ਪੇਲੇ

ਫੁੱਟਬਾਲ ਖਿਡਾਰੀ (1940–2022)

ਐਡਸਨ ਅਰੇਂਟਸ ਡੋ ਨਾਸੀਮੈਟੋ (ਬ੍ਰਾਜ਼ੀਲੀ ਪੁਰਤਗਾਲੀ: [ˈɛtsõ (w)ɐˈɾɐ̃tʃiz du nɐsiˈmẽtu]; ਜਨਮ 21 ਜਾਂ 23 ਅਕਤੂਬਰ 1940- 29 ਦਸੰਬਰ 2022)[11] ਜਿਨ੍ਹਾਂ ਨੂੰ ਉਨ੍ਹਾਂ ਦੇ ਲੋਕਪ੍ਰਿਯ ਨਾਮ ਪੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸੇਵਾਮੁਕਤ ਬਰਾਜੀਲੀ ਫੁਟਬਾਲ ਖਿਡਾਰੀ ਹਨ। ਫੁਟਬਾਲ ਦੇ ਵਿਸ਼ੇਸ਼ਗਿਆਤਿਆਂ ਅਤੇ ਸਾਬਕਾ ਖਿਡਾਰੀਆਂ ਦੁਆਰਾ ਉਨ੍ਹਾਂ ਨੂੰ ਸਰਵਕਾਲੀਨ ਮਹਾਨ ਫੁਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1999 ਵਿੱਚ, ਉਨ੍ਹਾਂ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁਟਬਾਲ ਹਿਸਟਰੀ ਐਂਡ ਸਟੈਟਿਸਟਿਕਸ (IFFHS) ਦੁਆਰਾ ਸ਼ਤਾਬਦੀ ਦੇ ਫੁਟਬਾਲ ਖਿਡਾਰੀ ਦੇ ਰੂਪ ਵਿੱਚ ਚੁਣਿਆ ਗਿਆ। 29 ਦਸੰਬਰ 2022 ਨੂੰ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਦੀ ਬ੍ਰਾਜ਼ੀਲ ਦੇ ਸਾਓ ਪੋਲੋ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ।[12]

ਪੇਲੇ (1940-2022)
ਪੇਲੇ 2007 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮਐਡਸਨ ਅਰੇਂਟਸ ਡੋ ਨਾਸੀਮੈਟੋ
ਜਨਮ ਮਿਤੀ (1940-10-21) 21 ਅਕਤੂਬਰ 1940 (ਉਮਰ 83)
ਜਨਮ ਸਥਾਨਤਰੇਸ ਕੋਰਾਸੋਇਸ, ਬ੍ਰਾਜ਼ੀਲ
ਕੱਦ1.73 m (5 ft 8 in)
ਪੋਜੀਸ਼ਨਫੌਰਵਰਡ[1][2][3][4]
ਅਟੈਕਿੰਗ ਮਿਡਫੀਲਡਰ[5][6][7][8][9]
ਯੁਵਾ ਕੈਰੀਅਰ
1953–1956ਬਾਓਰੁ
ਸੀਨੀਅਰ ਕੈਰੀਅਰ*
ਸਾਲਟੀਮApps(ਗੋਲ)
1956–1974ਸੰਤੋਸ638(619)
1975–1977ਕੋਸਮੋਸ (1971–1985)[10]56(31)
ਕੁੱਲ694(650)
ਅੰਤਰਰਾਸ਼ਟਰੀ ਕੈਰੀਅਰ
1957–1971ਬ੍ਰਾਜ਼ੀਲ92(77)
ਮੈਡਲ ਰਿਕਾਰਡ
 ਬ੍ਰਾਜ਼ੀਲ ਦਾ/ਦੀ ਖਿਡਾਰੀ
Men's ਫੁਟਵਾਲ
ਫੀਫਾ ਵਿਸ਼ਵ ਕੱਪ
ਸੋਨੇ ਦਾ ਤਮਗਾ – ਪਹਿਲਾ ਸਥਾਨਫੀਫਾ ਵਿਸ਼ਵ ਕੱਪ 1958]]ਫੀਫਾ ਵਿਸ਼ਵ ਕੱਪ 1958
ਸੋਨੇ ਦਾ ਤਮਗਾ – ਪਹਿਲਾ ਸਥਾਨਫੀਫਾ ਵਿਸ਼ਵ ਕੱਪ 1962 ]]ਫੀਫਾ ਵਿਸ਼ਵ ਕੱਪ 1962
ਸੋਨੇ ਦਾ ਤਮਗਾ – ਪਹਿਲਾ ਸਥਾਨਫੀਫਾ ਵਿਸ਼ਵ ਕੱਪ 1970]]ਫੀਫਾ ਵਿਸ਼ਵ ਕੱਪ 1970]]
ਕੋਪਾ ਅਮਰੀਕਾ
ਚਾਂਦੀ ਦਾ ਤਗਮਾ – ਦੂਜਾ ਸਥਾਨ1959 ਸਾਓਥ ਅਮਰੀਕਾ ਮੁਕਾਬਲਾਕੌਮੀ ਟੀਮ
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ

