28 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

28 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 87ਵਾਂ (ਲੀਪ ਸਾਲ ਵਿੱਚ 88ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 278 ਦਿਨ ਬਾਕੀ ਹਨ।

ਵਾਕਿਆ

  • 1556– ਫ਼ਸਲੀ ਕੈਲੰਡਰ ਫ਼ਸਲਾਂ 'ਤੇ ਆਧਰਾਤ ਹੈ ਤੇ ਇਸ ਦਾ ਜੁਲਾਈ ਤੋਂ ਜੂਨ ਤਕ ਗਿਣਿਆ ਜਾਂਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ 1556 'ਚ ਸ਼ੁਰੂ ਕੀਤਾ ਸੀ।
  • 1624ਬਿਲਾਸਪੁਰ, ਹੰਡੂਰ, ਨਾਹਨ ਅਤੇ ਹੋਰ ਰਿਆਸਤਾਂ ਦੇ ਰਾਜੇ ਜਿਹਨਾਂ ਨੂੰ ਗੁਰੁ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ, ਗੁਰੁ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਪੁੱਜੇ।
  • 1738 – ਬ੍ਰਿਟਿਸ਼ ਸੰਸਦ ਨੇ ਸਪੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
  • 1845ਮੈਕਸੀਕੋ ਨੇ ਅਮਰੀਕਾ ਨਾਲ ਡਿਪਲੋਮੈਟ ਸੰਬੰਧ ਤੋੜਿਆ।
  • 1854ਕਰੀਮੀਆਈ ਜੰਗ ਸ਼ੁਰੂ ਹੋਈ। ਇਸ ਹੇਠ ਬਰਤਾਨੀਆ ਤੇ ਫ਼ਰਾਂਸ ਨੇ ਰੂਸ ਦੇ ਵਿਰੁਧ ਜੰਗ ਦਾ ਐਲਾਨ ਕੀਤਾ।
  • 1914ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ।
  • 1917ਤੁਰਕੀ ਪ੍ਰਸ਼ਾਸਨ ਨੇ ਤੇਲ ਅਵੀਵ ਅਤੇ ਜਾਫਾ ਸ਼ਹਿਰ ਤੋਂ ਯਹੂਦੀਆਂ ਨੂੰ ਬਾਹਰ ਕੱਢਿਆ।
  • 1930ਟਰਕੀ ਦੇ ਸ਼ਹਿਰਾਂ ਕੌਂਸਤੈਂਤੀਨੋਪਲ ਅਤੇ ਅੰਗੋਰਾ ਸ਼ਹਿਰਾਂ ਦੇ ਨਾਂ ਤਰਤੀਬਵਾਰ ਇਸਤਾਨਬੁਲ ਅਤੇ ਅੰਕਾਰਾ ਰੱਖ ਦਿਤੇ ਗਏ।
  • 1933ਜਰਮਨ ਵਿੱਚ ਨਾਜ਼ੀਆਂ ਨੇ ਯਹੂਦੀਆਂ 'ਤੇ ਵਪਾਰ ਤੇ ਨੌਕਰੀ ਕਰਨ ਅਤੇ ਸਕੂਲਾਂ ਵਿੱਚ ਦਾਖ਼ਲਾ ਲੈਣ 'ਤੇ ਪਾਬੰਦੀ ਲਾਈ।
  • 1938ਇਟਲੀ ਵਿੱਚ ਦਿਮਾਗ਼ੀ ਬੀਮਾਰੀਆਂ ਦੇ ਸਾਇੰਸਦਾਨਾਂ ਨੇ ਕੁੱਝ ਦਿਮਾਗ਼ੀ ਬੀਮਾਰੀਆਂ ਵਾਸਤੇ ਬਿਜਲੀ ਦੇ ਝਟਕੇ ਨਾਲ ਇਲਾਜ ਕਰਨ ਦਾ ਤਜਰਬਾ ਕੀਤਾ।
  • 1941 – ਅੰਗਰੇਜ਼ੀ ਦੀ ਮਸ਼ਹੂਰ ਨਾਵਲਿਸਟ ਮੈਡਮ ਵਰਜੀਨੀਆ ਵੁਲਫ ਨੇ ਦਰੀਆ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। ਉਸ ਦੀ ਲਾਸ਼ 21 ਦਿਨ ਮਗਰੋਂ ਲੱਭੀ (ਉਸ ਨੇ ਮਿਸਜ਼ ਡਾਲੋਵੇਅ, ਟੂ ਦ ਲਾਈਟ ਹਾਊਸ ਤੇ ਔਰਲੈਂਡੋ ਤਿੰਨ ਨਾਵਲ ਲਿਖੇ ਸਨ)।
  • 1941 – ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਦੌੜਨ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ।
  • 1942 – ਬ੍ਰਿਟਿਸ਼ ਜਲ ਸੈਨਾ ਨੇ ਨਾਜੀਆਂ ਵੱਲੋਂ ਕਬਜ਼ਾ ਕੀਤੇ ਗਏ ਫਰਾਂਸੀਸੀ ਬੰਦਰਗਾਹ ਸੇਂਟ ਨਾਜੇਰ 'ਤੇ ਹਮਲਾ ਕੀਤਾ।
  • 1970ਤੁਰਕੀ 'ਚ ਆਏ 7.4 ਤੀਬਰਤਾ ਵਾਲੇ ਭੂਚਾਲ ਨਾਲ 254 ਪਿੰਡ ਤਬਾਹ ਹੋ ਗਏ ਜਿਸ 'ਚ 1086 ਲੋਕਾਂ ਦੀ ਮੌਤ ਹੋ ਗਈ।
  • 1972ਸੋਵਿਅਤ ਸੰਘ ਨੇ ਪੂਰਬੀ ਕਜਾਖਸਤਾਨ 'ਚ ਪਰਮਾਣੂੰ ਪਰਖ ਕੀਤਾ।
  • 1977ਮੋਰਾਰਜੀ ਦੇਸਾਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
  • 1986 – ਸਵੇਰੇ 10 ਵਜ ਕੇ 15 ਮਿੰਟ ਤੇ 6000 ਤੋਂ ਵਧ ਰੇਡੀਓ ਸਟੇਸ਼ਨਾਂ ਨੇ ਇਕੋ ਸਮੇਂ ਮਾਈਕਲ ਜੈਕਸਨ ਦਾ 'ਵੀ ਆਰ ਦ ਵਰਲਡ' ਗਾਣਾ ਵਜਾਇਆ।
  • 1983 – ਇੰਗਲੈਂਡ: ਸਿੱਖ ਇੱਕ ਵਖਰੀ ਕੌਮ ਹਨ ਤੇ ਇੱਕ ਵਖਰੀ ਨਸਲ ਹਨ: ਮਾਂਡਲਾ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਇੰਗਲੈਂਡ ਦੇ 'ਹਾਊਸ ਆਫ਼ ਲਾਰਡਜ਼' ਨੇ ਕਿਹਾ ਕਿ 'ਸਿੱਖ ਇੱਕ ਵਖਰੀ ਕੌਮ ਹਨ ਤੇ ਤਕਰੀਬਨ ਇੱਕ ਵਖਰੀ ਨਸਲ ਹਨ।'
  • 2000 – ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਹਟਾ ਕੇ ਜੋਗਿੰਦਰ ਸਿੰਘ ਵੇਦਾਂਤੀ ਨੂੰ ਲਾਇਆ ਗਿਆ।

ਜਨਮ

ਮੌਤ