12 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

12 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 193ਵਾਂ (ਲੀਪ ਸਾਲ ਵਿੱਚ 194ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 172 ਦਿਨ ਬਾਕੀ ਹਨ।

ਵਾਕਿਆ

  • 1675ਗੁਰੂ ਤੇਗ ਬਹਾਦਰ ਨੂੰ ਬਸੀ ਪਠਾਣਾਂ ਦੇ ਕਿਲ੍ਹੇ ਵਿੱਚ ਕੈਦ ਕਰ ਦਿਤਾ।
  • 1675ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ।
  • 1698 – ਸਿੰਘਾਂ ਦਾ ਕਾਂਗੜਾ ਦੇ ਰਾਜੇ ਆਲਮ ਚੰਦ ਕਟੋਚ ਨਾਲ ਟਾਕਰਾ ਸਮੇਂ ਜ਼ਖ਼ਮਾਂ ਕਾਰਨ ਬਲੀਆ ਚੰਦ ਦੀ ਮੌਤ ਹੋ ਗਈ।
  • 1739ਤੀਜੀ ਐਂਗਲੋ-ਮਰਾਠਾ ਲੜਾਈ: ਅੰਗਰੇਜ਼ਾਂ ਨੇ ਮਰਾਠਿਆਂ ਦੀ ਸੰਧੀ ਹੋਈ ਜਿਸ ਨਾਲ ਈਸਟ ਇੰਡੀਆ ਕੰਪਨੀ ਨੂੰ ਮਰਾਠਾ ਇਲਾਕੇ ਵਿੱਚ ਮੁਫ਼ਤ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ
  • 1941ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
  • 1955ਪੰਜਾਬੀ ਸੂਬਾ ਮੋਰਚਾ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲਈ।
  • 1957 – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ।
  • 1964ਨੈਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ।
  • 1984 – ਅਮਰੀਕਾ ਦੀਆਂ ਚੋਣਾਂ ‘ਚ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਗੇਰਾਲਡਿਨ ਫੈਰਾਰੋ ਪਹਿਲੀ ਔਰਤ ਉਮੀਦਵਾਰ ਸੀ।
  • 1985 – 1984 ਵਿੱਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵਲ ਚਾਲੇ ਪਾਏ ਸਨ।
  • 2004 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ।

ਜਨਮ

ਦਿਹਾਂਤ

ਦਾਰਾ ਸਿੰਘ