ਜਨਮ

ਪੇਲੇ ਦਾ ਜਨਮ ਬ੍ਰਾਜ਼ੀਲ ਦੇ ਇੱਕ ਗ਼ਰੀਬ ਫੁਟਬਾਲ ਖਿਡਾਰੀ ਦੇ ਘਰ 23 ਅਕਤੂਬਰ 1940 ਨੂੰ ਹੋਇਆ। ਬ੍ਰਾਜ਼ੀਲ ਦੇ ਰਿਵਾਜ਼ ਅਨੁਸਾਰ ਪੇਲੇ ਦਾ ਨਾਂ ਬਹੁਤ ਲੰਮਾ ਹੈ। "ਪੇਲੇ" ਉਸ ਨੂੰ ਨੌਂ ਸਾਲ ਦੀ ਉਮਰ ਵਿੱਚ ਕਿਹਾ ਜਾਣ ਲੱਗਿਆ ਜਦੋਂ ਉਹ ਪੈਰਾਂ ਨਾਲ ਹਰੇਕ ਚੀਜ਼ ਨੂੰ ਰੋੜ੍ਹਦਾ ਫਿਰਦਾ ਸੀ। ਪੁਤਰਗੇਜ਼ੀ ਵਿੱਚ ਪੇਲੇ ਦਾ ਅਰਥ ਹੈ ਪੈਰ। ਨਿੱਕਾ ਹੁੰਦਾ ਉਹ ਲੀਰਾਂ ਦੀ ਖਿੱਦੋ ਤੇ ਟੁੱਟੇ ਡੱਬਿਆਂ ਨੂੰ ਕਿੱਕਾਂ ਮਾਰਦਾ ਰਹਿੰਦਾ।

ਪੜ੍ਹਾਈ

ਪੇਲੇ ਘੱਟ ਪੜ੍ਹਿਆ ਸੀ ਪਰ ਖੇਡ ਵਿੱਚ ਪ੍ਰਸਿੱਧੀ ਹਾਸਲ ਕਰਨ ਪਿੱਛੋਂ ਉਸ ਨੇ ਯੂਨੀਵਰਸਿਟੀ ਦੀ ਡਿਗਰੀ ਪਾਸ ਕਰ ਲਈ ਸੀ। ਉਸ ਨੇ ਦੇਸ਼ ਵਿਦੇਸ਼ ਜਾਂਦਿਆਂ ਕਈ ਬੋਲੀਆਂ ਸਿੱਖੀਆਂ। ਉਸ ਦੀ ਮਾਤ ਭਾਸ਼ਾ ਪੁਰਤਗੇਜ਼ੀ ਹੈ ਪਰ ਉਹ ਸਪੇਨੀ ਤੇ ਅੰਗਰੇਜ਼ੀ ਵੀ ਬੋਲ ਲੈਂਦਾ ਹੈ। ਉਹਨੂੰ ਫਰਾਂਸੀਸੀ ਤੇ ਇਤਾਲਵੀ ਭਾਸ਼ਾਵਾਂ ਵੀ ਡੰਗ ਸਾਰਨ ਜੋਗੀਆਂ ਆਉਂਦੀਆਂ ਹਨ।

