ਕ੍ਰਾਈਸਟਚਰਚ ਮਸਜਿਦ ਵਿਚ ਫਾਇਰਿੰਗ

ਕ੍ਰਾਈਸਟਚਰਚ ਮਸਜਿਦ ਗੋਲੀਬਾਰੀ ਗੋਰੇ ਸੱਜੇ-ਵਿੰਗ ਦੇ ਅੱਤਵਾਦੀ ਹਮਲਿਆਂ ਦੀ ਇੱਕ ਲੜੀ ਹੈ ਜੋ ਕਿ ਅਲ ਨੂਰ ਮਸਜਿਦ ਅਤੇ ਲਿਨਵੁਡ ਇਸਲਾਮਿਕ ਸੈਂਟਰ, ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ 15 ਮਾਰਚ 2019 ਨੂੰ 13:40 ਸਥਾਨਕ ਸਮੇਂ ਤੇ (05:40 ਸਰਵਵਿਆਪੀ ਸਮੇਂ) ਤੇ ਸ਼ੁਰੂ ਹੋਈ। ਗੋਲੀਬਾਰੀ ਵਿੱਚ ਘੱਟ ਤੋਂ ਘੱਟ 49 ਲੋਕ ਮਾਰੇ ਗਏ ਹਨ ਅਤੇ ਘੱਟੋ ਘੱਟ 20 ਜ਼ਖਮੀ ਹੋਏ ਹਨ। ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਨੂੰ ਪ੍ਰਧਾਨ ਮੰਤਰੀ ਜੈਕਿੰਦਾ ਅਰਡਨ ਅਤੇ ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਸਰਕਾਰਾਂ ਦੁਆਰਾ ਅੱਤਵਾਦੀ ਹਮਲਾ ਦੱਸਿਆ ਗਿਆ ਹੈ।[1]

1943 ਦੇ ਫ਼ੈਦਰਸਟੋਨ ਦੇ ਜੰਗੀ ਕੈਦੀ ਕੈਂਪ ਦੇ ਘਲੂਘਾਰੇ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਇਹ ਸਭ ਤੋਂ ਘਾਤਕ ਹਮਲਾ ਹੈ ਅਤੇ 1997 ਵਿੱਚ ਰਾਉਰੀਮੂ ਕਤਲੇਆਮ ਤੋਂ ਬਾਅਦ ਉਥੇ ਪਹਿਲੀ ਜਨਤਕ ਗੋਲੀਬਾਰੀ ਹੈ।

ਹਮਲੇ

ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਤੇ ਹਮਲੇ ਹੋਏ ਅਤੇ 49 ਲੋਕ ਮਾਰੇ ਗਏ ਅਤੇ ਘੱਟੋ-ਘੱਟ 20 ਹੋਰ ਜ਼ਖਮੀ ਹੋਏ।[2][3][4] ਆਰੰਭਕ ਰਿਪੋਰਟਾਂ ਵਿੱਚ "ਇੱਕ ਮਲਟੀਪਲ, ਇੱਕੋ ਵਕਤ ਹਮਲੇ" ਦੀ ਗੱਲ ਕੀਤੀ ਗਈ ਸੀ,[5] ਪਰ ਬਾਅਦ ਵਿੱਚ ਇੱਕ ਸ਼ੱਕੀ ਵਿਅਕਤੀ 'ਤੇ ਦੋਵੇਂ ਥਾਵਾਂ ਤੇ "ਯੋਜਨਾਬੱਧ" ਕਤਲ ਦਾ ਦੋਸ਼ ਲਾਇਆ ਗਿਆ।[6][7]

