ਇਰਾਕ ਅਤੇ ਅਲ ਸ਼ਾਮ ਵਿੱਚ ਇਸਲਾਮੀ ਰਾਜ
ਇਸਲਾਮੀ ਰਾਜ (ਅਰਬੀ : ﺍﻟﺪﻭﻟﺔ ﺍﻹﺳﻼﻣﻴﺔ ਅਲ- ਦਵਲਾ ਅਲ-ਇਸਲਾਮੀਆ) ਜੂਨ 2014 ਵਿੱਚ ਐਲਾਨਿਆ ਇੱਕ ਰਾਜ ਅਤੇ ਇਰਾਕ ਅਤੇ ਸੀਰਿਆ ਵਿੱਚ ਸਰਗਰਮ ਜਿਹਾਦੀ ਸੁੰਨੀ ਫੌਜੀ ਸਮੂਹ ਹੈ। ਅਰਬੀ ਭਾਸ਼ਾ ਵਿੱਚ ਇਸ ਸੰਗਠਨ ਦਾ ਨਾਮ ਹੈ ਅਲ ਦੌਲਤੁਲ ਇਸਲਾਮੀਆ ਫ਼ੇ ਅਲ-ਇਰਾਕ ਓ ਅਲ-ਸ਼ਾਮ। ਇਸਦਾ ਅਰਥ ਹੈ - ਇਰਾਕ ਅਤੇ ਸ਼ਾਮ ਦਾ ਇਸਲਾਮੀ ਰਾਜ। ਸ਼ਾਮ ਸੀਰੀਆ ਦਾ ਪ੍ਰਾਚੀਨ ਨਾਮ ਹੈ। ਇਹ ਇੱਕ ਅਜਿਹੀ ਰਿਆਸਤ ਹੈ ਜਿਸਨੂੰ ਕੌਮਾਂਤਰੀ ਬਰਾਦਰੀ ਤਸਲੀਮ ਨਹੀਂ ਕਰਦੀ. ਇਸ ਰਿਆਸਤ ਦਾ ਦਾਅਵਾ ਹੈ ਕਿ ਇਹ ਇੱਕ ਆਜ਼ਾਦ ਅਤੇ ਖੁਦਮੁਖਤਾਰ ਰਿਆਸਤ ਹੈ। ਰਿਆਸਤ ਦੇ ਸਰਬਰਾਹ ਅਬੂ ਬਕਰ ਅਲ ਬਗਦਾਦੀ ਹਨ ਜੋ ਖ਼ੁਦ ਨੂੰ ਅਮੀਰ ਅਲਮਮਨੀਨ ਅਤੇ ਰਿਆਸਤ ਦਾ ਖ਼ਲੀਫਾ ਕਹਾਂਦੇ ਹਨ। ਇਸ ਤਨਜ਼ੀਮ ਦਾ ਕਹਿਣਾ ਹੈ ਕਿ ਨੇੜ ਭਵਿੱਖ ਵਿੱਚ ਇਹ ਰਿਆਸਤ ਇਰਾਕ ਅਤੇ ਸ਼ਾਮ ਦੇ ਹੋਰ ਇਲਾਕਿਆਂ ਨੂੰ ਜੋੜਨ ਦੇ ਇਰਾਦੇ ਰੱਖਦੀ ਹੈ ਸਗੋਂ ਅੱਜ ਵੀ ਉਸਨੇ ਇਰਾਕ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਹੈ ਅਤੇ ਬਹੁਤ ਛੋਟਾ ਹੀ ਹਿੱਸਾ ਇਰਾਕੀ ਹੁਕੂਮਤ ਦੇ ਹੱਥ ਵਿੱਚ ਰਹਿ ਗਿਆ ਹੈ।[1]
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