ਖੇਡ ਜੀਵਨ

ਜਦੋਂ ਉਹ ਸੋਲ੍ਹਵੇਂ ਸਾਲ ਵਿੱਚ ਹੋਇਆ ਤਾਂ ਸੈਂਟੋਸ ਸ਼ਹਿਰ ਦੇ ਸੈਂਟੋਸ ਕਲੱਬ ਨੇ ਉਹਨੂੰ ਆਪਣੀ ਟੀਮ ਦਾ ਮੈਂਬਰ ਬਣਾ ਲਿਆ। ਸੈਟੋਂਸ ਕਲੱਬ ਵਿੱਚ ਵੀਹ ਮਹੀਨੇ ਖੇਡਣ ਪਿੱਛੋਂ ਉਹ ਫੁਟਬਾਲ ਦੇ ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਟੀਮ ਵਿੱਚ ਚੁਣਿਆ ਗਿਆ। ਅਠਾਰਵੇਂ ਸਾਲ ਦੀ ਪਠੀਰ ਉਮਰ ਵਿੱਚ ਉਹ ਬ੍ਰਾਜ਼ੀਲ ਵੱਲੋਂ 1958 ਦਾ ਵਿਸ਼ਵ ਕੱਪ ਖੇਡਣ ਗਿਆ। ਦਰਸ਼ਕ ਉਹਦੀ ਖੇਡ ਵੇਖ ਕੇ ਦੰਗ ਰਹਿ ਗਏ। ਵਿਸ਼ਵ ਕੱਪ ਜਿੱਤ ਕੇ ਜਦੋਂ ਪੇਲੇ ਹੋਰੀਂ ਵਤਨ ਪਰਤੇ ਤਾਂ ਉਨ੍ਹਾਂ ਦਾ ਸ਼ਾਹੀ ਸਵਾਗਤ ਹੋਇਆ। 1962 ਦੇ ਵਿਸ਼ਵ ਕੱਪ ਲਈ ਪੇਲੇ ਫਿਰ ਬ੍ਰਾਜ਼ੀਲ ਦੀ ਟੀਮ ਵਿੱਚ ਚੁਣਿਆ ਗਿਆ। ਬ੍ਰਾਜ਼ੀਲ ਦੂਜੀ ਵਾਰ ਫਿਰ ਵਿਸ਼ਵ ਕੱਪ ਜਿੱਤ ਗਿਆ ਜਿਸ ਵਿੱਚ ਪੇਲੇ ਦੇ ਗੋਲਾਂ ਦਾ ਵਿਸ਼ੇਸ਼ ਯੋਗਦਾਨ ਸੀ। 1965 ਵਿੱਚ ਸੈਂਟੋਸ ਵਿੱਚ ਕੁੜੀਆਂ ਦਾ ਬਾਸਕਟਬਾਲ ਮੈਚ ਦੀ ਰਿਜ਼ਰਵ ਖਿਡਾਰਨ ਰੋਜ਼ਮੇਰੀ ਵਿਆਹ ਕਰਾ ਲਿਆ।1966 ਦਾ ਵਿਸ਼ਵ ਕੱਪ ਖੇਡਣ ਲਈ ਉਹ ਤੀਜੀ ਵਾਰ ਬ੍ਰਾਜ਼ੀਲ ਦੀ ਟੀਮ ਦਾ ਮੈਂਬਰ ਬਣਿਆ। ਇੱਕ ਮੈਚ ਵਿੱਚ ਉਸ ਨੂੰ ਖਿਡਾਇਆ ਨਾ ਜਾ ਸਕਿਆ ਤੇ ਉਹੀ ਮੈਚ ਬ੍ਰਾਜ਼ੀਲ ਦੀ ਟੀਮ ਹਾਰ ਗਈ। 1970 ਦਾ ਵਿਸ਼ਵ ਕੱਪ ਤੀਜੀ ਵਾਰ ਜਿੱਤ ਕੇ ਲਿਆ। ਫਾਈਨਲ ਮੈਚ ਬ੍ਰਾਜ਼ੀਲ ਤੇ ਇਟਲੀ ਵਿਚਕਾਰ ਸੀ। ਦੋਵੇਂ ਦੇਸ਼ ਦੋ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੇ ਸਨ। ਜਿਹੜਾ ਦੇਸ਼ ਤੀਜੀ ਵਾਰ ਜਿੱਤ ਜਾਂਦਾ ਜੂਲਸ ਰਿਮਟ ਟਰਾਫੀ ਪੱਕੇ ਤੌਰ 'ਤੇ ਉਹਦੀ ਹੋ ਜਾਣੀ ਸੀ। ਮੈਕਸੀਕੋ ਵਿੱਚ ਫਾਈਨਲ ਮੈਚ ਬ੍ਰਾਜ਼ੀਲ ਨੇ ਇਟਲੀ ਨੂੰ ਬੁਰੀ ਤਰ੍ਹਾਂ ਹਰਾ ਕੇ ਫੀਫਾ ਟਰਾਫੀ ਹਮੇਸ਼ਾ ਲਈ ਆਪਣੇ ਕਬਜ਼ੇ ਵਿੱਚ ਕਰ ਲਈ। ਚੌਦਾਂ ਸਾਲ ਬ੍ਰਾਜ਼ੀਲ ਦੀ ਵਰਦੀ ਪਾਉਣ ਪਿੱਛੋਂ ਉਸ ਨੇ ਬ੍ਰਾਜ਼ੀਲ ਲਈ ਅਖ਼ੀਰਲਾ ਮੈਚ ਖੇਡਣ ਦਾ ਐਲਾਨ ਕਰ ਦਿੱਤਾ। ਉਹ ਮੈਚ 18 ਜੁਲਾਈ 1971 ਨੂੰ ਯੂਗੋਸਲਾਵੀਆ ਵਿਰੁੱਧ ਖੇਡਿਆ ਗਿਆ। ਇੱਕ ਲੱਖ ਅੱਸੀ ਹਜ਼ਾਰ ਦਰਸ਼ਕ 'ਫੀਕਾ ਫੀਕਾ' ਦਾ ਰਾਗ ਅਲਾਪ ਰਹੇ ਸਨ ਜਿਸ ਦਾ ਅਰਥ ਸੀ, ਪੇਲੇ ਠਹਿਰ, ਠਹਿਰ। ਉਹ ਮੈਚ ਦੋ ਦੋ ਗੋਲਾਂ ਦੀ ਬਰਾਬਰੀ 'ਤੇ ਮੁੱਕਾ। ਪੇਲੇ ਨੇ ਭਰੀਆਂ ਅੱਖਾਂ ਨਾਲ ਹੱਥ ਉਪਰ ਚੁੱਕ ਕੇ ਸਟੇਡੀਅਮ ਦਾ ਇੱਕ ਚੱਕਰ ਲਾਇਆ। ਉਹ ਬਾਹਾਂ ਲਹਿਰਾਅ ਕੇ ਦਰਸ਼ਕਾਂ ਦਾ ਧੰਨਵਾਦ ਕਰ ਰਿਹਾ ਸੀ ਦਰਸ਼ਕ ਖੜ੍ਹੇ ਹੋ ਕੇ ਉਹਦੇ ਮਾਣ ਵਿੱਚ ਤਾੜੀਆਂ ਮਾਰ ਰਹੇ ਸਨ। ਤਾੜੀਆਂ ਦੇ ਸ਼ੋਰ ਵਿੱਚ ਪੇਲੇ ਦੇ ਹੰਝੂ ਵਹਿ ਤੁਰੇ।

