ਵਿਕੀਮੀਡੀਆ ਸੰਸਥਾ

ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਇੱਕ ਗੈਰ-ਲਾਭਕਾਰੀ ਸੰਸਥਾ, ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।

ਵਿਕੀਮੀਡੀਆ ਸੰਸਥਾ, ਇੰਕ.
ਸੰਖੇਪWMF
ਨਿਰਮਾਣਜੂਨ 20, 2003; 20 ਸਾਲ ਪਹਿਲਾਂ (2003-06-20)
ਸੇਂਟ ਪੀਟਰਸਬਰਗ, ਫ਼ਲੌਰਿਡਾ, ਯੂ.ਐਸ.
ਸੰਸਥਾਪਕਜਿੰਮੀ ਵੇਲਸ
ਕਿਸਮ501(c)(3) ਸੰਸਥਾ, ਚੈਰਿਟੀ ਸੰਸਥਾ
ਟੈਕਸ ਆਈਡੀ ਨੰਬਰ
20-0049703[1]
ਕੇਂਦਰਿਤਮੁਫ਼ਤ, ਖੁੱਲ੍ਹੀ ਸਮੱਗਰੀ,ਬਹੁਭਾਸ਼ਾਈ ਵਿਕੀ-ਆਧਾਰਿਤ ਇੰਟਰਨੈੱਟ ਪਰਿਯੋਜਨਾਵਾਂ
ਟਿਕਾਣਾ
ਖੇਤਰਵਿਸ਼ਵਭਰ
ਉਤਪਾਦਵਿਕੀਪੀਡੀਆ, ਵਿਕਸ਼ਨਰੀ, ਵਿਕੀਮੀਡੀਆ ਕਾਮਨਜ਼, ਵਿਕੀਡਾਟਾ, ਵਿਕੀਕਥਨ, ਵਿਕੀਕਿਤਾਬਾਂ, ਵਿਕੀਸੋਰਸ, ਵਿਕੀਜਾਤੀਆਂ, ਵਿਕੀਖ਼ਬਰਾਂ, ਵਿਕੀਵਰਸਿਟੀ, ਵਿਕੀਸਫ਼ਰ, ਮੀਡੀਆਵਿਕੀ
ਮੈਂਬਰhip
ਕੇਵਲ ਬੋਰਡ
ਮੁੱਖ ਕਾਰਜਕਾਰੀ ਅਧਿਕਾਰੀ
ਮਰਿਆਨਾ ਇਸਕੰਦਰ
ਮਾਲੀਆ
[2]
ਖਰਚੇ
  • US$146.0 ਮਿਲੀਅਨ (2022)
  • US$111.8 ਮਿਲੀਅਨ (2021)
[3]
ਅਧਿਕਾਰੀ
~700 ਅਮਲਾ/ਠੇਕੇ ਤੇ ਕੰਮ ਕਰਨ ਵਾਲੇ (ਨਵੰਬਰ 2022 ਤੱਕ )
ਵੈੱਬਸਾਈਟ
ਅੰਦਰੂਨੀ ਵਿਕੀਮੀਡੀਆ ਵੀਡੀਓ
ਸੀ.ਈ.ਓ ਮਰਿਆਨਾ ਇਸਕੰਦਰ, 2022
ਸਾਨ ਫਰਾਂਸਿਸਕੋ ਵਿਖੇ ਵਿਕੀਮੀਡੀਆ ਫ਼ਾਊਂਡੇਸ਼ਨ ਦਾ ਮੁੱਖ ਦਫ਼ਤਰ