ਅਲ ਨੂਰ ਮਸਜਿਦ, ਰਿਕਾਰਟਨ

ਇਕ ਬੁਰੀ ਤਰ੍ਹਾਂ ਹਥਿਆਰਬੰਦ ਬੰਦੂਕਧਾਰੀ ਨੇ 13:40 ਦੇ ਆਸਪਾਸ ਡੀਨਜ਼ ਐਵਨਿਊ, ਰਿਕਾਰਟਨ ਵਿਖੇ ਅਲ ਨੂਰ ਮਸਜਿਦ 'ਤੇ ਹਮਲਾ ਕੀਤਾ।[8] ਅਲ ਨੂਰ ਦੇ ਗਨਮੈਨ ਨੇ ਫੇਸਬੁੱਕ ਲਾਈਵ ਉੱਤੇ ਆਪਆਂ ਗਤੀਵਿਧੀਆਂ ਦੇ ਪਹਿਲੇ 16 ਮਿੰਟ ਪ੍ਰਕਾਸ਼ਿਤ ਕੀਤੇ। ਉਸ ਨੂੰ ਮੀਡੀਆ ਦੀਆਂ ਰਿਪੋਰਟਾਂ ਵਿੱਚ 28 ਸਾਲਾ ਆਸਟ੍ਰੇਲੀਅਨ ਗੋਰਾ ਨਸਲਵਾਦੀ ਦੱਸਿਆ ਗਿਆ।[9][10] ਗੋਲੀਬਾਰੀ ਤੋਂ ਕੁਝ ਸਮਾਂ ਪਹਿਲਾਂ, ਮੁਜਰਿਮ ਨੇ  ਆਪਣੀ ਕਾਰ ਵਿੱਚ ਬਰਤਾਨਵੀ ਫੌਜੀ ਦਾ ਇੱਕ ਰਵਾਇਤੀ ਕੂਚ ਗੀਤ, ਜੋ "ਬ੍ਰਿਟਿਸ਼ ਗ੍ਰੇਨੇਡੀਅਰਜ਼" ਵਜੋਂ ਜਾਣਿਆ ਜਾਂਦਾ ਹੈ ਅਤੇ "ਸਰਬੀਆ ਸਟ੍ਰੋਂਗ" ਦੋ ਗੀਤ ਚਲਾਏ। ਦੂਜਾ ਗੀਤ ਬੋਸਨੀਆਈ ਯੁੱਧ (1992-1995) ਸਮੇਂ ਦਾ ਇੱਕ ਰਾਸ਼ਟਰਵਾਦੀ ਸਰਬਿਆਈ ਗੀਤ ਹੈ, ਜੋ ਬੋਸਨੀਆ ਦੇ ਮੁਸਲਮਾਨਾਂ ਵਿਰੁੱਧ ਨਸਲਕੁਸ਼ੀ ਦੇ ਦੋਸ਼ੀ, ਰਾਡੋਵਾਨ ਕਰਾਡਜ਼ਿਕ ਦਾ ਗੁਣਗਾਨ ਕਰਦਾ ਹੈ।[11][12][13][14][15] ਬਹੁਤ ਸਾਰੇ ਹੋਰ ਇੰਟਰਨੈੱਟ ਸਭਿਆਚਾਰ ਅਤੇ ਮੀਮ ਹਵਾਲਿਆਂ ਦੇ ਵਿੱਚ, ਹਮਲਾ  ਕਰਨ ਤੋਂ ਪਹਿਲਾਂ ਆਪਣੀ ਲਾਈਵ-ਸਟ੍ਰੀਮ ਦੌਰਾਨ ਉਸਨੇ ਇਹ ਵੀ ਕਿਹਾ ਕਿ "ਮੁੰਡਿਓ, ਪਿਊਡਾਈਪਾਈ (PewDiePie) ਨੂੰ ਸਬਸਕਰਾਈਬ ਕਰਨਾ ਨਾ ਭੁੱਲਣਾ", ਇਹ ਪਿਊਡਾਈਪਾਈ ਬਨਾਮ ਟੀ-ਸੀਰੀਜ਼ ਦੀ ਚੱਲਦੀ ਸਬਸਕਰਾਈਬ ਲੜਾਈ ਵੱਲ ਇੱਕ ਸੰਕੇਤ ਸੀ।[16] ਸ਼ੂਟਿੰਗ ਤੋਂ ਠੀਕ ਪਹਿਲਾਂ, ਇੱਕ ਬੰਦੂਕਧਾਰੀ ਨੂੰ ਇੱਕ ਸ਼ਰਧਾਲੂ ਵਲੋਂ "ਹੈਲੋ, ਬਰਦਰ" ਕਿਹਾ ਗਿਆ ਸੀ ਅਤੇ ਉਹ ਸਭ ਤੋਂ ਪਹਿਲੇ ਮਾਰੇ ਗਏ ਲੋਕਾਂ ਵਿੱਚੋਂ ਇੱਕ ਸੀ। [17][18]

