ਐਮਾਜ਼ਾਨ ਦਰਿਆ

0°10′0″S 49°0′0″W / 0.16667°S 49.00000°W / -0.16667; -49.00000

ਐਮਾਜ਼ਾਨ ਦਰਿਆ (/[invalid input: 'icon'][invalid input: 'us']ˈæməzɒn/ ਜਾਂ ਯੂਕੇ: /ˈæməzən/; ਸਪੇਨੀ & ਪੁਰਤਗਾਲੀ: [Amazonas] Error: {{Lang}}: text has italic markup (help)), ਜੋ ਦੱਖਣੀ ਅਮਰੀਕਾ ਵਿੱਚ ਹੈ, ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ[2] ਅਤੇ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਦੇ ਵਹਾਅ ਵਾਲਾ ਦਰਿਆ ਹੈ ਜਿਸਦੀ ਸਮੁੰਦਰ ਵਿੱਚ ਡਿੱਗਦੇ ਪਾਣੀ ਦੀ ਔਸਤ ਮਾਤਰਾ ਅਗਲੇ ਸੱਤ ਸਭ ਤੋਂ ਵੱਡੇ ਦਰਿਆਵਾਂ (ਮਾਦੇਈਰਾ ਅਤੇ ਰੀਓ ਨੇਗਰੋ ਤੋਂ ਬਗ਼ੈਰ ਕਿਉਂਕਿ ਇਹ ਐਮਾਜ਼ਾਨ ਦੇ ਸਹਾਇਕ ਦਰਿਆ ਹਨ) ਦੀ ਮਾਤਰਾ ਨੂੰ ਮਿਲਾ ਕੇ ਵੀ ਵੱਧ ਹੈ। ਇਸ ਦਾ ਜਲ-ਪ੍ਰਣਾਲੀ ਬੇਟ ਦੁਨੀਆ ਦਾ ਸਭ ਤੋਂ ਵੱਡਾ ਹੈ ਜਿਸਦਾ ਖੇਤਰਫਲ ਲਗਭਗ 7,050,000 ਵਰਗ ਕਿ.ਮੀ. ਹੈ ਅਤੇ ਜੋ ਦੁਨੀਆ ਦੇ ਕੁਲ ਦਰਿਆਵੀ ਵਹਾਅ ਦਾ ਲਗਭਗ ਪੰਜਵਾਂ ਹਿੱਸਾ ਹੈ।[3][4]