ਸੰਸਥਾ ਦੇ ਉਦੇਸ਼

ਵਿਕੀਮੀਡੀਆ ਸੰਸਥਾ ਦਾ ਉਦੇਸ਼ ਮੁਫ਼ਤ ਲਾਇਸੈਂਸ ਜਾਂ ਜਨਤਕ ਕਾਰਜਾਂ (public domain) ਦੇ ਤਹਿਤ ਅਕਾਦਮਿਕ ਸਮੱਗਰੀ ਇਕੱਠੀ ਕਰਕੇ ਸੰਸਾਰ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਾ ਹੈ।[4] ਵਿਕੀਮੀਡੀਆ ਫ਼ਾਊਂਡੇਸ਼ਨ ਦਾ ਇੱਕ ਹੋਰ ਮੁੱਖ ਉਦੇਸ਼ ਸਿਆਸੀ ਵਕਾਲਤ ਹੈ।[5]

ਵਿਕੀਮੀਡੀਆ ਫ਼ਾਊਂਡੇਸ਼ਨ ਨੂੰ 2005 ਵਿੱਚ ਜਨਤਕ ਚੈਰਿਟੀ ਵਜੋਂ ਯੂਐਸ ਅੰਦਰੂਨੀ ਮਾਲੀਆ ਕੋਡ ਦੁਆਰਾ ਧਾਰਾ 501 (ਸੀ) (3) ਦੀ ਸਥਿਤੀ ਪ੍ਰਦਾਨ ਕੀਤੀ ਗਈ ਸੀ।[6] ਫਾਊਂਡੇਸ਼ਨ ਦੇ ਉਪ-ਨਿਯਮ ਵਿੱਦਿਅਕ ਸਮੱਗਰੀ ਇਕੱਠੀ ਕਰਨ ਅਤੇ ਵਿਕਸਤ ਕਰਨ, ਅਤੇ ਇਸ ਨੂੰ ਪ੍ਰਭਾਵੀ ਅਤੇ ਵਿਸ਼ਵ ਪੱਧਰ 'ਤੇ ਪ੍ਰਸਾਰ ਕਰਨ ਦਾ ਮੰਤਵ ਰੱਖਦੇ ਹਨ।[7]

ਇਤਿਹਾਸ

ਵਿਕੀਪੀਡੀਆ ਦੀ ਸ਼ੁਰੂਆਤ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦੀ ਪਰਿਯੋਜਨਾ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰ ਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ 9 ਮਾਰਚ 2000 ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸ ਦੇ ਮੁੱਖ ਅਹੁਦੇਦਾਰਾਂ ਵਿੱਚ ਜਿੰਮੀ ਵੇਲਸ, ਬੋਮਿਸ (ਸੀ.ਈ.ਓ) ਸਨ। ਲੈਰੀ ਸੈਂਗਰ ਇਸ ਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕੀਪੀਡੀਆ ਦੇ ਮੁੱਖ ਸੰਪਾਦਕ ਬਣੇ। ਕਿਉਂਕਿ ਵਿਕੀਪੀਡੀਆ ਬੋਮਿਸ ਦੇ ਸਰੋਤਾਂ ਨੂੰ ਘਟਾ ਰਿਹਾ ਸੀ, ਵੇਲਜ਼ ਅਤੇ ਲੈਰੀ ਸੈਂਗਰ ਨੇ ਪ੍ਰੋਜੈਕਟ ਨੂੰ ਫੰਡ ਦੇਣ ਲਈ ਇੱਕ ਚੈਰਿਟੀ ਮਾਡਲ ਬਾਰੇ ਸੋਚਿਆ। 20 ਜੂਨ, 2003 ਨੂੰ ਵਿਕੀਮੀਡੀਆ ਫਾਊਂਡੇਸ਼ਨ ਨੂੰ ਫਲੋਰਿਡਾ ਵਿੱਚ ਸ਼ਾਮਲ ਕੀਤਾ ਗਿਆ ਸੀ।[8][9]"ਵਿਕੀਮੀਡੀਆ" ਸ਼ਬਦ, ਵਿਕੀ ਅਤੇ ਮੀਡੀਆ ਤੋਂ ਮਿਲ ਕੇ ਬਣਿਆ ਹੈ, ਇਹ ਨਾਮ ਅਮਰੀਕੀ ਲੇਖਕ ਸ਼ੇਲਡਨ ਰਮਪਟਨ ਦੁਆਰਾ ਮਾਰਚ 2003 ਵਿੱਚ ਇੱਕ ਇੰਗਲਿਸ਼ ਮੇਲਿੰਗ ਸੂਚੀ ਵਿੱਚ ਇੱਕ ਪਦ ਤੋਂ ਤਿਆਰ ਕੀਤਾ ਗਿਆ ਸੀ।[10] ਫਿਰ ਤਿੰਨ ਮਹੀਨੇ ਬਾਅਦ ਵਿਕੀ ਤੇ ਆਧਾਰਿਤ ਦੂਜੇ ਪ੍ਰੋਜੈਕਟ ਵਿਕਸ਼ਨਰੀ ਦੀ ਸ਼ੁਰੂਆਤ ਕੀਤੀ ਗਈ ਸੀ।