ਬੰਦੂਕਧਾਰੀ ਨੇ ਮਸਜਿਦ ਦੇ ਅੰਦਰ ਕਈ ਮਿੰਟ ਬਿਤਾਏ ਅਤੇ ਹਾਜ਼ਰ ਲੋਕਾਂ ਤੇ ਅੰਧਾਧੁੰਦ ਗੋਲੀਆਂ ਚਲਾਈਆਂ ਪ੍ਰਵੇਸ਼ ਦੁਆਰ ਦੇ ਨੇੜੇ ਤਿੰਨ ਲੋਕਾਂ ਨੂੰ, ਅਤੇ ਕਈ ਹੋਰਾਂ ਨੂੰ ਇੱਕ ਵੱਡੇ ਕਮਰੇ ਦੇ ਅੰਦਰ ਮਾਰਿਆ। ਬੰਦੂਕਧਾਰੀ ਜ਼ਖਮੀਆਂ ਕੋਲ ਗਿਆ, ਉਨ੍ਹਾਂ 'ਤੇ ਕਈ ਵਾਰ ਗੋਲੀਬਾਰੀ ਕੀਤੀ। ਉਹ ਫਿਰ ਮਸਜਿਦ ਵਿੱਚੋਂ ਨਿੱਕਲ ਗਿਆ ਅਤੇ ਬਾਹਰ ਲੋਕਾਂ ਤੇ ਗੋਲੀਬਾਰੀ ਕਰਦਾ  ਰਿਹਾ। ਉਸ ਨੇ ਹੋਰ ਪੀੜਤਾਂ ਦੀ ਹੱਤਿਆ ਕਰਨ ਲਈ ਮਸਜਿਦ ਵਾਪਸ ਆਉਣ ਤੋਂ ਪਹਿਲਾਂ ਆਪਣੇ ਵਾਹਨ ਤੋਂ ਇੱਕ ਹੋਰ ਹਥਿਆਰ ਲੈਣ ਲਈ ਗਿਆ। ਪੀੜਤਾਂ ਵਿਚੋਂ ਬਹੁਤ ਸਾਰੇ ਪਹਿਲਾਂ ਹੀ ਜ਼ਖ਼ਮੀ ਸਨ ਅਤੇ ਬਚ ਨਿਕਲਣ ਤੋਂ ਅਸਮਰੱਥ ਸਨ। ਬੰਦੂਕਧਾਰੀ ਨੇ ਫਿਰ ਦੂਜੀ ਵਾਰ ਮਸਜਿਦ ਤੋਂ ਬਾਹਰ ਨਿਕਲ ਕੇ ਫੁੱਟਪਾਥ ਦੇ ਨੇੜੇ ਇੱਕ ਔਰਤ ਦੀ ਹੱਤਿਆ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਆਪਣੀ ਕਾਰ ਕੋਲ ਗਿਆ ਅਤੇ ਉਥੋਂ ਭੱਜ ਗਿਆ।[19] ਵੀਡੀਓ ਨੇ ਦਿਖਾਇਆ ਹੈ ਕਿ ਗਨਮੈਨ ਨੇ ਖੇਤਰ ਦੇ ਨੇੜੇ ਹੋਰ ਨਾਗਰਿਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇੱਕ ਤੇਜ਼ ਸਪੀਡ ਤੇ ਦੂਰ ਚਲੇ ਗਏ[20]

ਸ਼ੂਟਿੰਗ ਦੇ ਸਮੇਂ, ਤਿੰਨ ਤੋਂ ਪੰਜ ਸੌ ਲੋਕ ਮਸਜਿਦ ਦੇ ਅੰਦਰ, ਸ਼ੁੱਕਰਵਾਰ ਦੀ ਪ੍ਰਾਰਥਨਾ ਵਿੱਚ ਹਾਜ਼ਰ ਹੋ ਸਕਦੇ ਹਨ।[21] ਮਸਜਿਦ ਦੇ ਇੱਕ ਗੁਆਂਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਦੇਖਿਆ ਕਿ ਨਿਸ਼ਾਨੇਬਾਜ਼ ਮਸਜਿਦ ਤੋਂ ਭੱਜੇ ਜਾਂਦੇ ਦੇਖਿਆ ਹੈ ਅਤੇ ਭੱਜਦੇ ਹੋਏ ਉਹ ਡ੍ਰਾਈਵ ਵੇਅ ਵਿੱਚ ਇੱਕ ਹਥਿਆਰ ਸੁੱਟ ਗਿਆ ਸੀ।[22] ਗੁਆਂਢੀ ਨੇ ਕਿਹਾ ਕਿ ਸ਼ੂਟਰ ਨੇ ਫੌਜੀ ਸਲੀਕੇ ਵਾਲੇ ਕੱਪੜੇ ਪਹਿਨੇ ਹੋਏ ਜਾਪਦਾ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਗੁਆਂਢੀ ਨੇ ਅੰਦਰ ਜਾ ਕੇ ਪੀੜਤਾਂ ਦੀ ਸਹਾਇਤਾ ਕੀਤੀ।[19]

ਹਵਾਲੇ