ਐਮਾਜ਼ਾਨ
ਅਪੂਰੀਮਾਕ, ਏਨੇਆ, ਤਾਂਬੋਨ, ਊਕਾਈਆਲੀ, ਆਮਾਜ਼ੋਨਾਸ, ਸੋਲੀਮੋਏਸ
ਐਮਾਜ਼ਾਨ ਦਰਿਆ ਦਾ ਦਹਾਨਾ
ਦੇਸ਼ਬ੍ਰਾਜ਼ੀਲ, ਕੋਲੰਬੀਆ, ਪੇਰੂ
ਖੇਤਰਦੱਖਣੀ ਅਮਰੀਕਾ
ਸਹਾਇਕ ਦਰਿਆ
 - ਖੱਬੇਮਾਰਾਞੋਨ, ਖ਼ਾਪੂਰਾ/ਕਾਕੇਤਾ, ਰੀਓ ਨੇਗਰੋ/ਗੁਆਈਨੀਆ, ਪੁਤੂਮਾਇਓ
 - ਸੱਜੇਊਕਾਈਆਲੀ, ਪੁਰੂਸ, ਮਾਦੇਈਰਾ, ਖਿੰਗੂ, ਤੋਂਕਾਂਤਿਨਸ
ਸ਼ਹਿਰਇਕੀਤੋਸ (ਪੇਰੂ); ਲੇਤੀਸੀਆ (ਕੋਲੰਬੀਆ); ਮਨਾਊਸ (ਬ੍ਰਾਜ਼ੀਲ)
ਸਾਂਤਾਰੇਮ ਅਤੇ ਬੇਲੇਮ ਦੋ ਪਾਰਾ (ਬ੍ਰਾਜ਼ੀਲ)
ਮਕਾਪਾ (ਬ੍ਰਾਜ਼ੀਲ)
ਸਰੋਤਐਂਡਸ ਪਹਾੜ
 - ਸਥਿਤੀਨੇਵਾਦੋ ਮੀਸਮੀ, ਆਰੇਕੀਪਾ, ਪੇਰੂ
 - ਉਚਾਈ5,170 ਮੀਟਰ (16,962 ਫੁੱਟ)
 - ਦਿਸ਼ਾ-ਰੇਖਾਵਾਂ15°31′5″S 71°45′55″W / 15.51806°S 71.76528°W / -15.51806; -71.76528
ਦਹਾਨਾਅੰਧ ਮਹਾਂਸਾਗਰ
 - ਉਚਾਈ0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ0°10′0″S 49°0′0″W / 0.16667°S 49.00000°W / -0.16667; -49.00000 [1]
ਲੰਬਾਈ6,400 ਕਿਮੀ (4,000 ਮੀਲ) ਲਗਭਗ
ਬੇਟ70,50,000 ਕਿਮੀ (27,20,000 ਵਰਗ ਮੀਲ) ਲਗਭਗ
ਡਿਗਾਊ ਜਲ-ਮਾਤਰਾ
 - ਔਸਤ2,09,000 ਮੀਟਰ/ਸ (73,81,000 ਘਣ ਫੁੱਟ/ਸ) ਲਗਭਗ
ਐਮਾਜ਼ਾਨ ਜਲ-ਪ੍ਰਵਾਹ ਬੇਟ ਵਿਖਾਉਂਦਾ ਨਕਸ਼ਾ ਜਿਸ ਵਿੱਚ ਐਮਾਜ਼ਾਨ ਦਰਿਆ ਉਭਾਰਿਆ ਗਿਆ ਹੈ
ਆਮਾਜ਼ੋਨਾਸ ਤੈਰਦਾ ਪਿੰਡ, ਇਕੀਤੋਸ।

ਆਪਣੇ ਉਤਲੇ ਪੜਾਅ ਵਿੱਚ, ਰੀਓ ਨੇਗਰੋ ਦੇ ਸੰਗਮ ਤੋਂ ਪਹਿਲਾਂ, ਬ੍ਰਾਜ਼ੀਲ ਵਿੱਚ ਇਸਨੂੰ ਸੋਲੀਮੋਏਸ ਕਿਹਾ ਜਾਂਦਾ ਹੈ; ਪਰ ਪੇਰੂ, ਕੋਲੰਬੀਆ ਅਤੇ ਏਕੁਆਦੋਰ ਵਿੱਚ ਅਤੇ ਬਾਕੀ ਦੇ ਸਪੇਨੀ-ਭਾਸ਼ਾਈ ਜਗਤ ਵਿੱਚ ਇਸ ਦਰਿਆ ਨੂੰ ਆਮ ਤੌਰ ਉੱਤੇ ਪੇਰੂ ਵਿੱਚ ਮਾਰਾਞੋਨ ਅਤੇ ਊਕਾਈਆਲੀ ਦਰਿਆ ਦੇ ਸੰਗਮ ਤੋਂ ਬਾਅਦ ਵਗਦੇ ਪਾਸੇ ਆਮਾਜ਼ੋਨਾਸ ਹੀ ਕਿਹਾ ਜਾਂਦਾ ਹੈ। ਊਕਾਈਆਲੀ-ਅਪੂਰੀਮਾਕ ਦਰਿਆ ਪ੍ਰਣਾਲੀ ਐਮਾਜ਼ਾਨ ਦਾ ਮੁੱਖ ਸਰੋਤ ਮੰਨੀ ਜਾਂਦੀ ਹੈ।

