ਚੈੱਕ ਭਾਸ਼ਾ

(ਚੇਕ ਭਾਸ਼ਾ ਤੋਂ ਰੀਡਿਰੈਕਟ)

ਚੈੱਕ(/ˈɛk/; čeština ਚੈੱਕ ਉਚਾਰਨ: [ˈtʃɛʃcɪna]) ਇਤਿਹਾਸਕ ਤੌਰ 'ਤੇ ਬੋਹੀਮੀਅਨ[1] (/bˈhmiən, bə-/;[2] ਵੀ ਇੱਕ ਚੈੱਕ ਸਲੋਵਾਕ ਭਾਸ਼ਾਵਾਂ ਦੀ ਪੱਛਮੀ ਸਲੋਵਿਆਈ ਭਾਸ਼ਾ ਹੈ।[1] ਇਹ ਚੈੱਕ ਗਣਰਾਜ ਦੀ ਵਿੱਚ ਬਹੁਗਿਣਤੀ ਦੀ ਭਾਸ਼ਾ ਅਤੇ ਚੈੱਕ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਵਿਸ਼ਵਵਿਆਪੀ ਭਾਸ਼ਾ ਹੈ। ਚੈੱਕ ਭਾਸ਼ਾ ਯੂਰਪੀ ਸੰਘ ਵਿੱਚ 23 ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ। ਚੈੱਕ ਸਲੋਵਾਕ ਨਾਲ ਬਹੁਤ, ਆਪਸੀ ਸਮਝਦਾਰੀ ਦੇ ਬਿੰਦੂ ਤੱਕ ਬਹੁਤ ਉੱਚੀ ਪੱਧਰ ਤੱਕ ਮਿਲਦੀ ਜੁਲਦੀ ਹੈ।[3] ਹੋਰ ਸਲੈਵਿਕ ਭਾਸ਼ਾਵਾਂ ਵਾਂਗ, ਚੈਕ ਇੱਕ ਸੰਯੋਜਨੀ ਭਾਸ਼ਾ ਹੈ, ਜਿਸਦੀ ਰੂਪ ਵਿਗਿਆਨ ਪ੍ਰਣਾਲੀ ਬੜੀ ਅਮੀਰ ਅਤੇ ਸ਼ਬਦ ਤਰਤੀਬ ਮੁਕਾਬਲਤਨ ਲਚਕੀਲੀ ਹੈ। ਇਸ ਦੀ ਸ਼ਬਦਾਵਲੀ ਲਾਤੀਨੀ[4] ਅਤੇ ਜਰਮਨ ਤੋਂ ਬਹੁਤ ਪ੍ਰਭਾਵਿਤ ਹੈ।[5]

ਹਵਾਲੇ