ਪ੍ਰਾਜੈਕਟ ਅਤੇ ਪਹਿਲਕਦਮੀਆਂ

ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਤੋਂ ਇਲਾਵਾ ਇਹ ਸੰਸਥਾ ਦਸ ਹੋਰ ਵਿਕੀ ਪਰਿਯੋਜਨਾਵਾਂ ਵੀ ਚਲਾ ਰਹੀ ਹੈ:

ਨਾਮ: ਵਿਕੀਪੀਡੀਆ
ਵਰਣਨ: ਆਨਲਾਈਨ ਇਨਸਾਈਕਲੋਪੀਡੀਆ
ਵੈੱਬਸਾਈਟ: www.wikipedia.org
ਸ਼ੁਰੂ ਕੀਤਾ: ਜਨਵਰੀ 15, 2001
ਐਡੀਸ਼ਨ: 290
ਅਲੈਕਸਾ ਦਰਜਾਬੰਦੀ: 5 (ਗਲੋਬਲ, ਜਨਵਰੀ 2018 ਤੱਕ )[11]
ਨਾਮ: ਵਿਕਸ਼ਨਰੀ
ਵਰਣਨ: ਆਨਲਾਈਨ ਡਿਕਸ਼ਨਰੀ ਅਤੇ ਥੀਸਿਸ
ਵੈੱਬਸਾਈਟ: www.wiktionary.org
ਸ਼ੁਰੂ ਕੀਤਾ: ਦਸੰਬਰ 12, 2002
ਐਡੀਸ਼ਨ: 270 ਭਾਸ਼ਾਵਾਂ ਵਿੱਚ ਲਗਭਗ
ਅਲੈਕਸਾ ਦਰਜਾਬੰਦੀ: 503 (ਗਲੋਬਲ, ਜਨਵਰੀ 2018 ਤੱਕ )[12]
ਨਾਮ: ਵਿਕੀਕਿਤਾਬਾਂ
ਵਰਣਨ: ਪਾਠਪੁਸਤਕਾਂ
ਵੈੱਬਸਾਈਟ: www.wikibooks.org
ਸ਼ੁਰੂ ਕੀਤਾ: ਜੁਲਾਈ 10, 2003
ਅਲੈਕਸਾ ਦਰਜਾਬੰਦੀ: 1,986 (ਗਲੋਬਲ, ਜਨਵਰੀ 2018 ਤੱਕ )[13]
ਨਾਮ: ਵਿਕੀਕਥਨ
ਵਰਣਨ: collection of quotations
ਵੈੱਬਸਾਈਟ: www.wikiquote.org
ਸ਼ੁਰੂ ਕੀਤਾ: ਜੁਲਾਈ 10, 2003
ਅਲੈਕਸਾ ਦਰਜਾਬੰਦੀ: 4,060 (ਗਲੋਬਲ, ਜਨਵਰੀ 2018 ਤੱਕ )[14]
ਨਾਮ: ਵਿਕੀਸਫ਼ਰ
ਵਰਣਨ: ਸਫ਼ਰ ਗਾਈਡ
ਵੈੱਬਸਾਈਟ: www.wikivoyage.org
ਸ਼ੁਰੂ ਕੀਤਾ: ਜੁਲਾਈ 2003, ਵਿਕੀਯਾਤਰਾ ਵਜੋਂ
ਫੋਰਕਡ: ਦਸੰਬਰ 10, 2006 (ਜਰਮਨ ਭਾਸ਼ਾ)