ਨਿਚਲੇ ਪੜਾਅ ਵਿੱਚ ਐਮਾਜ਼ਾਨ ਦੀ ਚੌੜਾਈ 1.6 ਤੋਂ 10 ਕਿ.ਮੀ. ਤੱਕ ਹੈ ਪਰ ਬਰਸਾਤੀ ਮੌਸਮ ਵਿੱਚ ਇਹ 48 ਕਿ.ਮੀ. ਤੋਂ ਵੱਧ ਹੋ ਜਾਂਦੀ ਹੈ। ਇਹ ਦਰਿਆ ਅੰਧ ਮਹਾਂਸਾਗਰ ਵਿੱਚ 240 ਕਿ.ਮੀ. ਚੌੜੇ ਜਵਾਰ ਦਹਾਨੇ ਦੇ ਰੂਪ ਵਿੱਚ ਡਿੱਗਦੀ ਹੈ। ਪ੍ਰਮੁੱਖ ਸ਼ਾਖ਼ਾ ਦਾ ਦਹਾਨਾ 80 ਕਿ.ਮੀ. ਚੌੜਾ ਹੈ।[5] ਆਪਣੇ ਵਿਸ਼ਾਲ ਵਿਸਤਾਰ ਕਰ ਕੇ ਇਸਨੂੰ ਕਈ ਵਾਰ ਦਰਿਆਈ ਸਮੁੰਦਰ ਕਿਹਾ ਜਾਂਦਾ ਹੈ। ਐਮਾਜ਼ਾਨ ਦਰਿਆ ਪ੍ਰਬੰਧ ਉਤਲਾ ਪਹਿਲਾ ਪੁਲ (ਰੀਓ ਨੇਗਰੋ ਉੱਤੇ) 10 ਅਕਤੂਬਰ 2010 ਵਿੱਚ ਖੁੱਲਿਆ। ਇਹ ਮਨਾਊਸ ਸ਼ਹਿਰ ਦੇ ਜਮ੍ਹਾਂ ਨਾਲ਼ ਹੈ।

ਪ੍ਰਮੁੱਖ ਸਹਾਇਕ ਦਰਿਆ

ਐਮਾਜ਼ਾਨ ਦੇ 1,100 ਤੋਂ ਵੱਧ ਸਹਾਇਕ ਦਰਿਆ ਹਨ ਜਿਹਨਾਂ 'ਚੋਂ 17, 1,500 ਕਿ.ਮੀ. ਤੋਂ ਵੱਧ ਲੰਮੇ ਹਨ।[6] ਕੁਝ ਜ਼ਿਕਰਯੋਗ ਹਨ:

ਸੋਲੀਮੋਏਸ, ਉੱਪਰੀ ਐਮਾਜ਼ਾਨ ਦਰਿਆ ਦਾ ਇੱਕ ਅੰਸ਼
  • ਬ੍ਰਾਂਕੋ
  • ਕਾਸੀਕਿਆਰੇ ਨਹਿਰ
  • ਕਾਕੇਤਾ ਦਰਿਆ
  • ਹੁਆਯਾਗਾ
  • ਪੁਤੂਮਾਇਓ
  • ਖ਼ਾਵਾਰੀ
  • ਖ਼ੁਰੂਆ
  • ਮਾਦੇਈਰਾ
  • ਮਾਰਞੋਨ
  • ਮੋਰੋਨਾ
  • ਨਨਾਈ
  • ਨਾਪੋ
  • ਨੇਗਰੋ
  • ਪਾਸਤਾਜ਼ਾ
  • ਪੁਰੂਸ
  • ਤਾਂਬੋ
  • ਤਾਪਾਖ਼ੋਸ
  • ਤੀਗਰੇ
  • ਤੋਕਾਂਤਿਨਸ
  • ਤ੍ਰੋਂਬੇਤਾਸ
  • ਉਕਾਈਆਲੀ
  • ਖਿੰਗੂ
  • ਯਾਪੂਰਾ

ਬਾਹਰੀ ਕੜੀਆਂ

ਹਵਾਲੇ

ਫਰਮਾ:ਦੁਨੀਆ ਦੇ ਦਰਿਆ