1974 ਦਾ ਵਿਸ਼ਵ ਕੱਪ ਆ ਗਿਆ ਵਿੱਚ ਪੇਲੇ ਖਿਡਾਰੀ ਦੀ ਥਾਂ ਕੁਮੈਂਟੇਟਰ ਬਣ ਕੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਪੁੱਜਾ। ਨਿਊਯਾਰਕ ਦੇ ਕਾਸਮਸ ਕਲੱਬ ਨੇ ਇੱਕ ਕਰੋੜ ਡਾਲਰ ਦੀ ਪੇਸ਼ਕਸ਼ ਕੀਤੀ। ਸੋਚ ਵਿਚਾਰ ਮਗਰੋਂ ਉਸ ਨੇ 15 ਜੂਨ 1975 ਨੂੰ ਦੋ ਸਾਲ ਲਈ ਕਾਸਮਸ ਵੱਲੋਂ ਖੇਡਣਾ ਪਰਵਾਨ ਕਰ ਲਿਆ। ਫਿਰ ਕਾਸਮਸ ਦੀ ਟੀਮ ਦੁਨੀਆ ਦੇ ਦੌਰੇ 'ਤੇ ਨਿਕਲੀ। 1977 ਵਿੱਚ ਪੇਲੇ ਕਲਕੱਤੇ ਦੇ ਈਡਨ ਗਾਰਡਨ ਵਿੱਚ ਵੀ ਇੱਕ ਮੈਚ ਖੇਡਿਆ।

