ਬੈਲਨ ਡੀ'ਓਰ

ਬੈਲਨ ਡੀ’ਓਰ (ਸ਼ਾ.ਅ. 'ਸੁਨਹਿਰੀ ਗੇਂਦ') ਇੱਕ ਸਲਾਨਾ ਦਿੱਤਾ ਜਾਣ ਵਾਲਾ ਫੁੱਟਬਾਲ ਖਿਤਾਬ ਹੈ ਜਿਹੜਾ ਕਿ ਫ਼੍ਰਾਂਸੀਸੀ ਰਸਾਲੇ “ਫ਼੍ਰਾਂਸ ਫੁੱਟਬਾਲ” ਵੱਲੋਂ 1956 ਤੋਂ ਦਿੱਤਾ ਜਾਂਦਾ ਪਿਆ ਹੈ। 2010 ਤੋਂ 2015 ਤੱਕ ਫੀਫਾ ਨਾਲ ਹੋਏ ਇੱਕ ਇਕਰਾਰਨਾਮੇਂ ਮੁਤਾਬਕ, ਇਸ ਖਿਤਾਬ ਨੂੰ ਫੀਫਾ ਵਰਲਡ ਪਲੇਅਰ ਔਫ ਦ ਯੀਅਰ ਨਾਲ ਆਰਜ਼ੀ ਤੌਰ ‘ਤੇ ਰਲ਼ਾ ਕੇ ਫੀਫਾ ਬੈਲਨ ਡੀ’ਓਰ ਦਾ ਨਾਮ ਦੇ ਦਿੱਤਾ ਗਿਆ ਸੀ। ਇਹ ਇਕਰਾਰਨਾਮਾ 2016 ਵਿੱਚ ਮੁੱਕਿਆ ਅਤੇ ਇਹ ਖਿਤਾਬ ਮੁੜ ਬੈਲਨ ਡੀ’ਓਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

ਬੈਲਨ ਡੀ’ਓਰ
ਬੈਲਨ ਡੀ’ਓਰ ਖਿਤਾਬ
ਮਿਤੀ1956; 68 ਸਾਲ ਪਹਿਲਾਂ (1956)
ਟਿਕਾਣਾਪੈਰਿਸ, ਫ਼ਰਾਂਸ
ਦੇਸ਼ਫ਼ਰਾਂਸ Edit on Wikidata
ਵੱਲੋਂ ਪੇਸ਼ ਕੀਤਾਫ਼ਰਾਂਸ ਫੁੱਟਬਾਲ (ਯੂਐੱਫਾ ਨਾਲ ਸਹਿ-ਪ੍ਰਬੰਧਕ)
ਪਹਿਲੀ ਵਾਰ1956
ਮੌਜੂਦਾ ਜੇਤੂਅਰਜਨਟੀਨਾ ਲੀਓਨਲ ਮੈੱਸੀ
(8ਵਾਂ ਖਿਤਾਬ)
ਸਭ ਤੋਂ ਵੱਧ ਪੁਰਸਕਾਰਅਰਜਨਟੀਨਾ ਲੀਓਨਲ ਮੈੱਸੀ
(8 ਖਿਤਾਬ)
ਸਭ ਤੋਂ ਵੱਧ ਨਾਮਜ਼ਦਗੀਆਂਪੁਰਤਗਾਲ ਕ੍ਰਿਸਟੀਆਨੋ ਰੋਨਾਲਡੋ
(18 ਨਾਮਜ਼ਦਗੀਆਂ)[1]
ਵੈੱਬਸਾਈਟfrancefootball.fr
← 2023 ·ਬੈਲਨ ਡੀ’ਓਰ· 2024 →

2007 ਤੋਂ ਬਾਅਦ, ਕੌਮੀ ਟੀਮਾਂ ਦੇ ਕੋਚਾਂ ਅਤੇ ਕਪਤਾਨਾਂ ਨੂੰ ਵੀ ਆਪਣਾ ਮਤ ਦੇਣ ਦਾ ਹੱਕ ਮਿਲਿਆ। ਬੈਲਨ ਡੀ’ਓਰ ੨੦੦੭ ਵਿੱਚ ਇੱਕ ਕੌਮਾਂਤਰੀ ਖਿਤਾਬ ਬਣਿਆ ਜਿਸ ਵਿੱਚ ਸਾਰੀ ਦੁਨੀਆ ਦੇ ਪੇਸ਼ੇਵਰ ਫੁੱਟਬਾਲ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਣ ਲੱਗਿਆ।

ਨੋਟ

ਹਵਾਲੇ

ਬਾਹਰੀ ਲਿੰਕ