ਦੁਬਾਰਾ ਸ਼ੁਰੂਆਤ: ਜਨਵਰੀ 15, 2013 ਵਿਕੀਮੀਡੀਆ ਸੰਸਥਾ ਦੁਆਰਾ ਅੰਗਰੇਜ਼ੀ ਵਿੱਚ
ਅਲੈਕਸਾ ਦਰਜਾਬੰਦੀ: 24,186 (ਗਲੋਬਲ, ਜਨਵਰੀ 2018 ਤੱਕ )[15]
ਨਾਮ: ਵਿਕੀਸੋਰਸ
ਵਰਣਨ: ਡਿਜੀਟਲ ਲਾਈਬ੍ਰੇਰੀ
ਵੈੱਬਸਾਈਟ: www.wikisource.org
ਸ਼ੁਰੂ ਕੀਤਾ: ਨਵੰਬਰ 24, 2003
ਅਲੈਕਸਾ ਦਰਜਾਬੰਦੀ: 3,673 (ਗਲੋਬਲ, ਜਨਵਰੀ 2018 ਤੱਕ )[16]
ਨਾਮ: ਵਿਕੀਮੀਡੀਆ ਕਾਮਨਜ਼
ਵਰਣਨ: ਫੋਟੋਆਂ, ਆਵਾਜ਼ਾਂ ਅਤੇ ਵੀਡੀਓ
ਵੈੱਬਸਾਈਟ: commons.wikimedia.org
ਸ਼ੁਰੂ ਕੀਤਾ: ਸਤੰਬਰ 7, 2004
ਨਾਮ: ਵਿਕੀਜਾਤੀਆਂ
ਵਰਣਨ: ਜਾਤੀਆਂ ਦਾ ਸਮੂਹ
ਵੈੱਬਸਾਈਟ: species.wikimedia.org
ਸ਼ੁਰੂ ਕੀਤਾ: ਸਤੰਬਰ 14, 2004
ਨਾਮ: ਵਿਕੀਖ਼ਬਰਾਂ
ਵਰਨਣ: ਆਨਲਾਈਨ ਅਖ਼ਬਾਰ
ਵੈੱਬਸਾਈਟ: www.wikinews.org
ਸ਼ੁਰੂਆਤ: ਨਵੰਬਰ 8, 2004
ਅਲੈਕਸਾ ਦਰਜਾਬੰਦੀ: 70,278 (ਗਲੋਬਲ, ਜਨਵਰੀ 2018 ਤੱਕ )[17]
ਨਾਮ: ਵਿਕੀਵਰਸਿਟੀ
ਵਰਣਨ: ਟਿਊਟੋਰੀਅਲ ਅਤੇ ਕੋਰਸ
ਵੈੱਬਸਾਈਟ: www.wikiversity.org
ਸ਼ੁਰੂ ਕੀਤਾ: August 15, 2006
ਅਲੈਕਸਾ ਦਰਜਾਬੰਦੀ: 11,687 (ਗਲੋਬਲ, ਜਨਵਰੀ 2018 ਤੱਕ )[18]
ਨਾਮ: ਵਿਕੀਡਾਟਾ
ਵਰਣਨ: ਗਿਆਨ ਆਧਾਰ
ਵੈੱਬਸਾਈਟ: www.wikidata.org
ਸ਼ੁਰੂ ਕੀਤਾ: ਅਕਤੂਬਰ 30, 2012
ਅਲੈਕਸਾ ਦਰਜਾਬੰਦੀ: 13,467 (ਗਲੋਬਲ, ਜਨਵਰੀ 2018 ਤੱਕ )[19]