ਹਜ਼ਾਰਵਾਂ ਗੋਲ

ਜਿਸ ਦਿਨ ਉਸ ਨੇ ਹਜ਼ਾਰਵਾਂ ਗੋਲ ਕੀਤਾ ਸੀ ਤਾਂ ਲੱਗਾ ਸੀ ਜਿਵੇਂ ਉਸ ਨੇ ਚੰਦ 'ਤੇ ਪੈਰ ਜਾ ਰੱਖਿਆ ਹੋਵੇ। ਜਿਸ ਦਿਨ 1250ਵਾਂ ਗੋਲ ਕੀਤਾ ਤਾਂ ਉਸ ਨੂੰ ਸੋਨੇ ਦੀਆਂ ਤਾਰਾਂ ਨਾਲ ਕੱਢੇ ਹੋਏ ਫੁਟਬਾਲ ਦੇ ਬੂਟ ਭੇਟਾ ਕੀਤੇ ਗਏ। ਹੁਣ ਵਧੀਆ ਖਿਡਾਰੀ ਲਈ ਪੇਲੇ ਅਵਾਰਡ ਰੱਖਿਆ ਗਿਆ ਹੈ। ਉਹ ਬ੍ਰਾਜ਼ੀਲ ਦਾ ਖੇਡ ਮੰਤਰੀ ਰਹਿ ਚੁੱਕੈ। ਉਹ ਫੁਟਬਾਲ ਦੇ ਮੈਚਾਂ ਦੀ ਕੁਮੈਂਟਰੀ ਕਰਦਾ ਤੇ ਵਿਸ਼ੇਸ਼ਗ ਵਜੋਂ ਟਿੱਪਣੀਆਂ ਦਿੰਦਾ ਰਿਹਾ ਹੈ।

