ਜਸਟਿਨ ਬੀਬਰ

ਜਸਟਿਨ ਡ੍ਰੂ ਬੀਬਰ[7] (English: Justin Drew Bieber, ਜਨਮ 1 ਮਾਰਚ 1994)[8] ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ।[2][4] ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ[9] ਜਿਹਨਾਂ ਨੇ ਉਹ ਦੇ ਵੀਡੀਓ ਯੂਟਿਊਬ ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ।[10] ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ।[5] ਬੀਬਰ ਦਾ ਪਹਿਲਾ ਗੀਤ "ਵਨ ਟਾਈਮ" 2009 ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸ ਨੂੰ ਨਵਁਬਰ 2009 ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ ਬਿਲਬਾਰਡ ਹੌਟ 100 ਦੀ ਸੂਚੀ ਵਿੱਚ ਸ਼ਾਮਿਲ ਸਨ।[11]

ਜਸਟਿਨ ਬੀਬਰ
ਜਸਟਿਨ ਬੀਬਰ 2015
ਜਸਟਿਨ ਬੀਬਰ 2015
ਜਾਣਕਾਰੀ
ਜਨਮ ਦਾ ਨਾਮਜਸਟਿਨ ਡ੍ਰਿਉ ਬੀਬਰ
ਜਨਮ (1994-03-01) ਮਾਰਚ 1, 1994 (ਉਮਰ 30)[1]
ਲੰਦਨ, ਓਂਟਾਰੀਓ, ਕੈਨੇਡਾ
ਮੂਲਸਟ੍ਰੇਟਫਾਰਡ, ਓਂਟਾਰੀਓ, ਕੈਨੇਡਾ
ਵੰਨਗੀ(ਆਂ)ਪੌਪ, ਆਰ ਅਤੇ ਬੀ, ਟੀਨ ਪੌਪ[2][3][4]
ਕਿੱਤਾਗਾਇਕ, ਸੰਗੀਤਕਾਰ, ਅਭਿਨੇਤਾ
ਸਾਜ਼ਆਵਾਜ, ਗਿਟਾਰ, ਪਿਆਨੋ, ਪੁਰਕੁਸ਼ਨ[5] trumpet[6]
ਸਾਲ ਸਰਗਰਮ2008–ਹੁਣ
ਲੇਬਲਆਇਲੈਂਡ, ਆਰਬੀਏਮਜੀ
ਵੈਂਬਸਾਈਟjustinbiebermusic.com

ਬੀਬਰ ਦਾ ਪਹਿਲਾ ਪੂਰਾ ਸਟੂਡੀਓ ਅਲਬਮ "ਮਾਈ ਵਰਲਡ 2.0" ਮਾਰਚ 2010 ਵਿੱਚ ਰਿਲੀਜ ਕੀਤਾ ਗਿਆ। ਇਹ ਕਈ ਮੁਲਕਾਂ ਵਿੱਚ ਸਿਖਰ ਦਸ ਥਾਂਵਾਂ ਵਿੱਚ ਅਤੇ ਅਮਰੀਕਾ ਵਿੱਚ ਪਲੈਟਿਨਮ ਪ੍ਰਮਾਣਿਤ ਰਿਹਾ। ਇਸ ਦੇ ਵਿੱਚ ਵਿਸ਼ਵਭਰ ਦਾ ਸਿਖਰ-ਦਸ ਗੀਤ "ਬੈਬੀ" ਸ਼ਾਮਿਲ ਸੀ। "ਬੈਬੀ" ਦਾ ਮਿਊਜਿਕ ਵੀਡੀਓ ਯੂਟਿਊਬ ਉੱਤੇ ਹੁਣ ਤੱਕ ਚਰਚਾ ਦਾ ਵਿਸ਼ਾ ਅਤੇ ਸਭ ਤੋਂ ਜਿਆਦਾ ਦੇਖੀ ਗਈ ਵੀਡੀਓਆਂ ਵਿੱਚੋਂ ਇੱਕ ਹੈ।

ਹਵਾਲੇ

ਬਾਹਰੀ ਕੜੀਆਂ