ਬੁਨਿਆਦੀ ਢਾਂਚਾ ਅਤੇ ਤਾਲਮੇਲ ਪਰਿਯੋਜਨਾਵਾਂ

ਨਾਮ: ਮੈਟਾ-ਵਿਕੀ
ਵਰਨਣ: ਵਿਕੀਮੀਡੀਆ ਭਾਈਚਾਰੇ ਦੇ ਪ੍ਰੋਜੈਕਟਾਂ ਲਈ ਕੇਂਦਰੀ ਵੈੱਬਸਾਈਟ
ਵੈੱਬਸਾਈਟ: meta.wikimedia.org
ਨਾਮ: ਵਿਕੀਮੀਡੀਆ ਇਨਕਿਊਬੇਟਰ
ਵਰਨਣ: ਭਾਸ਼ਾਵਾਂ ਦੇ ਵਿਕਾਸ ਲਈ
ਵੈੱਬਸਾਈਟ: incubator.wikimedia.org
ਨਾਮ: ਮੀਡੀਆਵਿਕੀ
ਵਰਨਣ: ਮੀਡੀਆਵਿਕੀ ਸਾਫ਼ਟਵੇਅਰ
ਵੈੱਬਸਾਈਟ: www.mediawiki.org
ਨਾਮ: ਵਿਕੀਟੈਕ
ਉਰਫ਼: ਵਿਕੀਮੀਡੀਆ ਲੈਬਸ
ਵਰਨਣ: ਤਕਨੀਕੀ ਪਰਿਯੋਜਨਾਵਾਂ ਅਤੇ ਬੁਨਿਆਦੀ ਢਾਂਚਾ
ਵੈੱਬਸਾਈਟ: wikitech.wikimedia.org

ਅੰਦੋਲਨ ਸਹਿਯੋਗੀ

ਵਿਕੀਮੀਡੀਆ ਅੰਦੋਲਨ ਸਹਿਯੋਗੀ ਸੁਤੰਤਰ ਹਨ, ਪਰ ਵਿਕੀਮੀਡੀਆ ਦੀ ਸਹਾਇਤਾ ਕਰਨ ਲਈ ਅਤੇ ਵਿਕੀਮੀਡੀਆ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਮਿਲ ਕੇ ਕੰਮ ਕਰਨ ਲਈ ਲੋਕਾਂ ਦੇ ਸਮੂਹਾਂ ਨੂੰ ਰਸਮੀ ਤੌਰ 'ਤੇ ਮਾਨਤਾ ਪ੍ਰਾਪਤ ਹੈ। ਵਿਕੀਮੀਡੀਆ ਫ਼ਾਊਂਡੇਸ਼ਨ ਦੇ ਟਰੱਸਟੀਜ਼ ਬੋਰਡ ਨੇ ਅੰਦੋਲਨ ਸਹਿਯੋਗੀਆਂ ਲਈ ਤਿੰਨ ਸਰਗਰਮ ਮਾਡਲ ਮਨਜ਼ੂਰ ਕੀਤੇ ਹਨ: ਚੈਪਟਰ, ਥੀਮੈਟਿਕ ਸੰਸਥਾਵਾਂ ਅਤੇ ਯੂਜਰ ਸਮੂਹ। ਅੰਦੋਲਨ ਨਾਲ ਸੰਬੰਧਤ ਇਹ ਮਾਡਲ ਵਿਕੀਮੀਡੀਆ ਅੰਦੋਲਨ, ਜਿਵੇਂ ਕਿ ਖੇਤਰੀ ਕਾਨਫਰੰਸ, ਆਊਟਰੀਚ, ਐਡਿਟ-ਏ-ਥੋਨਸ, ਹੈਕਥੌਨਜ਼, ਜਨ ਸੰਬੰਧ, ਪਬਲਿਕ ਪਾਲਿਸੀ ਐਡਵੋਕੇਸੀ, ਗਲੈਮ ਦੀ ਸ਼ਮੂਲੀਅਤ, ਅਤੇ ਵਿਕੀਮੈਨੀਆ ਗਤੀਵਿਧੀਆਂ ਨੂੰ ਸੰਗਠਿਤ ਕਰਨ ਅਤੇ ਉਸ ਵਿੱਚ ਸ਼ਮੂਲੀਅਤ ਲਈ ਕੰਮ ਕਰਦੇ ਹਨ।[20][21][22]