ਸਨਮਾਨ

  • ਖੇਡ ਪੱਤਰਕਾਰਾਂ ਨੇ ਪੇਲੇ ਨੂੰ ਵੀਹਵੀਂ ਸਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਹੈ।
  • ਉਸ ਨੇ ਪਹਿਲੇ ਦਰਜੇ ਦੀ ਫੁਟਬਾਲ ਦੇ 1363 ਮੈਚ ਖੇਡਣ ਤੇ 1283 ਗੋਲ ਕਰਨ ਦਾ ਰਿਕਾਰਡ ਰੱਖਿਆ।
  • ਉਹ ਵੀਹ ਵਰ੍ਹੇ ਉਚ ਪੱਧਰੀ ਫੁਟਬਾਲ ਖੇਡਿਆ ਤੇ ਤਿੰਨ ਵਾਰ ਵਿਸ਼ਵ ਕੱਪ ਜਿੱਤਿਆ।
  • 92 ਇੰਟਰਨੈਸ਼ਨਲ ਮੈਚਾਂ ਵਿੱਚ ਉਸ ਨੇ 77 ਇੰਟਰਨੈਸ਼ਨਲ ਗੋਲ ਕੀਤੇ।
  • ਉਸ ਨੇ ਆਪਣੀ ਖੇਡ ਨਾਲ ਕਰੋੜਾਂ ਡਾਲਰ ਕਮਾਏ ਤੇ ਕਰੋੜਾਂ ਦਰਸ਼ਕਾਂ ਦਾ ਦਿਲ ਪਰਚਾਇਆ।
  • ਮੈਕਸੀਕੋ ਦੇ ਇੱਕ ਕਲੱਬ ਨੇ ਉਹਦੇ ਮੂਹਰੇ ਖਾਲੀ ਚੈੱਕ ਰੱਖ ਦਿੱਤਾ ਸੀ ਕਿ ਉਹ ਜਿੰਨੀ ਚਾਹੇ ਰਕਮ ਭਰ ਲਵੇ ਤੇ ਉਸ ਕਲੱਬ ਵੱਲੋਂ ਖੇਡਣਾ ਮੰਨ ਲਵੇ।
  • ਬ੍ਰਾਜ਼ੀਲ ਦਾ ਉਹ 'ਕਾਲਾ ਮੋਤੀ' ਹੈ ਜੀਹਨੂੰ ਕਈ ਖ਼ਿਤਾਬਾਂ ਨਾਲ ਵਡਿਆਇਆ ਗਿਆ ਹੈ।
  • ਪੇਲੇ ਨੇ ਦੁਨੀਆ ਦੇ ਸੌ ਦੇ ਕਰੀਬ ਮੁਲਕ ਗਾਹੇ ਹਨ।
  • ਉਹ ਦੋ ਪੋਪਾਂ, ਪੰਜ ਸ਼ਹਿਨਸ਼ਾਹਾਂ, ਦਸ ਬਾਦਸ਼ਾਹਾਂ, ਸੱਤਰ ਮੁਲਕਾਂ ਦੇ ਪ੍ਰਧਾਨਾਂ ਤੇ ਚਾਲੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਿਆ ਹੈ।
  • ਸ਼ਾਹ ਇਰਾਨ ਉਹਨੂੰ ਮਿਲਣ ਲਈ ਇੱਕ ਹਵਾਈ ਅੱਡੇ 'ਤੇ ਉਹਨੂੰ ਤਿੰਨ ਘੰਟੇ ਉਡੀਕਦਾ ਰਿਹਾ।
  • ਲਾਲ ਚੀਨ ਦੇ ਸਰਹੱਦੀ ਰਾਖੇ ਚੌਕੀਆਂ ਸੁੰਨੀਆਂ ਛੱਡ ਕੇ ਹਾਂਗਕਾਂਗ ਵਿੱਚ ਉਹਦੇ ਦਰਸ਼ਨ ਕਰਨ ਗਏ।
  • ਨਾਈਜੀਰੀਆ ਵਿੱਚ ਉਹਦੀ ਖੇਡ ਵੇਖਣ ਖ਼ਾਤਰ ਲੜਾਈ ਦੋ ਦਿਨ ਬੰਦ ਰਹੀ। ਉਹ ਅਨੇਕਾਂ ਦੇਸ਼ਾਂ ਦਾ ਸਨਮਾਨਿਤ ਸ਼ਹਿਰੀ ਹੈ।
  • ਬ੍ਰਾਜ਼ੀਲ ਵਿੱਚ ਉਹ ਫਿਲਮੀ ਤੇ ਟੀ. ਵੀ. ਕਲਾਕਾਰ ਅਤੇ ਕਵੀ ਤੇ ਸੰਗੀਤਕਾਰ ਵਜੋਂ ਵੀ ਜਾਣਿਆਂ ਜਾਂਦਾ ਹੈ।
  • ਉਹਦੇ ਆਟੋਗਰਾਫ ਲੈਣ ਲਈ ਸਭ ਥਾਈਂ ਭੀੜਾਂ ਜੁੜਦੀਆਂ ਰਹੀਆਂ।
  • ਵੱਖ ਵੱਖ ਭਾਸ਼ਾਵਾਂ ਦੇ ਨੱਬੇ ਗੀਤਾਂ ਵਿੱਚ ਪੇਲੇ ਦਾ ਨਾਂ ਗਾਇਆ ਗਿਐ।

ਹਵਾਲੇ