀਤੇ ਅਤੇ ਆਪਣੇ ਨਾਵਲ ਦਿ ਰਿਮੇਨਸ ਆਫ ਦ ਡੇਅ ਲਈ 1989 ਦਾ ਪੁਰਸਕਾਰ ਜਿੱਤਿਆ। ਉਸ ਦਾ 2005 ਨਾਵਲ, ਨੈਵਰ ਲੈੱਟ ਮੀ ਗੋ , ਟਾਈਮ ਮੈਗਜ਼ੀਨ ਅਨੁਸਾਰ 2005 ਦਾ ਸਭ ਤੋਂ ਵਧੀਆ ਨਾਵਲ ਸੀ ਅਤੇ ਸੰਨ 1923 ਤੋਂ ਲੈ ਕੇ 2005 ਤਕ 100 ਵਧੀਆ ਅੰਗਰੇਜ਼ੀ-ਭਾਸ਼ਾਈ ਨਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹਨਾਂ ਦਾ ਸੱਤਵਾਂ ਨਾਵਲ, ਦ ਬਰੀਡ ਜਾਇੰਟ", 2015 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

2008 ਵਿਚ, ਦ ਟਾਈਮਜ਼ ਨੇ 1945 ਤੋਂ 50 ਸਭ ਤੋਂ ਵੱਡੇ ਬ੍ਰਿਟਿਸ਼ ਲੇਖਕਾਂ ਦੀ ਸੂਚੀ ਤੇ ਇਸ਼ੀਗੁਰੋ ਨੂੰ 32ਵੇਂ ਨੰਬਰ ਤੇ ਰੱਖਿਆ ਹੈ।[1] 2017 ਵਿੱਚ ਇਸ਼ੀਗੂਰੋ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ "ਸਨਮਾਨਿਤ ਕੀਤਾ ਗਿਆ। ਉਸਨੇ ਆਪਣੇ ਵੱਡੀ ਭਾਵਨਾਤਮਿਕ ਊਰਜਾ ਨਾਲ ਓਤਪੋਤ ਆਪਣੇ ਨਾਵਲਾਂ ਰਾਹੀਂ ਦੁਨੀਆ ਨਾਲ ਸਾਡੇ ਭਰਮਭਰੇ ਸੰਬੰਧਾਂ ਦੇ ਥੱਲੇ ਛੁਪੀ ਵੱਡੀ ਖਾਈ ਤੋਂ ਪਰਦਾ ਚੁੱਕਿਆ ਹੈ।"[2]

ਹਵਾਲੇ