ਇੱਕ ਚੈਪਟਰ ਅਤੇ ਥੀਮੈਟਿਕ ਸੰਸਥਾ ਦੀ ਪਛਾਣ ਫਾਊਂਡੇਸ਼ਨ ਬੋਰਡ ਦੁਆਰਾ ਮਨਜ਼ੂਰ ਕੀਤੀ ਜਾਂਦੀ ਹੈ।[22][23] ਫਾਊਂਡੇਸ਼ਨ ਨੇ 2004 ਵਿੱਚ ਚੈਪਟਰਾਂ ਦੀ ਚੋਣ ਕਰਨੀ ਸ਼ੁਰੂ ਕੀਤੀ।[24]

ਵਿਕੀਮੈਨੀਆ

ਹਰ ਸਾਲ ਵਿਕੀਮੈਨੀਆ ਨਾਂ ਦੀ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਆਯੋਜਿਤ ਹੁੰਦੀ ਹੈ, ਜਿਸ ਵਿੱਚ ਵਿਕੀਮੀਡੀਆ ਸੰਸਥਾਵਾਂ ਅਤੇ ਪ੍ਰੋਜੈਕਟਾਂ ਨਾਲ ਜੁੜੇ ਲੋਕ ਸ਼ਾਮਲ ਹੁੰਦੇ ਹਨ। ਪਹਿਲੀ ਵਿਕੀਮੈਨੀਆ ਕਾਨਫ਼ਰੰਸ 2005 ਵਿੱਚ, ਫ੍ਰੈਂਕਫਰਟ, ਜਰਮਨੀ ਵਿੱਚ ਆਯੋਜਤ ਕੀਤੀ ਗਈ ਸੀ। ਅੱਜਕੱਲ੍ਹ ਵਿਕੀਮੈਨੀਆ ਇੱਕ ਕਮੇਟੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਜੋ ਆਮ ਤੌਰ ਤੇ ਕੌਮੀ ਚੈਪਟਰ ਦੁਆਰਾ ਸਮਰਥਿਤ ਹੁੰਦੀ ਹੈ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਹ ਬੁਇਨੋਸ ਏਅਰਸ,[25] ਕੈਂਬਰਿਜ,[26] ਹਾਈਫ਼ਾ,[27] ਹਾਂਗ ਕਾਂਗ,[28] ਅਤੇ ਲੰਡਨ ਵਰਗੇ ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾ ਚੁੱਕੀ ਹੈ।[29] 2015 ਵਿੱਚ ਇਹ ਮੈਕਸੀਕੋ ਸ਼ਹਿਰ ਵਿੱਚ ਹੋਈ ਸੀ।[30] 2016 ਵਿੱਚ ਇਹ ਇਟਲੀ ਦੇ ਏਸੀਨੋ ਲਾਰੀਓ ਸ਼ਹਿਰ ਵਿੱਚ ਹੋਈ ਸੀ।[31]

ਬਾਹਰੀ ਕੜੀਆਂ

ਹੋਰ

ਹਵਾਲੇ