11 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

11 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 192ਵਾਂ (ਲੀਪ ਸਾਲ ਵਿੱਚ 193ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 173 ਦਿਨ ਬਾਕੀ ਹਨ।

ਵਾਕਿਆ

ਡਾਨਲਡ ਬਰੈਡਮੈਨ
  • 1533 – ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਕੈਥੋਲਿਕ ਪੋਪ ਨੇ ਈਸਾਈ ਧਰਮ 'ਚੋਂ ਖ਼ਾਰਜ ਕਰ ਦਿਤਾ।
  • 1626 – ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਵੀਰੋ ਦਾ ਜਨਮ ਹੋਇਆ।
  • 1675ਕਸ਼ਮੀਰੀ ਪੰਡਤਾਂ ਦੀ ਅਰਜ਼ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਣ ਵਾਸਤੇ ਰਵਾਨਾ ਹੋਏ।
  • 1710 – ਸਿੱਖ ਫ਼ੌਜਾਂ ਦਾ ਨਨੌਤਾ ਉੱਤੇ ਹਮਲਾ।
  • 1804 – ਅਮਰੀਕਾ ਦੇ ਉਪ-ਰਾਸ਼ਟਰਪਤੀ ਆਰਨ ਬਰ ਨੇ ਇੱਕ ਝਗੜੇ ਦੌਰਾਨ ਦੇਸ਼ ਦੇ ਸੈਕਟਰੀ ਆਫ਼ ਟਰੈਜ਼ਰੀ ਨੂੰ ਕਤਲ ਕਰ ਦਿਤਾ।
  • 1920 – ਸਿੱਖ ਲੀਗ ਦਾ ਵਫ਼ਦ ਲੰਡਨ ਪੁੱਜਾ।
  • 1930ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ।
  • 1984ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕੀਤਾ। ਜਿਸ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਨੂੰ ਜਾਇਜ ਠਹਿਰਾਇਆ ਗਿਆ।
  • 2006 – ਮੁੰਬਈ ਰੇਲ ਧਮਾਕੇ 'ਚ 209 ਲੋਕ ਮਾਰੇ ਗਏ।
  • 2008ਐਪਲ ਕੰਪਨੀ ਨੇ ਆਈਫ਼ੋਨ-3 ਰਲੀਜ਼ ਕੀਤਾ।
  • 2014ਹਰਿਆਣਾ ਵਿੱਚ ਵਖਰੀ ਗੁਰਦੁਆਰਾ ਕਮੇਟੀ ਬਣਾਉਣ ਵਾਸਤੇ ਕਾਨੂੰਨ ਪਾਸ ਕੀਤਾ।

ਜਨਮ

ਬਾਬਾ ਕਾਂਸ਼ੀਰਾਮ

ਦਿਹਾਂਤ