4 ਜੁਲਾਈ

ਮਿਤੀ
<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

4 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 185ਵਾਂ (ਲੀਪ ਸਾਲ ਵਿੱਚ 186ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 180 ਦਿਨ ਬਾਕੀ ਹਨ।

ਵਾਕਿਆ

  • 1712ਨਿਊ ਯਾਰਕ ਵਿੱਚ ਗ਼ੁਲਾਮਾਂ ਵਲੋਂ ਬਗ਼ਾਵਤ ਕਰ ਕੇ 9 ਗੋਰੇ ਮਾਰਨ ਮਗਰੋਂ ਫ਼ੌਜ ਨੇ ਬਹੁਤ ਸਾਰੇ ਗ਼ੁਲਾਮ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਵਿੱਚੋਂ 12 ਨੂੰ ਗੋਲੀਆਂ ਨਾਲ ਉਡਾ ਦਿਤਾ।
  • 1776ਅਮਰੀਕਾ ਵਿੱਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ ਜਾਹਨ ਹੈਨਕੌਕ ਨੇ ਥਾਮਸ ਜੈਫ਼ਰਸਨ ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉੱਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿੱਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
  • 1855 – ਮਸ਼ਹੂਰ ਅਮਰੀਕਨ ਕਵੀ ਵਾਲਟ ਵਿਟਮੈਨ ਨੇ ਅਪਣੀ ਕਿਤਾਬ ਘਾਹ ਦੀਆਂ ਪੱਤੀਆਂ ਅਪਣੇ ਖ਼ਰਚ ‘ਤੇ ਛਾਪੀ।
  • 1884 – ਅਮਰੀਕਾ ਵਿੱਚ ‘ਝੋਟਿਆਂ ਦੀ ਲੜਾਈ’ ਦੀ ਖੇਡ ਸ਼ੁਰੂ ਕੀਤੀ ਗਈ।
  • 1946 – 400 ਸਾਲ ਦੀ ਗ਼ੁਲਾਮੀ ਮਗਰੋਂ ਫ਼ਿਲਪਾਈਨਜ਼ ਮੁਲਕ ਨੂੰ ਆਜ਼ਾਦੀ ਮਿਲੀ।
  • 1955 – 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕੀਤੀ।
  • 1960ਅਮਰੀਕਾ ਨੇ ਫ਼ਿਲਾਡੈਲਫ਼ੀਆ ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
  • 1965ਲੁਧਿਆਣਾ ਵਿੱਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿੱਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿੱਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
  • 1997– ਨਾਸਾ ਦਾ ਮੰਗਲ ਮਿਸ਼ਨ ਸੌਜਰਨਰ (ਰੋਵਰ) ਮੰਗਲ ਗ੍ਰਹਿ ਤੇ ਪਹੁੰਚਿਆ।
  • 2009ਉੱਤਰੀ ਕੋਰੀਆ ਨੇ ਪਾਣੀ ਵਿੱਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
  • 2009ਨਿਊ ਯਾਰਕ ਵਿੱਚ ‘ਸਟੈਚੂ ਆਫ਼ ਲਿਬਰਟੀ’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
  • 2014 – ਰਘਬੀਰ ਸਿੰਘ ਸਮੱਘ, ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।

ਜਨਮ

ਨਾਨਕ ਸਿੰਘ

ਦਿਹਾਂਤ

ਸਵਾਮੀ ਵਿਵੇਕਾਨੰਦ